Homeਪੰਜਾਬਅੰਮ੍ਰਿਤਸਰਅਸਲਾ ਲਾਇਸੰਸ ਲਈ ਸਿਫ਼ਾਰਸ਼ਾਂ ਦਾ ਦੌਰ ਹੋਵੇਗਾ ਖ਼ਤਮ - ਸੀਪੀ ਅੰਮ੍ਰਿਤਸਰ

ਅਸਲਾ ਲਾਇਸੰਸ ਲਈ ਸਿਫ਼ਾਰਸ਼ਾਂ ਦਾ ਦੌਰ ਹੋਵੇਗਾ ਖ਼ਤਮ – ਸੀਪੀ ਅੰਮ੍ਰਿਤਸਰ

WhatsApp Group Join Now
WhatsApp Channel Join Now

ਅੰਮ੍ਰਿਤਸਰ ਕਮਿਸ਼ਨਰੇਟ ਨੇ ਨਵੀਂ ਪ੍ਰਕਿਰਿਆ ਬਾਰੇ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ; ਵਾਜਬ ਲੋੜ ਤੇ ਬਿਨੈਕਾਰ ਦੀ ਉਮਰ-ਪਰਿਪੱਕਤਾ ਵੀ ਹੋਵੇਗੀ ਅਹਿਮ

ਅੰਮ੍ਰਿਤਸਰ :- ਨਵਾਂ ਅਸਲਾ ਲਾਇਸੰਸ ਬਣਵਾਉਣ ਦੇ ਚਾਹਵਾਨ ਲੋਕਾਂ ਲਈ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਪ੍ਰਕਿਰਿਆ ਨੂੰ ਲੈ ਕੇ ਅਹਿਮ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੁਲਿਸ ਕਮਿਸ਼ਨਰ ਹਰਮਨ ਬੀਰ ਸਿੰਘ ਗਿੱਲ ਨੇ ਸਪੱਸ਼ਟ ਕੀਤਾ ਹੈ ਕਿ ਅਸਲਾ ਲਾਇਸੰਸ ਦੀ ਸਿਫ਼ਾਰਸ਼ ਜਾਂ ਕਿਸੇ ਪ੍ਰਭਾਵ ਦੇ ਆਧਾਰ ’ਤੇ ਨਹੀਂ, ਸਗੋਂ ਬਿਨੈਕਾਰ ਦੀ ਲੋੜ ਅਤੇ ਪੁਲਿਸ ਜਾਂਚ ਦੇ ਆਧਾਰ ’ਤੇ ਹੀ ਮਾਮਲਾ ਅੱਗੇ ਵਧਾਇਆ ਜਾਵੇਗਾ।

ਪੁਲਿਸ ਕਮਿਸ਼ਨਰ ਨੇ ਥਾਣਾ ਮੁਖੀਆਂ, ਡੀਐਸਪੀਜ਼ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਅਸਲਾ ਲਾਇਸੰਸ ਸਬੰਧੀ ਆਉਣ ਵਾਲੀਆਂ ਅਰਜ਼ੀਆਂ ਦੀ ਜਾਂਚ ਪ੍ਰਕਿਰਿਆ ਬਾਰੇ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਬਿਨੈਕਾਰ ਦੀ ਪੂਰੀ ਪਿਛੋਕੜ ਅਤੇ ਅਸਲਾ ਰੱਖਣ ਦੀ ਵਾਜਬ ਲੋੜ ਦੀ ਜਾਂਚ ਕਰਨ ਤੋਂ ਬਾਅਦ ਹੀ ਯੋਗ ਮਾਮਲਿਆਂ ਨੂੰ ਅਗਲੀ ਪ੍ਰਕਿਰਿਆ ਲਈ ਭੇਜਿਆ ਜਾਵੇ।

ਵਾਜਬ ਲੋੜ ਵਾਲੇ ਬਿਨੈਕਾਰਾਂ ਦੀ ਹੋਵੇਗੀ ਜਾਂਚ

ਸੀਪੀ ਹਰਮਨ ਬੀਰ ਸਿੰਘ ਗਿੱਲ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਅਸਲਾ ਰੱਖਣ ਦੀ ਅਸਲ ਲੋੜ ਹੈ, ਉਨ੍ਹਾਂ ਦੇ ਮਾਮਲਿਆਂ ਦੀ ਨਿਯਮਾਂ ਅਨੁਸਾਰ ਜਾਂਚ ਕੀਤੀ ਜਾਵੇਗੀ। ਖ਼ਾਸ ਤੌਰ ’ਤੇ ਅਜਿਹੇ ਕਾਰੋਬਾਰੀਆਂ ਜਾਂ ਹੋਰ ਵਿਅਕਤੀਆਂ ਦੀ ਸੁਰੱਖਿਆ ਸਬੰਧੀ ਲੋੜ ਅਤੇ ਪਿਛੋਕੜ ਨੂੰ ਜਾਂਚ ਦਾ ਹਿੱਸਾ ਬਣਾਇਆ ਜਾਵੇਗਾ, ਜਿਨ੍ਹਾਂ ਵੱਲੋਂ ਸੁਰੱਖਿਆ ਖ਼ਤਰੇ ਦਾ ਹਵਾਲਾ ਦੇ ਕੇ ਲਾਇਸੰਸ ਲਈ ਅਰਜ਼ੀ ਦਿੱਤੀ ਜਾਂਦੀ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਬਿਨੈਕਾਰ ਨੂੰ ਸਿਆਸੀ ਜਾਂ ਹੋਰ ਕਿਸਮ ਦੀ ਸਿਫ਼ਾਰਸ਼ ਦੇ ਆਧਾਰ ’ਤੇ ਲਾਭ ਨਹੀਂ ਦਿੱਤਾ ਜਾਵੇਗਾ। ਪੁਲਿਸ ਵੈਰੀਫਿਕੇਸ਼ਨ ਵਿੱਚ ਯੋਗ ਪਾਏ ਜਾਣ ਤੋਂ ਬਾਅਦ ਹੀ ਅਸਲਾ ਲਾਇਸੰਸ ਸਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਨੌਜਵਾਨਾਂ ਦੇ ਮਾਮਲਿਆਂ ’ਚ ਪਰਿਪੱਕਤਾ ਵੀ ਦੇਖੀ ਜਾਵੇਗੀ

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਸਲਾ ਲਾਇਸੰਸ ਲਈ ਬਿਨੈਕਾਰ ਦੀ ਉਮਰ ਦੇ ਨਾਲ ਉਸ ਦੀ ਪਰਿਪੱਕਤਾ ਅਤੇ ਅਸਲਾ ਰੱਖਣ ਦੀ ਲੋੜ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ 23 ਸਾਲ ਦੀ ਉਮਰ ਵਾਲੇ ਕੁਝ ਨੌਜਵਾਨਾਂ ਦੇ ਵੀ ਲਾਇਸੰਸ ਬਣੇ ਹਨ, ਪਰ ਹੁਣ ਬਿਨਾਂ ਢੁਕਵੀਂ ਲੋੜ ਦੇ ਨੌਜਵਾਨਾਂ ਨੂੰ ਅਸਲਾ ਲਾਇਸੰਸ ਦੇਣ ਤੋਂ ਗੁਰੇਜ਼ ਕੀਤਾ ਜਾਵੇਗਾ।

ਨਿਯਮਾਂ ਦੀ ਉਲੰਘਣਾ ਤੇ ਲਾਇਸੰਸ ਹੋ ਸਕਦੈ ਰੱਦ

ਪੁਲਿਸ ਕਮਿਸ਼ਨਰੇਟ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਅਸਲਾ ਲਾਇਸੰਸ ਮਿਲਣ ਤੋਂ ਬਾਅਦ ਵੀ ਲਾਇਸੰਸਧਾਰਕ ਨੂੰ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਲਾਇਸੰਸ ਰੱਦ ਕਰਨ ਸਮੇਤ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ।

ਐਨਕਾਊਂਟਰ ਨਿਊਜ਼ ਉੱਤੇ ਸਾਰੀ ਖ਼ਬਰਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਤੀਜੇ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸਲਈ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ। ਕਿਸੇ ਵੀ ਸਮੱਸਿਆ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। 

Encounter News
Encounter News
ਖ਼ਬਰਾਂ ਦੀ ਖਿੜਕੀ
ਤਾਜ਼ਾ ਖਬਰਾਂ

LEAVE A REPLY

Please enter your comment!
Please enter your name here

Most Popular

Lifestyle