Home Blog Page 645

ਅਕਾਲ ਤਖ਼ਤ ਤੋਂ ਕਿਸਾਨ ਸੰਘਰਸ਼ ਦਾ ਨਵਾਂ ਐਲਾਨ; ਪਾਣੀ ਦੇ ਮਸਲੇ ’ਤੇ ਕੇਂਦਰ ਖ਼ਿਲਾਫ਼ ਵੱਡੀ ਲੜਾਈ ਦੀ ਚੇਤਾਵਨੀ

ਕਾਂਗਰਸ ’ਚ ਵੱਡਾ ਫੈਸਲਾ: ਨਵਜੋਤ ਕੌਰ ਸਿੱਧੂ ਪਾਰਟੀ ਤੋਂ ਨਿਸ਼ਕਾਸ਼ਿਤ – ਭੂਪੇਸ਼ ਬਘੇਲ

ਚੰਡੀਗੜ੍ਹ :- ਪੰਜਾਬ ਕਾਂਗਰਸ ਦੇ ਪ੍ਰਭਾਰੀ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਸਾਫ਼ ਕੀਤਾ ਹੈ ਕਿ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਅੰਮ੍ਰਿਤਸਰ ਵਿੱਚ ਡਾਕਟਰ ਰਾਜ ਕੁਮਾਰ ਵੇਰਕਾ ਦੇ ਘਰ ਪਹੁੰਚ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨ ਸਭ ਤੋਂ ਉੱਪਰ ਹੈ ਅਤੇ ਜੋ ਵੀ ਨੇਤਾ ਪਾਰਟੀ ਦੀ ਰੇਖਾ ਤੋਂ ਹਟ ਕੇ ਕਦਮ ਚੁੱਕਦਾ ਹੈ, ਉਸ ਖ਼ਿਲਾਫ਼ ਕਾਰਵਾਈ ਕਰਨੀ ਹੀ ਪੈਂਦੀ ਹੈ।

 

ਕਮਲ ਕੌਰ ਭਾਬੀ ਕਤਲ ਮਾਮਲਾ: ਪੁਲਿਸ ਦੇ ਹੱਥ ਵੱਡੀ ਕਾਮਯਾਬੀ, ਫਰਾਰ ਰਣਜੀਤ ਸਿੰਘ ਹਥਿਆਰਾਂ ਸਮੇਤ ਕਾਬੂ

 

 

ਤਰਨਤਾਰਨ–ਕਪੂਰਥਲਾ ਰੋਡ ’ਤੇ ਰੇਲਵੇ ਫਾਟਕ ਐੱਸ-44 ਦੋ ਦਿਨ ਰਹੇਗਾ ਬੰਦ

ਤਰਨਤਾਰਨ :- ਤਰਨਤਾਰਨ–ਕਪੂਰਥਲਾ ਮੁੱਖ ਸੜਕ, ਜੋ ਫਤਿਹਾਬਾਦ ਨੂੰ ਗੋਇੰਦਵਾਲ ਸਾਹਿਬ ਨਾਲ ਜੋੜਦੀ ਹੈ, ਉੱਤੇ ਸਥਿਤ ਰੇਲਵੇ ਫਾਟਕ ਐੱਸ-44 ਨੂੰ ਅਸਥਾਈ ਤੌਰ ’ਤੇ ਬੰਦ ਕੀਤਾ ਜਾ ਰਿਹਾ ਹੈ। ਰੇਲਵੇ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਰੇਲਵੇ ਸਟੇਸ਼ਨਾਂ ਦਰਮਿਆਨ ਟ੍ਰੈਕ ਦੀ ਮੁਰੰਮਤ ਕਾਰਨ ਇਹ ਫਾਟਕ 7 ਫਰਵਰੀ ਸ਼ਾਮ 6 ਵਜੇ ਤੋਂ 9 ਫਰਵਰੀ ਸ਼ਾਮ 6 ਵਜੇ ਤੱਕ ਬੰਦ ਰਹੇਗਾ। ਅਧਿਕਾਰੀਆਂ ਨੇ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੌਰਾਨ ਇਸ ਰਸਤੇ ਤੋਂ ਗੁਜ਼ਰਨ ਦੀ ਬਜਾਏ ਨੇੜਲੇ ਬਦਲਵੇਂ ਰਸਤਿਆਂ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਕਿਸੇ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।

ਭਿਆਨਕ ਸੜਕ ਹਾਦਸਾ – ਥਾਰ ਨਾਲ ਟੱਕਰ ’ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ

ਅੰਮ੍ਰਿਤਸਰ ਦੀ ਧੀ ਦੀਆ ਸ਼ਰਮਾ ਨੇ ਰਾਸ਼ਟਰੀ ਮੰਚ ’ਤੇ ਲਹਿਰਾਇਆ ਪੰਜਾਬ ਦਾ ਪਰਚਮ, ਪ੍ਰਧਾਨ ਮੰਤਰੀ ਮੋਦੀ ਸਾਹਮਣੇ ਰੱਖੇ ‘ਨਵੇਂ ਭਾਰਤ’ ਦੇ ਦੂਰਦਰਸ਼ੀ ਸੁਝਾਅ

ਨਵੀਂ ਦਿੱਲੀ :- ਪੰਜਾਬ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਲਈ ਇਹ ਮਾਣ ਵਾਲਾ ਪਲ ਹੈ ਕਿ ਇਥੋਂ ਦੀ ਧੀ ਦੀਆ ਸ਼ਰਮਾ ਨੇ ਆਪਣੀ ਕਾਬਲੀਅਤ ਦੇ ਬਲ ’ਤੇ ਦੇਸ਼ ਪੱਧਰ ’ਤੇ ਵੱਖਰੀ ਪਛਾਣ ਬਣਾਈ ਹੈ। ‘ਵਿਕਸਿਤ ਭਾਰਤ ਯੰਗ ਲੀਡਰ ਡਾਇਲੋਗ’ ਤਹਿਤ ਚੁਣੀ ਗਈ ਦੀਆ ਸ਼ਰਮਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੱਧੀ ਮੁਲਾਕਾਤ ਕਰਕੇ ਆਪਣੇ ਵਿਚਾਰ ਰੱਖਣ ਦਾ ਸੁਨਹਿਰਾ ਮੌਕਾ ਮਿਲਿਆ, ਜਿਸ ਨਾਲ ਨਾ ਸਿਰਫ਼ ਪਰਿਵਾਰ ਬਲਕਿ ਪੂਰਾ ਅੰਮ੍ਰਿਤਸਰ ਗੌਰਵਾਨਵਿਤ ਹੋਇਆ ਹੈ।

ਯੁਵਾ ਸ਼ਕਤੀ ਅਤੇ ਸਟਾਰਟਅਪ ਭਾਰਤ ’ਤੇ ਕੇਂਦ੍ਰਿਤ ਵਿਚਾਰ
ਮੀਡੀਆ ਨਾਲ ਗੱਲਬਾਤ ਕਰਦਿਆਂ ਦੀਆ ਸ਼ਰਮਾ ਨੇ ਦੱਸਿਆ ਕਿ ਉਹ ‘ਮਾਈ ਭਾਰਤ’ ਵਲੰਟੀਅਰ ਵਜੋਂ ਕੰਮ ਕਰ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਉਸਦੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਅਨੁਭਵ ਰਿਹਾ। ਉਸਨੇ “ਮੇਕਿੰਗ ਇੰਡੀਆ ਦ ਸਟਾਰਟਅਪ ਕੈਪੀਟਲ ਆਫ਼ ਦ ਵਰਲਡ” ਵਿਸ਼ੇ ’ਤੇ ਗੱਲ ਕਰਦਿਆਂ ਨੌਜਵਾਨਾਂ ਦੀ ਭੂਮਿਕਾ, ਨਵਚੇਤਨਾ ਅਤੇ ਰੋਜ਼ਗਾਰ ਸਿਰਜਣ ’ਤੇ ਖ਼ਾਸ ਜ਼ੋਰ ਦਿੱਤਾ।

ਕਿਵੇਂ ਹੋਈ ਚੋਣ, ਕਿੰਨਾ ਲੰਮਾ ਰਾਹ
ਦੀਆ ਨੇ ਦੱਸਿਆ ਕਿ ਇਸ ਰਾਸ਼ਟਰੀ ਪੱਧਰੀ ਮੰਚ ਤੱਕ ਪਹੁੰਚਣ ਲਈ ਕਈ ਪੜਾਅ ਪਾਰ ਕਰਨੇ ਪਏ। ਸਤੰਬਰ ਮਹੀਨੇ ‘ਵਿਕਸਿਤ ਭਾਰਤ ਯੰਗ ਲੀਡਰ ਡਾਇਲੋਗ ਕਵਿਜ਼’ ਰਾਹੀਂ ਪ੍ਰਕਿਰਿਆ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਸਟੇਟ ਲੈਵਲ ਪ੍ਰਜ਼ੈਂਟੇਸ਼ਨ, ਇੰਟਰਵਿਊ ਅਤੇ ਕਈ ਮੁਸ਼ਕਲ ਚੈਲੇਂਜ ਪਾਰ ਕਰਕੇ ਦੇਸ਼ ਭਰ ’ਚੋਂ ਲਗਭਗ 3000 ਨੌਜਵਾਨ ਚੁਣੇ ਗਏ। ਭਾਰਤ ਮੰਡਪਮ ’ਚ ਆਈਡੀਆ ਪੇਸ਼ ਕਰਨ ਤੋਂ ਬਾਅਦ ਟਾਪ-20 ਯੁਵਾ ਵਿੱਚ ਸ਼ਾਮਲ ਹੋ ਕੇ ਦੀਆ ਨੇ ਪ੍ਰਧਾਨ ਮੰਤਰੀ ਸਾਹਮਣੇ ਬੋਲਣ ਦਾ ਮਾਣ ਹਾਸਲ ਕੀਤਾ।

ਪੰਜਾਬ ਦੀ ਨੁਮਾਇੰਦਗੀ, ਹਕੀਕਤੀ ਸੁਝਾਅ
ਪੰਜਾਬ ਦੀ ਨੁਮਾਇੰਦਗੀ ਕਰਦਿਆਂ ਦੀਆ ਸ਼ਰਮਾ ਨੇ ਸਟਾਰਟਅਪ ਸਹਾਇਤਾ ਲਈ ਖ਼ਾਸ ਸੁਝਾਅ ਰੱਖੇ। ਉਸਨੇ ਸਟਾਰਟਅਪ ਸਪੋਰਟ ਮਿਸ਼ਨ ਸੈਲ, ਵਿਦੇਸ਼ੀ ਦੂਤਾਵਾਸਾਂ ’ਚ ਸਟਾਰਟਅਪ ਡੈਸਕ ਬਣਾਉਣ ਅਤੇ ਹਕੀਕਤੀ ਸਮੱਸਿਆਵਾਂ ਦਾ ਹੱਲ ਕੱਢਣ ਵਾਲੇ ਨਵੇਂ ਉਪਰਾਲਿਆਂ ਨੂੰ ਮਜ਼ਬੂਤ ਸਹਾਇਤਾ ਦੇਣ ਦੀ ਲੋੜ ਉਤੇ ਰੌਸ਼ਨੀ ਪਾਈ। ਉਸਦੇ ਮੁਤਾਬਕ, ਇਹ ਵਿਚਾਰ ਭਵਿੱਖ ਦੀ ਨੀਤੀ ਬਣਾਉਣ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਪ੍ਰਧਾਨ ਮੰਤਰੀ ਦੀ ਹੌਂਸਲਾ ਅਫ਼ਜ਼ਾਈ
ਦੀਆ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸਦੇ ਵਿਚਾਰ ਧਿਆਨ ਨਾਲ ਸੁਣੇ ਅਤੇ ਨੌਜਵਾਨਾਂ ਤੱਕ ਪਹੁੰਚ ਬਣਾਉਣ ਲਈ ਬਲੌਗ ਅਤੇ ਵਲੌਗ ਦੇ ਜ਼ਰੀਏ ਇਨ੍ਹਾਂ ਨੂੰ ਅੱਗੇ ਵਧਾਉਣ ਦੀ ਸਲਾਹ ਦਿੱਤੀ। ਦੀਆ, ਜੋ ਕਿ ਇੱਕ ਸਿਵਿਲ ਸਰਵਿਸ ਐਸਪਰੈਂਟ ਹੈ, ਆਈਏਐਸ ਅਧਿਕਾਰੀ ਬਣ ਕੇ ਦੇਸ਼ ਸੇਵਾ ਦਾ ਸੁਪਨਾ ਦੇਖ ਰਹੀ ਹੈ। ਉਸਦੇ ਲਈ ਇਹ ਮੁਲਾਕਾਤ ਉਸ ਮੰਜ਼ਿਲ ਵੱਲ ਇੱਕ ਮਜ਼ਬੂਤ ਕਦਮ ਹੈ।

ਨੌਜਵਾਨਾਂ ਲਈ ਖ਼ਾਸ ਸੰਦੇਸ਼
ਆਪਣੇ ਤਜਰਬੇ ਸਾਂਝੇ ਕਰਦਿਆਂ ਦੀਆ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਕੋਲ ਵਿਚਾਰਾਂ ਦੀ ਕੋਈ ਘਾਟ ਨਹੀਂ, ਸਿਰਫ਼ ਉਨ੍ਹਾਂ ਨੂੰ ਸਹੀ ਮੰਚ ਦੀ ਲੋੜ ਹੈ। ਉਸਨੇ ਅਪੀਲ ਕੀਤੀ ਕਿ ਮਾਈ ਭਾਰਤ ਪੋਰਟਲ ਵਰਗੇ ਪਲੇਟਫਾਰਮਾਂ ਨਾਲ ਜੁੜ ਕੇ ਮੌਕਿਆਂ ਦਾ ਲਾਭ ਉਠਾਇਆ ਜਾਵੇ ਅਤੇ ਬਿਨਾਂ ਝਿਜਕ ਆਪਣੇ ਸੁਝਾਅ ਸਾਹਮਣੇ ਲਿਆਂਦੇ ਜਾਣ।

ਮਾਂ ਦਾ ਮਾਣ, ਪਰਿਵਾਰ ਦੀ ਖੁਸ਼ੀ
ਦੀਆ ਦੀ ਮਾਂ ਵਿਸ਼ਾਲੀ ਸ਼ਰਮਾ ਲਈ ਇਹ ਪਲ ਜੀਵਨ ਦੀ ਸਭ ਤੋਂ ਵੱਡੀ ਉਪਲਬਧੀ ਬਣ ਗਿਆ। ਉਨ੍ਹਾਂ ਕਿਹਾ ਕਿ ਧੀ ਦੀ ਇਹ ਕਾਮਯਾਬੀ ਉਸਦੀ ਲਗਾਤਾਰ ਮਿਹਨਤ, ਸਬਰ ਅਤੇ ਹੌਸਲੇ ਦਾ ਨਤੀਜਾ ਹੈ। ਘਰੇਲੂ ਮੁਸ਼ਕਲਾਂ ਦੇ ਬਾਵਜੂਦ ਦੀਆ ਨੇ ਕਦੇ ਹਿੰਮਤ ਨਹੀਂ ਹਾਰੀ ਅਤੇ ਅੱਜ ਦੇਸ਼ ਦੇ ਸਭ ਤੋਂ ਵੱਡੇ ਮੰਚ ’ਤੇ ਆਪਣੀ ਪਛਾਣ ਬਣਾਈ। ਧੀ ਦੀ ਸਫਲਤਾ ਤੋਂ ਬਾਅਦ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਵਧਾਈਆਂ ਦਾ ਸਿਲਸਿਲਾ ਜਾਰੀ ਹੈ।

ਅੰਮ੍ਰਿਤਸਰ ਦੀ ਧੀ ਦੀਆ ਸ਼ਰਮਾ ਅੱਜ ਸਿਰਫ਼ ਇੱਕ ਨਾਮ ਨਹੀਂ, ਸਗੋਂ ਉਹ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਣਾ ਬਣ ਚੁੱਕੀ ਹੈ, ਜੋ ਆਪਣੇ ਸੁਪਨਿਆਂ ਨੂੰ ਸੱਚ ਕਰਨ ਦੀ ਹਿੰਮਤ ਰੱਖਦੇ ਹਨ।

ਰਿਕਾਰਡ ਭਾਅ ਟੁੱਟੇ, ਸੋਨੇ-ਚਾਂਦੀ ’ਚ ਵੱਡੀ ਗਿਰਾਵਟ; ਨਿਵੇਸ਼ਕਾਂ ਨੂੰ ਝਟਕਾ

ਨਵੀਂ ਦਿੱਲੀ :- ਸਰਾਫਾ ਬਾਜ਼ਾਰ ਵਿੱਚ ਸ਼ੁੱਕਰਵਾਰ ਦੀ ਸਵੇਰ ਨਿਵੇਸ਼ਕਾਂ ਲਈ ਹੈਰਾਨੀ ਲੈ ਕੇ ਆਈ, ਜਦੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਰਿਕਾਰਡ ਉੱਚਾਈ ਤੋਂ ਫਿਸਲਦੀਆਂ ਨਜ਼ਰ ਆਈਆਂ। ਕੁਝ ਹੀ ਘੰਟਿਆਂ ਵਿੱਚ ਕੀਮਤੀ ਧਾਤਾਂ ਨੇ ਐਨੀ ਤੇਜ਼ ਗਿਰਾਵਟ ਦਰਜ ਕੀਤੀ, ਜੋ ਇਕ ਹਫ਼ਤਾ ਪਹਿਲਾਂ ਤੱਕ ਸੋਚੀ ਵੀ ਨਹੀਂ ਜਾ ਸਕਦੀ ਸੀ।

ਚਾਂਦੀ ’ਚ ਭਾਰੀ ਡਿੱਗਾਵਟ, ਸੋਨਾ ਵੀ ਫਿਸਲਿਆ
ਬਾਜ਼ਾਰ ਖੁੱਲਦੇ ਹੀ ਚਾਂਦੀ ਦੇ ਭਾਅ ਵਿੱਚ ਲਗਭਗ 8 ਹਜ਼ਾਰ ਰੁਪਏ ਪ੍ਰਤੀ ਕਿਲੋ ਦੀ ਕਮੀ ਦਰਜ ਕੀਤੀ ਗਈ, ਜਿਸ ਨਾਲ ਕੀਮਤ ਘਟ ਕੇ ਕਰੀਬ 2 ਲੱਖ 35 ਹਜ਼ਾਰ 998 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਦੂਜੇ ਪਾਸੇ ਸੋਨੇ ਦੇ ਭਾਅ ਵੀ ਦਬਾਅ ਹੇਠ ਰਹੇ ਅਤੇ ਇਹ 1,571 ਰੁਪਏ ਡਿੱਗ ਕੇ ਕਰੀਬ 1 ਲੱਖ 50 ਹਜ਼ਾਰ 675 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ।

ਸਰਬੋਤਮ ਪੱਧਰ ਤੋਂ ਵੱਡੀ ਕਮੀ
ਪਿਛਲੇ ਹਫ਼ਤੇ ਦੇ ਮੁਕਾਬਲੇ ਸੋਨੇ ਦੀ ਕੀਮਤ ਆਪਣੇ ਉੱਚਤਮ ਪੱਧਰ ਤੋਂ ਲਗਭਗ 28 ਹਜ਼ਾਰ 500 ਰੁਪਏ ਘੱਟ ਹੋ ਚੁੱਕੀ ਹੈ, ਜਦਕਿ ਚਾਂਦੀ ਵਿੱਚ ਕਰੀਬ 1 ਲੱਖ 73 ਹਜ਼ਾਰ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਕਮੀ ਵਿਆਹਾਂ ਲਈ ਖਰੀਦਦਾਰੀ ਕਰਨ ਵਾਲਿਆਂ ਲਈ ਰਾਹਤ ਬਣ ਕੇ ਆਈ ਹੈ, ਪਰ ਉੱਚ ਭਾਅ ’ਤੇ ਨਿਵੇਸ਼ ਕਰਨ ਵਾਲਿਆਂ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ।

ਅੰਤਰਰਾਸ਼ਟਰੀ ਹਾਲਾਤਾਂ ਦਾ ਅਸਰ
ਬਾਜ਼ਾਰ ਮਾਹਿਰਾਂ ਮੁਤਾਬਕ ਇਸ ਡਿੱਗਾਵਟ ਪਿੱਛੇ ਵਿਸ਼ਵ ਪੱਧਰੀ ਸਿਆਸੀ ਹਾਲਾਤ ਵੱਡੀ ਵਜ੍ਹਾ ਹਨ। ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਘਟਣ ਦੇ ਸੰਕੇਤ ਮਿਲ ਰਹੇ ਹਨ ਅਤੇ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਦੀ ਸ਼ੁਰੂਆਤ ਹੋਣ ਨਾਲ ਗਲੋਬਲ ਮਾਰਕੀਟ ਵਿੱਚ ਸ਼ਾਂਤੀ ਦੀ ਉਮੀਦ ਜਗੀ ਹੈ। ਐਸੇ ਵਿੱਚ ਨਿਵੇਸ਼ਕ ਸੁਰੱਖਿਅਤ ਮੰਨੇ ਜਾਂਦੇ ਸੋਨੇ-ਚਾਂਦੀ ਤੋਂ ਦੂਰ ਹੋ ਕੇ ਡਾਲਰ ਅਤੇ ਸਟਾਕ ਮਾਰਕੀਟ ਵੱਲ ਰੁਝਾਨ ਕਰ ਰਹੇ ਹਨ।

ਅੱਗੇ ਕੀ ਰਹੇਗੀ ਚਾਲ
ਮਾਹਿਰਾਂ ਦਾ ਮੰਨਣਾ ਹੈ ਕਿ ਕੀਮਤੀ ਧਾਤਾਂ ਵਿੱਚ ਆਇਆ ਇਹ ਉਛਾਲ ਹੁਣ ਆਪਣੀ ਚਰਮ ਸੀਮਾ ’ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਅਨੁਸਾਰ ਮੌਜੂਦਾ ਬਾਜ਼ਾਰ ਵਿੱਚ ਵਿਕਰੀ ਦਾ ਦਬਾਅ ਬਣਿਆ ਰਹਿ ਸਕਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਭਾਅ ਹੋਰ ਹੇਠਾਂ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਅਮਰੀਕਾ ’ਚ ਮਾਲਗੱਡੀ ਪਟੜੀ ਤੋਂ ਉਤਰੀ, ਪ੍ਰੋਪੇਨ ਭਰੇ ਡੱਬੇ ਪਾਣੀ ’ਚ ਡਿੱਗੇ; ਇਲਾਕੇ ’ਚ ਐਮਰਜੈਂਸੀ

ਨਿਜੀ ਸਕੂਲਾਂ ਲਈ ਬੋਰਡ ਦੀ ਸਖ਼ਤੀ, ਪ੍ਰਿੰਸੀਪਲਾਂ ਨੂੰ ਨੋਟਿਸ ਜਾਰੀ

ਚੰਡੀਗੜ੍ਹ :- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਿਜੀ ਸਕੂਲਾਂ ਲਈ ਸਖ਼ਤ ਰੁਖ ਅਖਤਿਆਰ ਕੀਤਾ ਗਿਆ ਹੈ। ਬੋਰਡ ਦੇ ਸਕੱਤਰ ਨੇ ਨਿਜੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਨੋਟਿਸ ਜਾਰੀ ਕਰਦਿਆਂ ਸਪਸ਼ਟ ਕੀਤਾ ਹੈ ਕਿ ਨਿਰਧਾਰਤ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਵਿਦਿਆਰਥੀਆਂ ਦੇ ਬੋਰਡ ਨਤੀਜੇ ਰੋਕੇ ਜਾ ਸਕਦੇ ਹਨ।

ਨੋਟਿਸ ਜਾਰੀ ਕਰਨ ਪਿੱਛੇ ਕੀ ਹੈ ਵਜ੍ਹਾ
ਬੋਰਡ ਵੱਲੋਂ ਜਾਰੀ ਨੋਟਿਸ ਮੁਤਾਬਕ ਕਈ ਸਕੂਲਾਂ ਨੇ ਪੰਜਾਬ ਸਰਕਾਰ ਦੇ ਉਦਮੀ ਪ੍ਰਾਜੈਕਟ ਤਹਿਤ ਮੰਗੇ ਗਏ ਕਾਰੋਬਾਰੀ ਵਿਚਾਰ ਹਾਲੇ ਤੱਕ ਜਮ੍ਹਾਂ ਨਹੀਂ ਕਰਵਾਏ। ਇਹ ਕਾਰਵਾਈ ਖਾਸ ਤੌਰ ’ਤੇ ਉਨ੍ਹਾਂ ਵਿਦਿਆਰਥੀਆਂ ਨਾਲ ਜੁੜੀ ਹੈ ਜਿਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਆਪਣੇ ਵਿਚਾਰ ਦਰਜ ਨਹੀਂ ਕਰਵਾਏ।

ਉਦਮੀ ਪ੍ਰਾਜੈਕਟ ਦਾ ਮਕਸਦ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਉਦਮੀ ਪ੍ਰਾਜੈਕਟ ਦਾ ਉਦੇਸ਼ ਵਿਦਿਆਰਥੀਆਂ ਨੂੰ ਕਾਰੋਬਾਰਕ ਸੋਚ ਨਾਲ ਜੋੜਨਾ ਅਤੇ ਉਨ੍ਹਾਂ ਵਿੱਚ ਉਦਮਸ਼ੀਲਤਾ ਦੀ ਭਾਵਨਾ ਵਿਕਸਿਤ ਕਰਨਾ ਹੈ। ਇਸ ਅਧੀਨ ਸਕੂਲ ਪ੍ਰਬੰਧਨ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਵਿਦਿਆਰਥੀਆਂ ਨਾਲ ਕਾਰੋਬਾਰੀ ਵਿਚਾਰ ਸਾਂਝੇ ਕਰਕੇ ਉਨ੍ਹਾਂ ਨੂੰ ਨਵੇਂ ਰਾਹਾਂ ਵੱਲ ਪ੍ਰੇਰਿਤ ਕੀਤਾ ਜਾਵੇ।

ਆਖਰੀ ਮੌਕਾ, 9 ਫਰਵਰੀ ਤੱਕ ਸਮਾਂ
ਨੋਟਿਸ ਜਾਰੀ ਹੋਣ ਮਗਰੋਂ ਬੋਰਡ ਨੇ ਸਕੂਲਾਂ ਨੂੰ ਇਕ ਹੋਰ ਤੇ ਆਖਰੀ ਮੌਕਾ ਦਿੱਤਾ ਹੈ। ਜਿਨ੍ਹਾਂ ਨਿਜੀ ਸਕੂਲਾਂ ਵੱਲੋਂ ਹਾਲੇ ਤੱਕ ਉਦਮੀ ਪ੍ਰਾਜੈਕਟ ਅਧੀਨ ਕਾਰੋਬਾਰੀ ਵਿਚਾਰ ਜਮ੍ਹਾਂ ਨਹੀਂ ਕਰਵਾਏ ਗਏ, ਉਨ੍ਹਾਂ ਨੂੰ ਹੁਣ 9 ਫਰਵਰੀ ਤੱਕ ਇਹ ਕਾਰਵਾਈ ਪੂਰੀ ਕਰਨ ਲਈ ਕਿਹਾ ਗਿਆ ਹੈ। ਬੋਰਡ ਨੇ ਸਪਸ਼ਟ ਕੀਤਾ ਹੈ ਕਿ ਅਗਲੇ ਕਦਮ ਨਿਰਧਾਰਤ ਸਮਾਂ ਬੀਤਣ ਮਗਰੋਂ ਲਏ ਜਾਣਗੇ।

ਆਰਬੀਆਈ ਵੱਲੋਂ ਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ, ਰੈਪੋ ਰੇਟ 5.25 ਫੀਸਦੀ ’ਤੇ ਕਾਇਮ

ਨਵੀਂ ਦਿੱਲੀ :- ਭਾਰਤੀ ਰਿਜ਼ਰਵ ਬੈਂਕ ਨੇ ਮੋਨੇਟਰੀ ਪਾਲਿਸੀ ਕਮੇਟੀ ਦੀ ਫਰਵਰੀ 2026 ਵਿੱਚ ਹੋਈ ਮੀਟਿੰਗ ਮਗਰੋਂ ਵਿਆਜ ਦਰਾਂ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਹੈ। ਕੇਂਦਰੀ ਬੈਂਕ ਨੇ ਇਸ ਵਾਰ ਰੈਪੋ ਰੇਟ ਵਿੱਚ ਕਿਸੇ ਵੀ ਕਿਸਮ ਦੀ ਕਟੌਤੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਕਰਜ਼ੇ ਦੀਆਂ ਦਰਾਂ ’ਚ ਤੁਰੰਤ ਰਾਹਤ ਦੀ ਉਮੀਦ ਕਰ ਰਹੇ ਲੋਕਾਂ ਨੂੰ ਝਟਕਾ ਲੱਗਾ ਹੈ।

ਰੈਪੋ ਰੇਟ ਜਿਉਂ ਦਾ ਤਿਉਂ ਰੱਖਣ ਦਾ ਐਲਾਨ
ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਪੋ ਰੇਟ 5.25 ਪ੍ਰਤੀਸ਼ਤ ’ਤੇ ਹੀ ਸਥਿਰ ਰਹੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਆਰਥਿਕ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਰਾਂ ’ਚ ਕੋਈ ਤਬਦੀਲੀ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ।

ਪਿਛਲੇ ਸਾਲ ਹੋਈਆਂ ਕਟੌਤੀਆਂ ਦਾ ਹਵਾਲਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਇੱਕ ਸਾਲ ਦੇ ਅਰਸੇ ਦੌਰਾਨ ਆਰਬੀਆਈ ਵੱਲੋਂ ਰੈਪੋ ਰੇਟ ਵਿੱਚ ਕੁੱਲ 125 ਬੇਸਿਸ ਪੁਆਇੰਟ ਦੀ ਕਮੀ ਕੀਤੀ ਗਈ ਸੀ। ਪਰ ਤਾਜ਼ਾ ਮੋਨੇਟਰੀ ਪਾਲਿਸੀ ਮੀਟਿੰਗ ਵਿੱਚ ਕੇਂਦਰੀ ਬੈਂਕ ਨੇ ਰੇਟਾਂ ਨੂੰ ਬਰਕਰਾਰ ਰੱਖਣ ਨੂੰ ਹੀ ਤਰਜੀਹ ਦਿੱਤੀ ਹੈ।

ਆਰਥਿਕ ਮੋਰਚੇ ’ਤੇ ਅਗਲੀ ਚਾਲ ’ਤੇ ਨਜ਼ਰ
ਆਰਬੀਆਈ ਦੇ ਇਸ ਫੈਸਲੇ ਤੋਂ ਬਾਅਦ ਹੁਣ ਬਾਜ਼ਾਰਾਂ ਅਤੇ ਕਰਜ਼ੇਦਾਰਾਂ ਦੀਆਂ ਨਜ਼ਰਾਂ ਆਉਣ ਵਾਲੀਆਂ ਮੀਟਿੰਗਾਂ ’ਤੇ ਟਿਕੀਆਂ ਹੋਈਆਂ ਹਨ, ਜਿੱਥੇ ਮਹਿੰਗਾਈ ਅਤੇ ਵਿਕਾਸ ਦਰ ਦੇ ਆਕੜਿਆਂ ਦੇ ਆਧਾਰ ’ਤੇ ਅਗਲਾ ਕਦਮ ਚੁੱਕਿਆ ਜਾ ਸਕਦਾ ਹੈ।