Home Blog Page 641

ਕੇਂਦਰ ਦੀ ਹਰੀ ਝੰਡੀ ਬਿਨਾਂ ਰੁਕਿਆ ਮੁੱਖ ਮੰਤਰੀ ਮਾਨ ਦਾ ਯੂਰਪ ਦੌਰਾ

ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨੀਦਰਲੈਂਡ ਅਤੇ ਚੈਕ ਗਣਰਾਜ ਜਾਣ ਦਾ ਤਜਵੀਜ਼ਸ਼ੁਦਾ ਵਿਦੇਸ਼ੀ ਦੌਰਾ ਇਸ ਵੇਲੇ ਅਣਸ਼ਚਿੱਤਤਾ ਦੇ ਘੇਰੇ ‘ਚ ਫਸ ਗਿਆ ਹੈ। ਕਾਰਨ ਇਹ ਹੈ ਕਿ ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਹਾਲੇ ਤੱਕ ਇਸ ਯਾਤਰਾ ਲਈ ਲੋੜੀਂਦੀ ਰਾਜਨੀਤਕ ਮਨਜ਼ੂਰੀ ਨਹੀਂ ਦਿੱਤੀ ਗਈ, ਜਿਸ ਨਾਲ ਸਾਰਾ ਪ੍ਰੋਗਰਾਮ ਅਟਕ ਗਿਆ ਹੈ।

 

U19 ਵਿਸ਼ਵ ਕੱਪ ‘ਚ ਭਾਰਤ ਦਾ ਸਿਰਮੌਰ ਪ੍ਰਦਰਸ਼ਨ, ਟ੍ਰਾਫੀ ਤਾਂ ਆਈ ਪਰ ਆਈਸੀਸੀ ਵੱਲੋਂ ਨਕਦ ਇਨਾਮ ਸਿਫ਼ਰ, ਆਖਿਰ ਕਿਉਂ?

ਸ਼ਹਿਰ ’ਚ ਗੈਰਕਾਨੂੰਨੀ ਦਰੱਖ਼ਤ ਕਟਾਈ ’ਤੇ ਨਗਰ ਨਿਗਮ ਸਖ਼ਤ, ਗੁਰਦੁਆਰਾ ਪ੍ਰਬੰਧਨ ਤੇ ਨਿਰਮਾਣਧੀਨ ਇਮਾਰਤ ਨੂੰ ਨੋਟਿਸ ਜਾਰੀ ਕੀਤਾ

ਜਲੰਧਰ :- ਸ਼ਹਿਰ ਵਿੱਚ ਵਧ ਰਹੀ ਗੈਰਕਾਨੂੰਨੀ ਦਰੱਖ਼ਤ ਕਟਾਈ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਨਗਰ ਨਿਗਮ ਨੇ ਕਾਰਵਾਈ ਦਾ ਡੰਡਾ ਚੁੱਕ ਲਿਆ ਹੈ। ਜੀਟੀਬੀ ਨਗਰ ਸਥਿਤ ਗੁਰਦੁਆਰਾ ਸਾਹਿਬ 9ਵੀਂ ਪਾਤਸ਼ਾਹੀ ਦੀ ਪ੍ਰਬੰਧਕ ਕਮੇਟੀ ਅਤੇ ਮਾਡਲ ਟਾਊਨ ਦੇ ਰੇਨਬੋ ਰੋਡ ’ਤੇ ਬਣ ਰਹੀ ਇਕ ਇਮਾਰਤ ਵਿੱਚ ਬਿਨਾਂ ਮਨਜ਼ੂਰੀ ਦਰੱਖ਼ਤ ਕੱਟੇ ਜਾਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਨਗਰ ਨਿਗਮ ਵੱਲੋਂ ਦੋਹਾਂ ਪੱਖਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

ਵਾਤਾਵਰਣ ਸੰਰੱਖਣ ਨੂੰ ਧਿਆਨ ਵਿੱਚ ਰੱਖ ਕੇ ਕਦਮ
ਨਗਰ ਨਿਗਮ ਦੇ ਅਧਿਕਾਰੀ ਦਲੀਪ ਕੁਮਾਰ ਨੇ ਦੱਸਿਆ ਕਿ ਇਹ ਕਾਰਵਾਈ ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨੋਟਿਸ ਜਾਰੀ ਕਰਕੇ ਸੰਬੰਧਤ ਧਿਰਾਂ ਨੂੰ ਚਾਰ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਤਾਂ ਜੋ ਉਹ ਆਪਣਾ ਪੱਖ ਸਪੱਸ਼ਟ ਕਰ ਸਕਣ।

ਜਵਾਬ ਨਾ ਮਿਲਿਆ ਤਾਂ ਹੋਵੇਗੀ ਅਗਲੀ ਕਾਰਵਾਈ
ਅਧਿਕਾਰੀ ਨੇ ਸਾਫ਼ ਕੀਤਾ ਕਿ ਨਿਰਧਾਰਤ ਸਮੇਂ ਅੰਦਰ ਜਵਾਬ ਨਾ ਮਿਲਣ ਦੀ ਸੂਰਤ ਵਿੱਚ ਮੁੜ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ਅਧੀਨ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਸ਼ਹਿਰ ਵਿੱਚ ਵਾਤਾਵਰਣ ਸੰਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਲਗਾਤਾਰ ਨਿਗਰਾਨੀ ਕਰ ਰਹੀ ਹੈ।

ਨੋਟਿਸ ਦੇਣ ਦਾ ਤਰੀਕਾ ਵੀ ਵੱਖ-ਵੱਖ
ਜਾਣਕਾਰੀ ਅਨੁਸਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਨਿੱਜੀ ਤੌਰ ’ਤੇ ਸੌਂਪਿਆ ਗਿਆ ਹੈ, ਜਦਕਿ ਰੇਨਬੋ ਰੋਡ ’ਤੇ ਬਣ ਰਹੀ ਇਮਾਰਤ ਦੇ ਨਿਰਮਾਣ ਸਥਾਨ ’ਤੇ ਨੋਟਿਸ ਦੀ ਕਾਪੀ ਚਸਪਾ ਕੀਤੀ ਗਈ।

ਸ਼ਿਕਾਇਤ ਤੋਂ ਬਾਅਦ ਖੁਲ੍ਹਿਆ ਮਾਮਲਾ
ਇਹ ਸਾਰੀ ਕਾਰਵਾਈ ਸ਼ਹਿਰ ਵਾਸੀ ਤੇਜਸਵੀ ਮਿੰਹਾਸ ਵੱਲੋਂ ਦੋਹਾਂ ਥਾਵਾਂ ’ਤੇ ਬਿਨਾਂ ਮਨਜ਼ੂਰੀ ਦਰੱਖ਼ਤ ਕਟਾਈ ਸਬੰਧੀ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਈ ਹੈ।

ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾਵੇਗੀ
ਨਗਰ ਨਿਗਮ ਅਧਿਕਾਰੀ ਨੇ ਦੱਸਿਆ ਕਿ ਦਰੱਖ਼ਤਾਂ ਦੀ ਗੈਰਕਾਨੂੰਨੀ ਕਟਾਈ, ਛੰਟਾਈ ਜਾਂ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਨਗਰ ਨਿਗਮ ਵੱਲੋਂ ‘ਜ਼ੀਰੋ ਟੋਲਰੈਂਸ’ ਨੀਤੀ ਅਪਣਾਈ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਕਿਸਮ ਦੀ ਕਾਰਵਾਈ ਤੋਂ ਪਹਿਲਾਂ ਨਗਰ ਨਿਗਮ ਦੀ ਮਨਜ਼ੂਰੀ ਲਾਜ਼ਮੀ ਹੈ ਅਤੇ ਨਿਯਮ ਤੋੜਨ ’ਤੇ ਐਫਆਈਆਰ ਦਰਜ ਕਰਨ ਨਾਲ ਨਾਲ ਭਾਰੀ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

ਵਾਤਾਵਰਣ ਪ੍ਰਤੀ ਜਨ ਜਾਗਰੂਕਤਾ ਜ਼ਰੂਰੀ
ਇਸ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼ਿਕਾਇਤਕਰਤਾ ਤੇਜਸਵੀ ਮਿਨਹਾਂਸ ਨੇ ਕਿਹਾ ਕਿ ਵਧਦੇ ਜਲਵਾਯੂ ਬਦਲਾਅ, ਖ਼ਰਾਬ ਹੋ ਰਹੀ ਹਵਾ ਦੀ ਗੁਣਵੱਤਾ ਅਤੇ ਵਾਤਾਵਰਣੀ ਸੰਕਟ ਨਾਲ ਨਿਪਟਣ ਲਈ ਮੌਜੂਦਾ ਦਰੱਖ਼ਤਾਂ ਦੀ ਰੱਖਿਆ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਨਵੇਂ ਪੌਦੇ ਲਗਾਉਣਾ ਹੀ ਨਹੀਂ, ਸਗੋਂ ਮੌਜੂਦਾ ਹਰੇ-ਭਰੇ ਦਰੱਖ਼ਤਾਂ ਨੂੰ ਬਚਾਉਣਾ ਵੀ ਉਨ੍ਹਾਂ ਦੇ ਬਰਾਬਰ ਮਹੱਤਵਪੂਰਨ ਹੈ।

ਕੈਨੇਡਾ ’ਚ ਪੁਲਸ ਅੰਦਰ ਹੀ ਭ੍ਰਿਸ਼ਟਾਚਾਰ ਦਾ ਪਰਦਾਫਾਸ਼, 7 ਪੁਲਸ ਅਧਿਕਾਰੀ ਗ੍ਰਿਫ਼ਤਾਰ; ਪੰਜਾਬੀ ਮੂਲ ਦਾ ਸਾਰਜੰਟ ਵੀ ਸ਼ਾਮਲ

ਕੈਨੇਡਾ :- ਕੈਨੇਡਾ ਵਿੱਚ ਸੰਗਠਿਤ ਅਪਰਾਧ ਖ਼ਿਲਾਫ਼ ਚੱਲ ਰਹੀ ਇਕ ਵੱਡੀ ਜਾਂਚ ਦੌਰਾਨ ਪੁਲਸ ਪ੍ਰਣਾਲੀ ਦੇ ਅੰਦਰੂਨੀ ਦੁਰਪਯੋਗ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਯਾਰਕ ਰੀਜਨਲ ਪੁਲਸ ਵੱਲੋਂ ਮਹੀਨਿਆਂ ਤੱਕ ਚਲਾਈ ਗਈ ਵਿਸ਼ੇਸ਼ ਜਾਂਚ ਤੋਂ ਬਾਅਦ 7 ਕੈਨੇਡੀਅਨ ਪੁਲਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪੰਜਾਬੀ ਮੂਲ ਦਾ ਇੱਕ ਸਾਰਜੰਟ ਵੀ ਸ਼ਾਮਲ ਹੈ।

‘ਪ੍ਰੋਜੈਕਟ ਸਾਊਥ’ ਹੇਠ ਖੁਲ੍ਹੀ ਵੱਡੀ ਸਾਜ਼ਿਸ਼
ਪੁਲਸ ਅਧਿਕਾਰੀਆਂ ਮੁਤਾਬਕ ‘ਪ੍ਰੋਜੈਕਟ ਸਾਊਥ’ ਨਾਮੀ ਇਸ ਗੁਪਤ ਮੁਹਿੰਮ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਯਾਰਕ ਰੀਜਨ ਵਿੱਚ ਇਕ ਕਤਲ ਦੀ ਯੋਜਨਾ ਨੂੰ ਸਮੇਂ ਸਿਰ ਨਾਕਾਮ ਕੀਤਾ ਗਿਆ। ਅੱਗੇ ਚੱਲ ਕੇ ਜਾਂਚ ਨੇ ਦੱਸਿਆ ਕਿ ਕੁਝ ਪੁਲਸ ਮੁਲਾਜ਼ਮ ਗੈਰ-ਕਾਨੂੰਨੀ ਤਰੀਕੇ ਨਾਲ ਪੁਲਸ ਦੇ ਗੁਪਤ ਡਾਟਾਬੇਸ ਤੱਕ ਪਹੁੰਚ ਕਰ ਰਹੇ ਸਨ ਅਤੇ ਅਹਿਮ ਜਾਣਕਾਰੀ ਅਪਰਾਧਿਕ ਗਿਰੋਹਾਂ ਤੱਕ ਪਹੁੰਚਾਈ ਜਾ ਰਹੀ ਸੀ।

ਅਪਰਾਧਿਕ ਨੈੱਟਵਰਕਾਂ ਨੂੰ ਮਿਲਦੀ ਰਹੀ ਅੰਦਰੂਨੀ ਜਾਣਕਾਰੀ
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਲੀਕ ਕੀਤੀ ਗਈ ਪੁਲਸ ਜਾਣਕਾਰੀ ਦੀ ਵਰਤੋਂ ਜਬਰਨ ਵਸੂਲੀ, ਵਪਾਰਕ ਲੁੱਟਾਂ, ਗੋਲੀਬਾਰੀ ਅਤੇ ਹੋਰ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਲਈ ਕੀਤੀ ਗਈ। ਇਸ ਨਾਲ ਅਪਰਾਧਿਕ ਤੱਤਾਂ ਨੂੰ ਕਾਨੂੰਨ ਤੋਂ ਅੱਗੇ ਰਹਿਣ ਵਿੱਚ ਮਦਦ ਮਿਲਦੀ ਰਹੀ।

ਪੰਜਾਬੀ ਮੂਲ ਦੇ ਸਾਰਜੰਟ ਸਮੇਤ ਕਈ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਗਏ ਪੁਲਸ ਅਧਿਕਾਰੀਆਂ ਵਿੱਚ ਟੋਰਾਂਟੋ ਪੁਲਸ ਸਰਵਿਸ ਨਾਲ ਸੰਬੰਧਿਤ 38 ਸਾਲਾ ਸਾਰਜੰਟ ਸੌਰਭਜੀਤ ਬੇਦੀ ਦਾ ਨਾਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਜਾਂਚ ਦੇ ਘੇਰੇ ’ਚ ਆ ਕੇ ਕੁੱਲ 19 ਹੋਰ ਵਿਅਕਤੀਆਂ ’ਤੇ ਵੀ ਵੱਖ-ਵੱਖ ਦੋਸ਼ ਤਹਿਤ ਕਾਰਵਾਈ ਕੀਤੀ ਗਈ ਹੈ, ਜਿਨ੍ਹਾਂ ਵਿੱਚ ਮਿਲਟਨ ਵਾਸੀ 32 ਸਾਲਾ ਦਲਜੀਤ ਸਿੰਘ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।

ਰਿਸ਼ਵਤ, ਨਸ਼ੇ ਅਤੇ ਹਥਿਆਰਾਂ ਨਾਲ ਜੁੜੇ ਦੋਸ਼
ਪੁਲਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਅਧਿਕਾਰੀਆਂ ’ਤੇ ਗੁਪਤ ਪੁਲਸ ਡਾਟਾਬੇਸ ਦੀ ਗਲਤ ਵਰਤੋਂ, ਜਾਣਕਾਰੀ ਲੀਕ ਕਰਨਾ, ਰਿਸ਼ਵਤ ਲੈਣਾ, ਹਥਿਆਰਾਂ ਦੀ ਗੈਰਕਾਨੂੰਨੀ ਸਪਲਾਈ, ਕੋਕੀਨ ਦੀ ਤਸਕਰੀ ਅਤੇ ਨਿੱਜੀ ਦਸਤਾਵੇਜ਼ਾਂ ਜਿਵੇਂ ਪਾਸਪੋਰਟ, ਹੈਲਥ ਕਾਰਡ ਤੇ ਕ੍ਰੈਡਿਟ ਕਾਰਡ ਚੋਰੀ ਕਰਨ ਵਰਗੇ ਗੰਭੀਰ ਇਲਜ਼ਾਮ ਲਗਾਏ ਗਏ ਹਨ।

ਪੁਲਸ ਪ੍ਰਸ਼ਾਸਨ ਦਾ ਸਖ਼ਤ ਸੁਨੇਹਾ
ਯਾਰਕ ਰੀਜਨਲ ਪੁਲਸ ਦੇ ਚੀਫ ਜਿਮ ਮੈਕਸਵੀਨ ਨੇ ਕਿਹਾ ਕਿ ਪੁਲਸ ਬਲ ਵਿੱਚ ਕਿਸੇ ਵੀ ਕਿਸਮ ਦੀ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ ਅਤੇ ਦੋਸ਼ੀ ਕਿੰਨਾ ਵੀ ਉੱਚ ਅਹੁਦੇ ’ਤੇ ਕਿਉਂ ਨਾ ਹੋਵੇ, ਕਾਰਵਾਈ ਹੋਵੇਗੀ। ਉੱਥੇ ਹੀ ਟੋਰਾਂਟੋ ਪੁਲਸ ਦੇ ਚੀਫ ਮਾਈਰਨ ਡੇਮਕਿਵ ਨੇ ਦੋਹਰਾਇਆ ਕਿ ਲੋਕਾਂ ਦੇ ਭਰੋਸੇ ਨਾਲ ਖਿਲਵਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣਗੇ।

ਸਮੁੰਦਰ ਵਿੱਚ ਕੋਸਟ ਗਾਰਡ ਦੀ ਵੱਡੀ ਘੇਰਾਬੰਦੀ, ਅੰਤਰਰਾਸ਼ਟਰੀ ਤੇਲ ਤਸਕਰੀ ਨੈੱਟਵਰਕ ਬੇਨਕਾਬ

ਪੰਜਾਬ ਪ੍ਰਸ਼ਾਸਨਿਕ ਢਾਂਚੇ ਵਿੱਚ ਫੇਰਬਦਲ, ਦੋ ਆਈਏਐਸ ਅਤੇ ਦੋ ਪੀਐਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਕਦਮ ਚੁੱਕਦਿਆਂ ਸੂਬੇ ਦੇ ਚਾਰ ਉੱਚ ਅਧਿਕਾਰੀਆਂ ਦੇ ਤਬਾਦਲੇ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਗਏ ਫੈਸਲੇ ਅਨੁਸਾਰ ਦੋ ਆਈਏਐਸ ਅਤੇ ਦੋ ਪੀਐਸ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਆਈਏਐਸ ਅਧਿਕਾਰੀਆਂ ਦੀ ਨਵੀਂ ਤਾਇਨਾਤੀ
ਤਬਾਦਲਾ ਹੁਕਮਾਂ ਅਨੁਸਾਰ ਆਈਏਐਸ ਅਧਿਕਾਰੀ ਰਾਮਵੀਰ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਦੇਂਦਿਆਂ ਪ੍ਰਬੰਧਕੀ ਸਕੱਤਰ, ਸੂਚਨਾ ਤੇ ਲੋਕ ਸੰਪਰਕ ਵਿਭਾਗ ਨਿਯੁਕਤ ਕੀਤਾ ਗਿਆ ਹੈ, ਜਦਕਿ ਉਨ੍ਹਾਂ ਨੂੰ ਜਲੰਧਰ ਮੰਡਲ ਦੇ ਕਮਿਸ਼ਨਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।

ਇਸਦੇ ਨਾਲ ਹੀ ਆਈਏਐਸ ਅਧਿਕਾਰੀ ਕੁਮਾਰ ਅਮਿਤ ਨੂੰ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੂੰ ਯਾਤਰਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦਾ ਪ੍ਰਬੰਧਕੀ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ। ਇਹ ਜ਼ਿੰਮੇਵਾਰੀਆਂ ਉਨ੍ਹਾਂ ਨੂੰ ਰਾਮਵੀਰ ਸਿੰਘ ਦੀ ਥਾਂ ’ਤੇ ਦਿੱਤੀਆਂ ਗਈਆਂ ਹਨ।

ਪੀਐਸ ਅਧਿਕਾਰੀਆਂ ਨੂੰ ਵੀ ਮਿਲੀਆਂ ਅਹਿਮ ਡਿਊਟੀਆਂ
ਤਬਾਦਲਾ ਸੂਚੀ ਵਿੱਚ ਪੀਐਸ ਅਧਿਕਾਰੀ ਸੁਰਿੰਦਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਤਰਨਤਾਰਨ ਵਜੋਂ ਨਿਯੁਕਤ ਕੀਤਾ ਗਿਆ ਹੈ।

ਉੱਥੇ ਹੀ ਯਸ਼ਪਾਲ ਸ਼ਰਮਾ ਪੀਐਸ ਨੂੰ ਮੁੱਖ ਮੰਤਰੀ ਪੰਜਾਬ ਦੇ ਉਪ-ਪ੍ਰਮੁੱਖ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸਦੇ ਨਾਲ ਨਾਲ ਉਨ੍ਹਾਂ ਨੂੰ ਯਾਤਰਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਵਿੱਚ ਡਿਪਟੀ ਡਾਇਰੈਕਟਰ, ਪੰਜਾਬ ਵਿਰਾਸਤ ਤੇ ਸੈਰ-ਸਪਾਟਾ ਪ੍ਰੋਤਸਾਹਨ ਬੋਰਡ ਦੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਸਥਿਤ ਵਿਰਾਸਤ-ਏ-ਖਾਲਸਾ ਫਾਊਂਡੇਸ਼ਨ ਦੇ ਜਨਰਲ ਮੈਨੇਜਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।

ਜ਼ਮਾਨਤ ਮਗਰੋਂ ਬਿਕਰਮ ਮਜੀਠੀਆ ਦੀ ਅੱਜ ਮੋਹਾਲੀ ਅਦਾਲਤ ਵਿੱਚ ਪਹਿਲੀ ਪੇਸ਼ੀ

ਅੰਮ੍ਰਿਤਸਰ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਉਪਰੰਤ ਅੱਜ ਉਹ ਪਹਿਲੀ ਵਾਰ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਹੋਣਗੇ। ਅਦਾਲਤੀ ਕਾਰਵਾਈ ਦੌਰਾਨ ਮਜੀਠੀਆ ਵੱਲੋਂ ਆਪਣੇ ਪਾਸਪੋਰਟ ਨਾਲ ਸੰਬੰਧਿਤ ਹਲਫਨਾਮਾ ਅਦਾਲਤ ਅੱਗੇ ਦਾਇਰ ਕੀਤਾ ਜਾਣਾ ਹੈ।

ਦਰਅਸਲ, ਸੁਪਰੀਮ ਕੋਰਟ ਨੇ ਜ਼ਮਾਨਤ ਦਿੰਦਿਆਂ ਇਹ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਬਿਕਰਮ ਮਜੀਠੀਆ ਆਪਣੇ ਪਾਸਪੋਰਟ ਸਬੰਧੀ ਸਾਰੀ ਜਾਣਕਾਰੀ ਮੋਹਾਲੀ ਅਦਾਲਤ ਵਿੱਚ ਲਿਖਤੀ ਰੂਪ ਵਿੱਚ ਪੇਸ਼ ਕਰਨਗੇ। ਇਸ ਦੇ ਮੱਦੇਨਜ਼ਰ ਅੱਜ ਦੀ ਪੇਸ਼ੀ ਨੂੰ ਕਾਨੂੰਨੀ ਅਤੇ ਰਾਜਨੀਤਿਕ ਦੋਵਾਂ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ।

ਅਦਾਲਤ ਵਿੱਚ ਹੋਣ ਵਾਲੀ ਇਸ ਪੇਸ਼ੀ ’ਤੇ ਸਿਆਸੀ ਹਲਕਿਆਂ ਅਤੇ ਮੀਡੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਕਿਉਂਕਿ ਇਹ ਮਾਮਲਾ ਪੰਜਾਬ ਦੀ ਸਿਆਸਤ ਨਾਲ ਗਹਿਰਾਈ ਨਾਲ ਜੁੜਿਆ ਹੋਇਆ ਹੈ।

ਭਦੌੜ ਦੇ ਵਾਰਡ ਨੰਬਰ 6 ’ਚ ਬਿਜਲੀ ਬਿੱਲਾਂ ਦੀ ਮਾਰ, ਗਰੀਬ ਪਰਿਵਾਰਾਂ ਦਾ ਬਿਜਲੀ ਵਿਭਾਗ ਖ਼ਿਲਾਫ਼ ਧਰਨਾ

ਈ-ਪੰਜਾਬ ਵੈੱਬਸਾਈਟ ਦੀ ਤਕਨੀਕੀ ਖ਼ਰਾਬੀ ਨੇ ਸਕੂਲਾਂ ਦਾ ਕੰਮ ਰੋਕਿਆ, ਪੰਜਵੀਂ ਜਮਾਤ ਦੇ ਕੰਮਾਂ ’ਚ ਵੱਡੀ ਉਲਝਣ

ਮਿਆਂਮਾਰ ਫਿਰ ਕੰਬਿਆ, ਹਫਤੇ ਭਰ ‘ਚ ਕਈ ਭੂਚਾਲ ਦੇ ਝਟਕੇ

ਮਿਆਂਮਾਰ :- ਮਿਆਂਮਾਰ ਵਿੱਚ ਧਰਤੀ ਦੀ ਹਲਚਲ ਰੁਕਣ ਦਾ ਨਾਮ ਨਹੀਂ ਲੈ ਰਹੀ। ਸ਼ਨੀਵਾਰ ਤੜਕੇ ਇੱਕ ਵਾਰ ਫਿਰ ਜ਼ਮੀਨ ਕੰਬੀ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਨੈਸ਼ਨਲ ਸੈਂਟਰ ਫ਼ਾਰ ਸੀਜ਼ਮੋਲੋਜੀ ਅਨੁਸਾਰ ਇਸ ਤਾਜ਼ਾ ਭੂਚਾਲ ਦੀ ਤੀਬਰਤਾ 3.9 ਦਰਜ ਕੀਤੀ ਗਈ।