Home Blog Page 642

ਸਰਾਫ਼ਾ ਬਾਜ਼ਾਰ ’ਚ ਮੁੜ ਚੜ੍ਹਾਈ, ਸੋਨਾ-ਚਾਂਦੀ ਦੀਆਂ ਕੀਮਤਾਂ ਨੇ ਖਰੀਦਦਾਰਾਂ ਦੀ ਵਧਾਈ ਚਿੰਤਾ

 

 

ਬੀਐਸਐਫ ਖੜਕਾ ਕੈਂਪ ’ਚ 447 ਮਹਿਲਾ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ, ਰਾਜਪਾਲ ਗੁਲਾਬ ਚੰਦ ਕਟਾਰੀਆ ਰਹੇ ਮੁੱਖ ਮਹਿਮਾਨ

ਜਨਮਦਿਨ ਦੀ ਰੰਜਿਸ਼ ਨੇ ਲੈ ਲਈ ਨੌਜਵਾਨ ਦੀ ਜਾਨ, ਹੱਲੋਮਾਜਰਾ ਤੋਂ ਅਗਵਾ ਕਰ ਡੇਰਾਬੱਸੀ ਵਿੱਚ ਬੇਰਹਿਮੀ ਨਾਲ ਕਤਲ

ਚੰਡੀਗੜ੍ਹ :- ਚੰਡੀਗੜ੍ਹ ਦੇ ਹੱਲੋਮਾਜਰਾ ਇਲਾਕੇ ਵਿੱਚ ਪੁਰਾਣੀ ਰੰਜਿਸ਼ ਦੇ ਚਲਦੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਤਿੰਨ-ਚਾਰ ਨੌਜਵਾਨਾਂ ਨੇ ਇਕ ਨੌਜਵਾਨ ਨੂੰ ਜ਼ਬਰਦਸਤੀ ਅਗਵਾ ਕਰਕੇ ਉਸ ਦੀ ਨਿਰਦਈ ਤਰੀਕੇ ਨਾਲ ਹੱਤਿਆ ਕਰ ਦਿੱਤੀ। ਦੋਸ਼ੀਆਂ ਵੱਲੋਂ ਪਹਿਲਾਂ ਨੌਜਵਾਨ ਨਾਲ ਰਾਹ ਵਿੱਚ ਕੁੱਟਮਾਰ ਕੀਤੀ ਗਈ ਅਤੇ ਫਿਰ ਉਸ ਨੂੰ ਡੇਰਾਬੱਸੀ ਲੈ ਜਾ ਕੇ ਲੋਹੇ ਦੀਆਂ ਸਰੀਆਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਮ੍ਰਿਤਕ ਦੀ ਪਛਾਣ, ਲਾਵਾਰਿਸ ਹਾਲਤ ਵਿੱਚ ਮਿਲੀ ਲਾਸ਼

ਮ੍ਰਿਤਕ ਦੀ ਪਛਾਣ ਸੈਕਟਰ-20 ਚੰਡੀਗੜ੍ਹ ਦੇ ਰਹਿਣ ਵਾਲੇ ਸੁਸ਼ੀਲ ਉਰਫ਼ ਸਾਹਿਲ ਵਜੋਂ ਹੋਈ ਹੈ। ਸ਼ੁੱਕਰਵਾਰ ਦੁਪਹਿਰ ਡੇਰਾਬੱਸੀ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਉਸ ਦੀ ਲਾਸ਼ ਬਿਨਾਂ ਕਿਸੇ ਪਛਾਣ ਦੇ ਮਿਲੀ, ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਸੈਕਟਰ-32 ਸਥਿਤ ਜੀਐਮਸੀਐਚ ਦੀ ਮੋਰਚਰੀ ਵਿੱਚ ਭੇਜਿਆ। ਸ਼ਨੀਵਾਰ ਨੂੰ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀ ਜਾਣੀ ਹੈ।

ਅਗਵਾ ਮਾਮਲੇ ਤੋਂ ਕਤਲ ਤੱਕ ਪੁੱਜੀ ਜਾਂਚ

ਇਸ ਸਬੰਧੀ ਥਾਣਾ ਸੈਕਟਰ-31 ਦੀ ਪੁਲਿਸ ਨੇ ਪੀੜਤ ਦੇ ਰਿਸ਼ਤੇਦਾਰ ਵਿਜੇ ਕੁਮਾਰ ਦੇ ਬਿਆਨਾਂ ’ਤੇ ਜ਼ੀਰਕਪੁਰ ਦੀ ਪ੍ਰੀਤ ਕਾਲੋਨੀ ਦੇ ਰਹਿਣ ਵਾਲੇ ਅਨਿਲ ਅਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕੀਤਾ ਸੀ। ਲਾਸ਼ ਮਿਲਣ ਮਗਰੋਂ ਜਾਂਚ ਵਿੱਚ ਵੱਡਾ ਮੋੜ ਆਇਆ ਅਤੇ ਐਫਆਈਆਰ ਵਿੱਚ ਕਤਲ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ।

ਰਵਿਦਾਸ ਮੰਦਰ ਨੇੜੇ ਜ਼ਬਰਦਸਤੀ ਅਗਵਾ

ਵਿਜੇ ਕੁਮਾਰ, ਜੋ ਰੈਪਿਡੋ ਬਾਈਕ ਕੈਬ ਚਲਾਉਂਦਾ ਹੈ, ਨੇ ਪੁਲਿਸ ਨੂੰ ਦੱਸਿਆ ਕਿ 5 ਫ਼ਰਵਰੀ ਨੂੰ ਉਹ ਆਪਣੇ ਰਿਸ਼ਤੇਦਾਰ ਸੁਸ਼ੀਲ ਨਾਲ ਨਿੱਜੀ ਕੰਮ ਲਈ ਅੰਬਾਲਾ ਅਤੇ ਪੇਹੋਵਾ ਗਿਆ ਸੀ। ਸ਼ਾਮ ਸਮੇਂ ਦੋਵੇਂ ਹੱਲੋਮਾਜਰਾ ਵਾਪਸ ਆ ਗਏ। ਲਗਭਗ ਸਾਢੇ ਚਾਰ ਵਜੇ ਸੁਸ਼ੀਲ ਨੇ ਵਿਜੇ ਨੂੰ ਰਵਿਦਾਸ ਮੰਦਰ ਨੇੜੇ ਛੱਡਿਆ ਅਤੇ ਅੱਗੇ ਤੁਰ ਗਿਆ।

ਇਸ ਦੌਰਾਨ ਉੱਥੇ ਆਏ ਤਿੰਨ-ਚਾਰ ਨੌਜਵਾਨਾਂ ਨੇ ਸੁਸ਼ੀਲ ਨਾਲ ਮਾਰ-ਕੁੱਟ ਸ਼ੁਰੂ ਕਰ ਦਿੱਤੀ। ਜਦੋਂ ਵਿਜੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਸੁਸ਼ੀਲ ਨੂੰ ਜ਼ਬਰਦਸਤੀ ਬਾਈਕ ’ਤੇ ਬਿਠਾਇਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਪੁਰਾਣੀ ਘਟਨਾ ਦੀ ਰੰਜਿਸ਼ ਨੇ ਲਿਆ ਖੂਨੀ ਰੂਪ

ਪਰਿਵਾਰਕ ਮੈਂਬਰਾਂ ਅਨੁਸਾਰ ਨਵੰਬਰ 2025 ਵਿੱਚ ਜ਼ੀਰਕਪੁਰ ਦੀ ਪ੍ਰੀਤ ਕਾਲੋਨੀ ਵਿੱਚ ਅਨਿਲ ਦੇ ਭਰਾ ਦਾ ਜਨਮਦਿਨ ਮਨਾਇਆ ਜਾ ਰਿਹਾ ਸੀ। ਨਸ਼ੇ ਦੀ ਹਾਲਤ ਵਿੱਚ ਕੁਝ ਨੌਜਵਾਨਾਂ ਨੇ ਸੁਸ਼ੀਲ ਨੂੰ ਆਪਣੀ ਨਵੀਂ ਗੱਡੀ ਚਲਾਉਣ ਲਈ ਮਜਬੂਰ ਕੀਤਾ। ਵਿਵਾਦ ਵਧਣ ’ਤੇ ਜਦੋਂ ਸੁਸ਼ੀਲ ਉੱਥੋਂ ਜਾਣ ਲੱਗਾ ਤਾਂ ਅਚਾਨਕ ਇਕ ਨੌਜਵਾਨ ਗੱਡੀ ਦੇ ਸਾਹਮਣੇ ਆ ਗਿਆ ਅਤੇ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ।

ਇਸ ਮਾਮਲੇ ਨੂੰ ਲੈ ਕੇ ਅਨਿਲ ਅਤੇ ਉਸ ਦੇ ਸਾਥੀਆਂ ਨੇ ਸੁਸ਼ੀਲ ਨਾਲ ਰੰਜਿਸ਼ ਰੱਖੀ ਹੋਈ ਸੀ। ਸੁਸ਼ੀਲ ਖ਼ਿਲਾਫ਼ ਜ਼ੀਰਕਪੁਰ ਥਾਣੇ ਵਿੱਚ ਕੇਸ ਵੀ ਦਰਜ ਸੀ, ਪਰ ਪੁਲਿਸੀ ਕਾਰਵਾਈ ਤੋਂ ਪਹਿਲਾਂ ਹੀ ਦੋਸ਼ੀਆਂ ਨੇ ਕਾਨੂੰਨ ਆਪਣੇ ਹੱਥ ਵਿੱਚ ਲੈ ਲਿਆ।

ਦੋ ਮਹੀਨੇ ਬਾਅਦ ਹੋਣਾ ਸੀ ਵਿਆਹ, ਘਰ ’ਚ ਛਾਇਆ ਮਾਤਮ

ਸੁਸ਼ੀਲ ਦੀ ਮੰਗਣੀ ਹੋ ਚੁੱਕੀ ਸੀ ਅਤੇ ਲਗਭਗ ਦੋ ਮਹੀਨੇ ਬਾਅਦ ਉਸ ਦਾ ਵਿਆਹ ਹੋਣਾ ਸੀ। ਕਤਲ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਸੁਸ਼ੀਲ ਦੇ ਮਾਤਾ-ਪਿਤਾ ਅਤੇ ਭੈਣ ਪਹਿਲਾਂ ਹੀ ਨਹੀਂ ਰਹੇ।

ਉਹ ਸੈਕਟਰ-20 ਸਥਿਤ ਸਰਕਾਰੀ ਮਕਾਨ ਵਿੱਚ ਆਪਣੇ ਭਰਾ ਅਤੇ ਭਰਜਾਈ ਨਾਲ ਰਹਿੰਦਾ ਸੀ ਅਤੇ ਟੈਕਸੀ ਚਲਾ ਕੇ ਪਰਿਵਾਰ ਦੀ ਗੁਜ਼ਾਰਾ ਕਰਦਾ ਸੀ।

ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ

ਫਿਲਹਾਲ ਪੁਲਿਸ ਵੱਲੋਂ ਜ਼ੀਰਕਪੁਰ, ਡੇਰਾਬੱਸੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਜਲਦ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।

ਗੁਰੂ ਸਾਹਿਬਾਨ ਦੇ ਅਦਬ ਮਾਮਲੇ ’ਚ ਅਕਾਲ ਤਖ਼ਤ ਸਖ਼ਤ, ਬਰਨਾਲਾ ਦੇ ਗੁਰਜੰਟ ਸਿੰਘ ਤਲਬ

ਅੰਮ੍ਰਿਤਸਰ – ਕ੍ਰਿਸਟਲ ਚੌਂਕ ’ਚ ਗੱਡੀ ਪਾਰਕਿੰਗ ਮਸਲੇ ’ਤੇ ਹੰਗਾਮਾ, ਪੁਲਿਸ–ਪਰਿਵਾਰ ਆਮਣੇ–ਸਾਮਣੇ

ਅੰਮ੍ਰਿਤਸਰ :- ਸ਼ਹਿਰ ਦੇ ਸਭ ਤੋਂ ਰੋਸ਼ਨ ਕ੍ਰਿਸਟਲ ਚੌਂਕ ਵਿੱਚ ਉਸ ਵੇਲੇ ਤਣਾਅਪੂਰਨ ਸਥਿਤੀ ਬਣ ਗਈ, ਜਦੋਂ ਸੜਕ ’ਤੇ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਪੁਲਿਸ ਅਤੇ ਇੱਕ ਪਰਿਵਾਰ ਵਿਚਾਲੇ ਤਿੱਖੀ ਨੋਕਝੋਂਕ ਹੋ ਗਈ। ਮਾਮਲਾ ਵਧਦਾ ਦੇਖ ਮੌਕੇ ’ਤੇ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ, ਜਿਸ ਕਾਰਨ ਕੁਝ ਸਮੇਂ ਲਈ ਟ੍ਰੈਫਿਕ ਦੀ ਰਫ਼ਤਾਰ ਵੀ ਠੱਪ ਹੋ ਗਈ।

ਭਾਰਤ ਨੇ ਅਗਨੀ-3 ਮਿਜ਼ਾਈਲ ਦਾ ਸਫਲ ਪ੍ਰੀਖਣ ਕਰਕੇ ਰਣਨੀਤਕ ਤਾਕਤ ਨੂੰ ਦਿੱਤੀ ਹੋਰ ਮਜ਼ਬੂਤੀ

ਨਵੀਂ ਦਿੱਲੀ :- ਦੇਸ਼ ਦੀ ਰੱਖਿਆ ਸਮਰੱਥਾ ਨੂੰ ਇਕ ਹੋਰ ਮਜ਼ਬੂਤ ਪੈਰਾਂ ’ਤੇ ਖੜ੍ਹਾ ਕਰਦੇ ਹੋਏ ਭਾਰਤ ਨੇ ਇੰਟਰਮੀਡੀਏਟ-ਰੇਂਜ ਬੈਲਿਸਟਿਕ ਮਿਜ਼ਾਈਲ ਅਗਨੀ-3 ਦਾ ਸਫਲ ਪ੍ਰੀਖਣ ਕੀਤਾ ਹੈ। ਇਹ ਪ੍ਰੀਖਣ 6 ਫਰਵਰੀ 2026 ਨੂੰ ਓਡੀਸ਼ਾ ਦੇ ਚਾਂਦੀਪੁਰ ਸਥਿਤ ਏਕੀਕ੍ਰਿਤ ਟੈਸਟ ਰੇਂਜ ਤੋਂ ਕੀਤਾ ਗਿਆ, ਜਿਸ ਦੌਰਾਨ ਮਿਜ਼ਾਈਲ ਨੇ ਨਿਰਧਾਰਤ ਟੀਚੇ ਨੂੰ ਬਿਲਕੁਲ ਸਹੀ ਢੰਗ ਨਾਲ ਨਿਸ਼ਾਨਾ ਬਣਾਇਆ।

 

ਮੋਦੀ–ਮਲੇਸ਼ੀਆ ਦੌਰਾ: ਰੱਖਿਆ, ਸੁਰੱਖਿਆ ਤੇ ਨਵੀਨਤਾ ’ਚ ਨਵਾਂ ਅਧਿਆਇ ਖੋਲ੍ਹਣ ਦੀ ਤਿਆਰੀ

 

 

ਜਲੰਧਰ ਨੂੰ ਮਿਲੀ ਵੰਦੇ ਭਾਰਤ ਦੀ ਸੌਗਾਤ, ਦਿੱਲੀ–ਕਟਰਾ ਟ੍ਰੇਨ ਨੂੰ ਜਲੰਧਰ ਕੈਂਟ ’ਚ ਠਹਿਰਾਅ ਦੀ ਮਨਜ਼ੂਰੀ

ਜਲੰਧਰ :- ਜਲੰਧਰ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਲਈ ਕੇਂਦਰ ਸਰਕਾਰ ਵੱਲੋਂ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਹੁਣ ਦਿੱਲੀ ਤੋਂ ਕਟਰਾ ਦਰਮਿਆਨ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਵੀ ਰੁਕੇਗੀ। ਰੇਲਵੇ ਵਿਭਾਗ ਵੱਲੋਂ ਇਸ ਸਬੰਧੀ ਅਧਿਕਾਰਕ ਮਨਜ਼ੂਰੀ ਦੇ ਦਿੱਤੀ ਗਈ ਹੈ।

ਜਲੰਧਰ, ਫਗਵਾੜਾ ਅਤੇ ਕਪੂਰਥਲਾ ਦੇ ਯਾਤਰੀਆਂ ਨੂੰ ਸਿੱਧਾ ਲਾਭ

ਰੇਲਵੇ ਵੱਲੋਂ ਲਿਆ ਗਿਆ ਇਹ ਫੈਸਲਾ 2 ਅਪ੍ਰੈਲ ਤੋਂ ਲਾਗੂ ਕੀਤਾ ਜਾਵੇਗਾ। ਇਸ ਨਾਲ ਜਲੰਧਰ ਦੇ ਨਾਲ-ਨਾਲ ਫਗਵਾੜਾ, ਕਪੂਰਥਲਾ ਅਤੇ ਨੇੜਲੇ ਇਲਾਕਿਆਂ ਦੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਹੁਣ ਯਾਤਰੀਆਂ ਨੂੰ ਦਿੱਲੀ ਜਾਂ ਕਟਰਾ ਜਾਣ ਲਈ ਲੁਧਿਆਣਾ ਜਾਂ ਹੋਰ ਵੱਡੇ ਸਟੇਸ਼ਨਾਂ ਦਾ ਰੁਖ ਨਹੀਂ ਕਰਨਾ ਪਵੇਗਾ।

ਲੰਮੇ ਸਮੇਂ ਤੋਂ ਚੱਲ ਰਹੀ ਮੰਗ ਹੋਈ ਪੂਰੀ

ਜ਼ਿਕਰਯੋਗ ਹੈ ਕਿ ਜਲੰਧਰ ਵਾਸੀਆਂ ਵੱਲੋਂ ਕਾਫ਼ੀ ਸਮੇਂ ਤੋਂ ਵੰਦੇ ਭਾਰਤ ਐਕਸਪ੍ਰੈਸ ਦੇ ਠਹਿਰਾਅ ਦੀ ਮੰਗ ਕੀਤੀ ਜਾ ਰਹੀ ਸੀ। ਲੋਕਾਂ ਦਾ ਕਹਿਣਾ ਸੀ ਕਿ ਜਲੰਧਰ ਇੱਕ ਵੱਡਾ ਉਦਯੋਗਿਕ ਅਤੇ ਸਿੱਖਿਆਕ ਕੇਂਦਰ ਹੋਣ ਦੇ ਬਾਵਜੂਦ ਇਸ ਤੇਜ਼ ਰਫ਼ਤਾਰ ਟ੍ਰੇਨ ਤੋਂ ਵਾਂਝਾ ਸੀ। ਹੁਣ ਰੇਲਵੇ ਦੇ ਇਸ ਫੈਸਲੇ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ।

ਹੁਸ਼ਿਆਰਪੁਰ ’ਚ ਸਵੇਰ ਸਵੇਰ ਖੂਨੀ ਵਾਰਦਾਤ, 62 ਸਾਲਾ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ

ਓਪਰੇਸ਼ਨ ਮਿਲਾਪ ਤਹਿਤ ਦਿੱਲੀ ਪੁਲਿਸ ਦੀ ਵੱਡੀ ਕਾਮਯਾਬੀ, ਜਨਵਰੀ ’ਚ 72 ਗੁੰਮਸ਼ੁਦਾ ਲੋਕ ਮਿਲਾਏ ਪਰਿਵਾਰਾਂ ਨਾਲ