ਪਲਾਟ ਮਾਲਕ ਵੱਲੋਂ ਇਜਾਜ਼ਤ ਨਾ ਦੇਣ ’ਤੇ ਪੈਦਾ ਹੋਇਆ ਵਿਵਾਦ
ਇਲਾਕਾ ਨਿਵਾਸੀਆਂ ਮੁਤਾਬਕ, ਇਸ ਥਾਂ ’ਤੇ ਹਰ ਸਾਲ ਛੱਠ ਪੂਜਾ ਦਾ ਸਮਾਗਮ ਕਰਵਾਇਆ ਜਾਂਦਾ ਹੈ। ਇਸ ਵਾਰ ਜਿਸ ਪਲਾਟ ਵਿੱਚ ਪੂਜਾ ਹੋਣੀ ਸੀ, ਉਸ ਦੇ ਮਾਲਕ ਨੇ ਸਮਾਗਮ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਦੇ ਬਾਵਜੂਦ ਸ਼ਰਧਾਲੂ ਪੂਜਾ ਲਈ ਉੱਥੇ ਪਹੁੰਚ ਗਏ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਹੀ ਇਲਾਕੇ ਵਿੱਚ ਤਣਾਅ ਬਣਿਆ ਹੋਇਆ ਸੀ।
ਪੁਲਸ ਨੂੰ ਦੇਖ ਕੇ ਵਾਹਨ ਛੱਡ ਕੇ ਭੱਜੇ ਲੋਕ
ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਕੁਝ ਬਾਹਰੀ ਵਿਅਕਤੀਆਂ ਦੇ ਮੌਕੇ ’ਤੇ ਪਹੁੰਚਣ ਮਗਰੋਂ ਮਾਹੌਲ ਹੋਰ ਤਣਾਅਪੂਰਨ ਹੋ ਗਿਆ ਅਤੇ ਹੰਗਾਮਾ ਸ਼ੁਰੂ ਹੋ ਗਿਆ। ਸੂਚਨਾ ਮਿਲਣ ’ਤੇ ਥਾਣਾ ਢੋਲੇਵਾਲ ਦੇ ਐੱਸਐੱਚਓ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਸ ਨੂੰ ਆਉਂਦਾ ਦੇਖ ਕੇ ਹੰਗਾਮਾ ਕਰ ਰਹੇ ਕਈ ਵਿਅਕਤੀ ਆਪਣੇ ਦੋਪਹੀਆ ਵਾਹਨ ਉੱਥੇ ਹੀ ਛੱਡ ਕੇ ਚਲੇ ਗਏ। ਪੁਲਸ ਨੇ ਮੌਕੇ ਤੋਂ ਕੁਝ ਮੋਟਰਸਾਈਕਲ ਅਤੇ ਐਕਟਿਵਾ ਕਬਜ਼ੇ ਵਿੱਚ ਲੈ ਲਈਆਂ।
ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਸ
ਪੁਲਸ ਵੱਲੋਂ ਹੁਣ ਵਿਵਾਦ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਜਾਂਚੀ ਜਾ ਰਹੀ ਹੈ, ਤਾਂ ਜੋ ਘਟਨਾ ਦੇ ਪੂਰੇ ਵੇਰਵੇ ਸਾਹਮਣੇ ਆ ਸਕਣ। ਫਾਇਰਿੰਗ ਹੋਣ ਜਾਂ ਨਾ ਹੋਣ ਬਾਰੇ ਵੀ ਜਾਂਚ ਜਾਰੀ ਹੈ। ਤਣਾਅ ਦੇ ਮੱਦੇਨਜ਼ਰ ਇਲਾਕੇ ਵਿੱਚ ਸਾਵਧਾਨੀ ਵਜੋਂ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ।