-
-
ਫਿਰੋਜ਼ਪੁਰ ਸ਼ਹਿਰ: ਮਾਲ ਰੋਡ ਦੇ ਪਿਛਲੇ ਪਾਸੇ ਹਾਊਸਿੰਗ ਬੋਰਡ ਕਾਲੋਨੀ ਨੇੜੇ ਸਿਵਲ ਹਸਪਤਾਲ।
-
-
-
ਫਿਰੋਜ਼ਪੁਰ ਛਾਉਣੀ: ਮਨੋਹਰ ਲਾਲ ਸਕੂਲ।
-
-
-
ਮਮਦੋਟ: ਬੀ.ਐੱਸ.ਐੱਫ. ਗਰਾਊਂਡ।
-
-
-
ਤਲਵੰਡੀ ਭਾਈ: ਦੁਸਹਿਰਾ ਗਰਾਊਂਡ।
-
-
-
ਜ਼ੀਰਾ, ਮੱਲਾਂਵਾਲਾ, ਮੱਖੂ ਅਤੇ ਗੁਰੂਹਰਸਹਾਏ: ਸਬੰਧਤ ਸਰਕਾਰੀ ਸਕੂਲਾਂ ਜਾਂ ਗਰਾਊਂਡਾਂ ਵਿੱਚ।
-
ਸਿਰਫ਼ ਹਰੇ ਪਟਾਕਿਆਂ ਦੀ ਇਜਾਜ਼ਤ
ਹੁਕਮਾਂ ਮੁਤਾਬਕ ਜ਼ਿਲ੍ਹੇ ਵਿੱਚ ਸਿਰਫ਼ ਹਰੇ ਪਟਾਕੇ ਚਲਾਉਣ ਦੀ ਮਨਜ਼ੂਰੀ ਹੋਵੇਗੀ। ਨਿਰਧਾਰਤ ਵਿਕਰੀ ਵਾਲੀਆਂ ਥਾਵਾਂ ਨੂੰ ਨੋ-ਸਮੋਕਿੰਗ ਜ਼ੋਨ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਸਕੂਲਾਂ, ਹਸਪਤਾਲਾਂ, ਅਦਾਲਤਾਂ ਅਤੇ ਧਾਰਮਿਕ ਸਥਾਨਾਂ ਵਰਗੇ ਸਾਇਲੈਂਸ ਜ਼ੋਨਾਂ ਦੇ ਨੇੜੇ ਪਟਾਕੇ ਚਲਾਉਣ ਦੀ ਪੂਰੀ ਮਨਾਹੀ ਰਹੇਗੀ।
ਤਿਉਹਾਰਾਂ ਤੇ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ
ਜ਼ਿਲ੍ਹਾ ਪ੍ਰਸ਼ਾਸਨ ਨੇ ਵੱਖ-ਵੱਖ ਤਿਉਹਾਰਾਂ ਲਈ ਪਟਾਕੇ ਚਲਾਉਣ ਦਾ ਸਮਾਂ ਵੀ ਤੈਅ ਕੀਤਾ ਹੈ।
-
-
ਦੀਵਾਲੀ (8 ਨਵੰਬਰ): ਰਾਤ 8 ਵਜੇ ਤੋਂ 10 ਵਜੇ ਤੱਕ।
-
-
-
ਗੁਰਪੁਰਬ (24 ਨਵੰਬਰ): ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ।
-
-
-
ਕ੍ਰਿਸਮਸ (25-26 ਦਸੰਬਰ): ਰਾਤ 11:55 ਵਜੇ ਤੋਂ 12:30 ਵਜੇ ਤੱਕ।
-
-
-
ਨਵੇਂ ਸਾਲ ਦਾ ਜਸ਼ਨ (31 ਦਸੰਬਰ ਅਤੇ 1 ਜਨਵਰੀ): ਰਾਤ 11:55 ਵਜੇ ਤੋਂ 12:30 ਵਜੇ ਤੱਕ।
-
ਪ੍ਰਸ਼ਾਸਨ ਵੱਲੋਂ ਜਾਰੀ ਇਨ੍ਹਾਂ ਹਦਾਇਤਾਂ ਦਾ ਮਕਸਦ ਤਿਉਹਾਰਾਂ ਦੌਰਾਨ ਪਟਾਕਿਆਂ ਦੀ ਵਰਤੋਂ ਨੂੰ ਨਿਯਮਬੱਧ ਕਰਨਾ ਅਤੇ ਲੋਕਾਂ ਦੀ ਸੁਰੱਖਿਆ ਤੇ ਸ਼ਾਂਤੀ ਵਿਵਸਥਾ ਬਣਾਈ ਰੱਖਣਾ ਹੈ।