ਵਿਧਾਇਕ ਅਤੇ ਸਾਬਕਾ ਵਿਧਾਇਕ ਨੇ ਵੀ ਦਿੱਤੀ ਸ਼ਰਧਾਂਜਲੀ
ਆਰਵ ਦੇ ਅੰਤਿਮ ਸੰਸਕਾਰ ਮੌਕੇ ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਸਾਬਕਾ ਕੌਂਸਲਰ ਅਸ਼ਵਨੀ ਭੰਡਾਰੀ, ਗੋਲਡੀ ਖਾਲਸਾ ਅਤੇ ਦੀਪਕ ਸ਼ਾਰਦਾ ਸਮੇਤ ਕਈ ਪਤਵੰਤੇ ਮੌਜੂਦ ਸਨ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰਸਮ ਉਠਾਲਾ 3 ਨਵੰਬਰ, ਮੰਗਲਵਾਰ ਨੂੰ ਦੁਪਹਿਰ 2 ਤੋਂ 3 ਵਜੇ ਤੱਕ ਮਹਾਲਕਸ਼ਮੀ ਮੰਦਰ ਵਿਖੇ ਹੋਵੇਗਾ।
ਦੋਸਤ ਦੀ ਜਨਮਦਿਨ ਪਾਰਟੀ ਤੋਂ ਪਰਤ ਰਹੇ ਸਨ ਨੌਜਵਾਨ
ਇਹ ਹਾਦਸਾ ਐਤਵਾਰ ਦੇਰ ਰਾਤ ਪੁਲਸ ਲਾਈਨ ਨੇੜੇ ਫਲਾਈਓਵਰ ’ਤੇ ਵਾਪਰਿਆ ਸੀ। ਦੋਵੇਂ ਨੌਜਵਾਨ ਆਪਣੇ ਦੋਸਤ ਦੀ ਜਨਮਦਿਨ ਪਾਰਟੀ ਤੋਂ ਕਾਰ ਰਾਹੀਂ ਘਰ ਪਰਤ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਫਲਾਈਓਵਰ ’ਤੇ ਖੜ੍ਹੀ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਪੁਲਸ ਨੂੰ ਹਾਦਸੇ ਦੀ ਸੂਚਨਾ ਤੜਕੇ ਕਰੀਬ 3 ਵਜੇ ਮਿਲੀ।
ਕਾਰ ’ਚ ਸਵਾਰ ਸਨ ਪੰਜ ਨੌਜਵਾਨ
ਥਾਣਾ ਮੁਖੀ ਸਾਹਿਲ ਚੌਧਰੀ ਮੁਤਾਬਕ ਕਾਰ ਬੀ.ਐੱਮ.ਸੀ. ਚੌਕ ਵੱਲੋਂ ਬੀ.ਐੱਸ.ਐੱਫ. ਚੌਕ ਵੱਲ ਜਾ ਰਹੀ ਸੀ। ਕਾਰ ਵਿੱਚ ਕੁੱਲ ਪੰਜ ਨੌਜਵਾਨ ਸਵਾਰ ਸਨ। ਹਾਦਸੇ ਸਮੇਂ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਫਲਾਈਓਵਰ ’ਤੇ ਕੰਮ ਕਰ ਰਹੇ ਸਨ ਅਤੇ ਕੂੜਾ ਇਕੱਠਾ ਕਰਨ ਲਈ ਟਰੈਕਟਰ-ਟਰਾਲੀ ਉੱਥੇ ਖੜ੍ਹੀ ਕੀਤੀ ਹੋਈ ਸੀ।
ਪਰਿਵਾਰਾਂ ਨੂੰ ਸੌਂਪੀਆਂ ਮ੍ਰਿਤਕਾਂ ਦੀਆਂ ਦੇਹਾਂ
ਪੁਲਸ ਅਨੁਸਾਰ ਦੋਵਾਂ ਨੌਜਵਾਨਾਂ ਦੀਆਂ ਦੇਹਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਸਨ। ਪਰਿਵਾਰਕ ਮੈਂਬਰਾਂ ਨੇ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦਰਦਨਾਕ ਹਾਦਸੇ ਨੇ ਦੋਵਾਂ ਪਰਿਵਾਰਾਂ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।