ਚੰਡੀਗੜ੍ਹ :- ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਅਤੇ ਸਹਿ-ਦੋਸ਼ੀ ਕ੍ਰਿਸ਼ਨੂ ਸ਼ਾਰਦਾ ਨੇ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਵਿੱਚ ਸੀ.ਬੀ.ਆਈ. ਵੱਲੋਂ ਕੀਤੀ ਗਈ ਰੋਜ਼ਾਨਾ ਸੁਣਵਾਈ ਦੀ ਮੰਗ ਦਾ ਵਿਰੋਧ ਕੀਤਾ ਹੈ। ਦੋਵਾਂ ਪੱਖਾਂ ਵਿਚਕਾਰ ਇਸ ਮਾਮਲੇ ‘ਚ ਤਿੱਖੀ ਕਾਨੂੰਨੀ ਚਰਚਾ ਹੋ ਰਹੀ ਹੈ।
ਦਸਤਾਵੇਜ਼ ਨਾ ਮਿਲਣ ਦਾ ਦੋਸ਼
ਮੁਲਜ਼ਮ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਕੇਸ ਨਾਲ ਜੁੜੇ ਸਾਰੇ ਜ਼ਰੂਰੀ ਦਸਤਾਵੇਜ਼ ਅਜੇ ਤੱਕ ਉਨ੍ਹਾਂ ਨੂੰ ਮੁਹੱਈਆ ਨਹੀਂ ਕਰਵਾਏ ਗਏ। ਇਸ ਕਾਰਨ ਉਹ ਆਪਣੀ ਤਿਆਰੀ ਪੂਰੀ ਨਹੀਂ ਕਰ ਸਕੇ, ਜੋ ਕਿ ਨਿਆਂ ਪ੍ਰਕਿਰਿਆ ਲਈ ਜ਼ਰੂਰੀ ਹੈ।
ਨਿਰਪੱਖ ਸੁਣਵਾਈ ‘ਤੇ ਜ਼ੋਰ
ਵਕੀਲਾਂ ਨੇ ਦਲੀਲ ਦਿੱਤੀ ਕਿ ਜੇਕਰ ਰੋਜ਼ਾਨਾ ਸੁਣਵਾਈ ਹੋਵੇਗੀ ਤਾਂ ਬਚਾਅ ਪੱਖ ਨੂੰ ਆਪਣੀ ਗੱਲ ਢੰਗ ਨਾਲ ਪੇਸ਼ ਕਰਨ ਦਾ ਪੂਰਾ ਮੌਕਾ ਨਹੀਂ ਮਿਲੇਗਾ। ਇਹ ਨਿਰਪੱਖ ਟਰਾਇਲ ਦੇ ਅਸੂਲਾਂ ਦੇ ਖਿਲਾਫ਼ ਹੈ।
ਚਾਰਜਸ਼ੀਟ ‘ਤੇ ਵੀ ਸਵਾਲ
ਭੁੱਲਰ ਦੇ ਪੱਖ ਵੱਲੋਂ ਇਹ ਵੀ ਕਿਹਾ ਗਿਆ ਕਿ ਜਾਂਚ ਏਜੰਸੀ ਨੇ ਜਲਦਬਾਜ਼ੀ ਵਿੱਚ ਅਧੂਰੀ ਚਾਰਜਸ਼ੀਟ ਪੇਸ਼ ਕੀਤੀ, ਜਿਸ ‘ਤੇ ਗੰਭੀਰ ਸਵਾਲ ਖੜੇ ਹੁੰਦੇ ਹਨ।
ਸੀ.ਬੀ.ਆਈ. ਦੀ ਮੰਗ ‘ਤੇ ਅਦਾਲਤ ਕਰੇਗੀ ਫੈਸਲਾ
ਦੂਜੇ ਮੁਲਜ਼ਮ ਦੇ ਵਕੀਲ ਨੇ ਵੀ ਕਿਹਾ ਕਿ ਉੱਚ ਅਦਾਲਤਾਂ ਵੱਲੋਂ ਇਸ ਕੇਸ ਨੂੰ ਤੇਜ਼ੀ ਨਾਲ ਸੁਣਨ ਦੇ ਕੋਈ ਖਾਸ ਹੁਕਮ ਨਹੀਂ ਹਨ। ਹੁਣ ਅਦਾਲਤ ਇਸ ਗੱਲ ‘ਤੇ ਵਿਚਾਰ ਕਰ ਰਹੀ ਹੈ ਕਿ ਕੀ ਦੋਸ਼ ਤੈਅ ਕਰਕੇ ਟਰਾਇਲ ਸ਼ੁਰੂ ਕੀਤਾ ਜਾਵੇ ਜਾਂ ਨਹੀਂ।

