ਜਸਪ੍ਰੀਤ ਤਲਵਾੜ ਵੱਲੋਂ ਜਾਰੀ ਕੀਤੇ ਹੁਕਮ
ਵਿਭਾਗ ਦੀ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ (ਮਾਲ) ਜਸਪ੍ਰੀਤ ਤਲਵਾੜ ਵੱਲੋਂ ਤਬਾਦਲਿਆਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਅਨੁਸਾਰ ਸੁਖਵਿੰਦਰ ਸਿੰਘ ਨੂੰ ਦੀਨਾ ਨਗਰ ਤੋਂ ਕਪੂਰਥਲਾ, ਰਾਜੀਵ ਕੁਮਾਰ ਮੋਸਲਾ ਨੂੰ ਕਪੂਰਥਲਾ ਤੋਂ ਡੇਰਾ ਬਾਬਾ ਨਾਨਕ, ਅਮਰਜੀਤ ਸਿੰਘ ਨੂੰ ਟਾਂਡਾ ਤੋਂ ਦੀਨਾ ਨਗਰ ਅਤੇ ਕੁਲਵੰਤ ਸਿੰਘ ਨੂੰ ਡੇਰਾ ਬਾਬਾ ਨਾਨਕ ਤੋਂ ਮੁਕੇਰੀਆਂ ਭੇਜਿਆ ਗਿਆ ਹੈ।
ਇਸੇ ਤਰ੍ਹਾਂ ਤਰਸੇਮ ਲਾਲ ਨੂੰ ਮੁਕੇਰੀਆਂ ਤੋਂ ਭੁਲੱਥ ਅਤੇ ਕਿਰਨਦੀਪ ਕੌਰ ਨੂੰ ਗੁਰਦਾਸਪੁਰ ਤੋਂ ਝਬਾਲ ਤਾਇਨਾਤ ਕੀਤਾ ਗਿਆ ਹੈ।
ਮਾਲਵਾ ਖੇਤਰ ਵਿੱਚ ਵੀ ਕਈ ਅਧਿਕਾਰੀ ਬਦਲੇ
ਹੋਰ ਤਬਾਦਲਿਆਂ ਤਹਿਤ ਵਰਿੰਦਰ ਕੁਮਾਰ ਨੂੰ ਦਸੂਹਾ ਤੋਂ ਜਗਰਾਉਂ, ਸੁਖਮਨਿੰਦਰ ਸਿੰਘ ਢੁੱਡੀ ਨੂੰ ਮਾਹਿਲਪੁਰ ਤੋਂ ਮਾਛੀਵਾੜਾ, ਗੁਰਪ੍ਰੀਤ ਸਿੰਘ ਨੂੰ ਗੜ੍ਹਦੀਵਾਲਾ ਤੋਂ ਮੋਗਾ, ਰਾਜ ਕੁਮਾਰ ਨੂੰ ਭੂੰਗਾ ਤੋਂ ਮੁੱਲਾਂਪੁਰ ਦਾਖਾ ਅਤੇ ਮੰਜੂ ਬਾਂਸਲ ਨੂੰ ਬਾਘਾ ਪੁਰਾਣਾ ਤੋਂ ਫ਼ਿਰੋਜ਼ਪੁਰ ਭੇਜਿਆ ਗਿਆ ਹੈ।
ਮਾਲਵਾ ਖੇਤਰ ਵਿੱਚ ਰਣਵੀਰ ਸਿੰਘ ਨੂੰ ਫ਼ਿਰੋਜ਼ਪੁਰ ਤੋਂ ਅਬੋਹਰ, ਵਿਨੋਦ ਕੁਮਾਰ ਨੂੰ ਜ਼ੀਰਾ ਤੋਂ ਰਾਏਕੋਟ, ਪਰਮਿੰਦਰ ਸਿੰਘ ਨੂੰ ਰਾਏਕੋਟ ਤੋਂ ਜੈਤੋ, ਜਸਕਰਨ ਸਿੰਘ ਨੂੰ ਗਿੱਦੜਬਾਹਾ ਤੋਂ ਜ਼ੀਰਾ, ਬਲਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਅਮਲੋਹ ਅਤੇ ਸੁਨੀਲ ਗਰਗ ਨੂੰ ਮੌੜ ਤੋਂ ਸਰਦੂਲਗੜ੍ਹ ਤਾਇਨਾਤ ਕੀਤਾ ਗਿਆ ਹੈ।
ਰਜਿਸਟਰੀ ਦਫ਼ਤਰਾਂ ਵਿੱਚ ਵੀ ਬਦਲੀਆਂ
ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੇ ਜੁਆਇੰਟ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਵੀ ਅਧਿਕਾਰੀਆਂ ਦੀਆਂ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਸਰਕਾਰ ਨੇ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਆਪਣੇ ਨਵੇਂ ਤਾਇਨਾਤੀ ਸਥਾਨਾਂ ‘ਤੇ ਤੁਰੰਤ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ।