ਤਰਨਤਾਰਨ :- ਤਰਨਤਾਰਨ–ਕਪੂਰਥਲਾ ਮੁੱਖ ਸੜਕ, ਜੋ ਫਤਿਹਾਬਾਦ ਨੂੰ ਗੋਇੰਦਵਾਲ ਸਾਹਿਬ ਨਾਲ ਜੋੜਦੀ ਹੈ, ਉੱਤੇ ਸਥਿਤ ਰੇਲਵੇ ਫਾਟਕ ਐੱਸ-44 ਨੂੰ ਅਸਥਾਈ ਤੌਰ ’ਤੇ ਬੰਦ ਕੀਤਾ ਜਾ ਰਿਹਾ ਹੈ। ਰੇਲਵੇ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਰੇਲਵੇ ਸਟੇਸ਼ਨਾਂ ਦਰਮਿਆਨ ਟ੍ਰੈਕ ਦੀ ਮੁਰੰਮਤ ਕਾਰਨ ਇਹ ਫਾਟਕ 7 ਫਰਵਰੀ ਸ਼ਾਮ 6 ਵਜੇ ਤੋਂ 9 ਫਰਵਰੀ ਸ਼ਾਮ 6 ਵਜੇ ਤੱਕ ਬੰਦ ਰਹੇਗਾ। ਅਧਿਕਾਰੀਆਂ ਨੇ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੌਰਾਨ ਇਸ ਰਸਤੇ ਤੋਂ ਗੁਜ਼ਰਨ ਦੀ ਬਜਾਏ ਨੇੜਲੇ ਬਦਲਵੇਂ ਰਸਤਿਆਂ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਕਿਸੇ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।

