ਬਟਾਲਾ :- ਨਾਮਵਰ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਇੱਕ ਵਧੀਕ ਅਹਿਮ ਅਪਡੇਟ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਪੰਜਾਬ ਪੁਲਸ ਵੱਲੋਂ ਉਸਨੂੰ ਪ੍ਰੋਡਕਸ਼ਨ ਵਾਰੰਟ ਰਾਹੀਂ ਪੰਜਾਬ ਲਿਆਂਦੇ ਜਾਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਪੂਰੀ ਪ੍ਰਕਿਰਿਆ ਬਟਾਲਾ ਪੁਲਸ ਵੱਲੋਂ ਅੱਗੇ ਵਧਾਈ ਜਾ ਰਹੀ ਹੈ।
ਵੱਖ-ਵੱਖ ਗੰਭੀਰ ਮਾਮਲਿਆਂ ‘ਚ ਨਾਮਜ਼ਦ
ਮਿਲੀ ਜਾਣਕਾਰੀ ਮੁਤਾਬਕ ਜੱਗੂ ਭਗਵਾਨਪੁਰੀਆ ਗੋਲੀਬਾਰੀ, ਗਿਰੋਹਬੰਦੀ ਅਤੇ ਫਿਰੌਤੀ ਸਮੇਤ ਕਈ ਗੰਭੀਰ ਮਾਮਲਿਆਂ ਵਿੱਚ ਨਾਮਜ਼ਦ ਹੈ, ਜਿਨ੍ਹਾਂ ਦੀ ਜਾਂਚ ਇਸ ਵੇਲੇ ਵੀ ਜਾਰੀ ਹੈ। ਦਸਤਾਵੇਜ਼ੀ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਉਸਨੂੰ ਅਦਾਲਤੀ ਹਿਦਾਇਤਾਂ ਅਨੁਸਾਰ ਪੰਜਾਬ ਲਿਆਂਦਾ ਜਾਵੇਗਾ।
ਐੱਸਐੱਸਪੀ ਨੇ ਕੀਤੀ ਪੁਸ਼ਟੀ
ਇਸ ਸਬੰਧੀ ਬਟਾਲਾ ਦੇ ਐੱਸਐੱਸਪੀ ਸੋਹਲ ਕਾਸਿਮ ਮੀਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਅਨੁਸਾਰ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਅਤੇ ਜਲਦ ਜੱਗੂ ਭਗਵਾਨਪੁਰੀਆ ਨੂੰ ਪੁੱਛਗਿੱਛ ਲਈ ਪੰਜਾਬ ਲਿਆਂਦਾ ਜਾ ਸਕਦਾ ਹੈ।

