ਪਟਿਆਲਾ :- ਪਟਿਆਲਾ ਸਥਿਤ ਨੇਤਾਜੀ ਸੁਭਾਸ਼ ਖੇਡ ਸੰਸਥਾਨ ਵਿੱਚ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਹਾਲ ਦੀ ਡਾਊਨ ਸੀਲਿੰਗ ਦਾ ਇੱਕ ਵੱਡਾ ਹਿੱਸਾ ਅਚਾਨਕ ਹੇਠਾਂ ਡਿੱਗ ਪਿਆ। ਘਟਨਾ ਸਮੇਂ ਹਾਲ ਵਿੱਚ ਕਾਫ਼ੀ ਲੋਕ ਮੌਜੂਦ ਸਨ।
ਖਿਡਾਰੀਆਂ ਦੇ ਸਨਮਾਨ ਦੌਰਾਨ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ 15 ਅਗਸਤ ਦੇ ਮੌਕੇ ’ਤੇ ਸੰਸਥਾਨ ਵਿੱਚ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਸੀ। ਸਮਾਗਮ ਚੱਲ ਰਿਹਾ ਸੀ ਕਿ ਅਚਾਨਕ ਹਾਲ ਦੀ ਡਾਊਨ ਸੀਲਿੰਗ ਦਾ ਇੱਕ ਹਿੱਸਾ ਟੁੱਟ ਕੇ ਹੇਠਾਂ ਆ ਡਿੱਗਿਆ।
ਕੁਝ ਲੋਕਾਂ ਨੂੰ ਲੱਗੀਆਂ ਮਾਮੂਲੀ ਸੱਟਾਂ
ਸੀਲਿੰਗ ਦਾ ਹਿੱਸਾ ਡਿੱਗਣ ਕਾਰਨ ਹਾਲ ਵਿੱਚ ਮੌਜੂਦ ਕੁਝ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ। ਘਟਨਾ ਤੋਂ ਬਾਅਦ ਮੌਕੇ ’ਤੇ ਕੁਝ ਸਮੇਂ ਲਈ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਹਾਲਾਂਕਿ ਕਿਸੇ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।

