ਕਾਨੂੰਨ ਦੇ ਵੱਖ-ਵੱਖ ਪਹਿਲੂਆਂ ’ਤੇ ਹੋਵੇਗੀ ਚਰਚਾ
ਇਸ ਬੈਠਕ ਦਾ ਕੇਂਦਰੀ ਵਿਸ਼ਾ ਸਿੱਖ ਧਾਰਮਿਕ ਮਰਯਾਦਾ ਨਾਲ ਸਬੰਧਤ ਇਸ ਕਾਨੂੰਨ ਦੀਆਂ ਵਿਵਸਥਾਵਾਂ ਹੋਣਗੀਆਂ। ਦੋਵਾਂ ਧਿਰਾਂ ਵੱਲੋਂ ਕਾਨੂੰਨ ਦੇ ਕਾਨੂੰਨੀ ਅਤੇ ਸੰਵਿਧਾਨਕ ਪੱਖਾਂ ਦੇ ਨਾਲ-ਨਾਲ ਧਾਰਮਿਕ ਮਰਯਾਦਾ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕਾਨੂੰਨ ਵਿੱਚ ਲੋੜੀਂਦੀਆਂ ਤਬਦੀਲੀਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
18 ਨਵੰਬਰ ਦੀ ਬੈਠਕ ਵਿੱਚ ਨਹੀਂ ਪਹੁੰਚੀ ਸੀ ਮਾਹਰ ਕਮੇਟੀ
ਇਸ ਮਾਮਲੇ ਵਿੱਚ ਪਹਿਲਾਂ 18 ਨਵੰਬਰ ਨੂੰ ਵੀ ਮੀਟਿੰਗ ਸੱਦੀ ਗਈ ਸੀ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਹਰ ਕਮੇਟੀ ਨੇ ਇਸ ਵਿੱਚ ਸ਼ਮੂਲੀਅਤ ਨਹੀਂ ਕੀਤੀ ਸੀ। ਇਸ ਤੋਂ ਪਹਿਲਾਂ 14 ਨਵੰਬਰ ਨੂੰ ਭੇਜੇ ਗਏ ਪੱਤਰ ਰਾਹੀਂ ਮਾਹਰ ਕਮੇਟੀ ਨੇ ਸਰਕਾਰ ਕੋਲੋਂ ਦੋ ਅਹਿਮ ਨੁਕਤਿਆਂ ਬਾਰੇ ਸਪੱਸ਼ਟੀਕਰਨ ਅਤੇ ਲਿਖਤੀ ਜਾਣਕਾਰੀ ਮੰਗੀ ਸੀ।
ਅੱਜ ਦੀ ਬੈਠਕ ਇਸ ਪੱਖੋਂ ਅਹਿਮ ਮੰਨੀ ਜਾ ਰਹੀ ਹੈ ਕਿ ਇਸ ਵਿੱਚ ਸਰਕਾਰ ਅਤੇ ਮਾਹਰ ਕਮੇਟੀ ਵਿਚਕਾਰ ਕਾਨੂੰਨ ਨੂੰ ਲੈ ਕੇ ਬਣੇ ਮੁੱਦਿਆਂ ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਹੋਵੇਗੀ। ਹਾਲਾਂਕਿ, ਮੀਟਿੰਗ ਦੇ ਨਤੀਜਿਆਂ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।