ਅੰਮ੍ਰਿਤਸਰ :- ਹੜਾਂ ਦਾ ਪਾਣੀ ਲੱਥਣ ਪਿੱਛੋਂ ਘਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਲਾਨ ਕੀਤਾ ਹੈ ਕਿ ਲੋਕ ਨਿਰਮਾਣ ਵਿਭਾਗ ਦੀਆਂ ਟੈਕਨੀਕਲ ਟੀਮਾਂ ਪਿੰਡਾਂ ਵਿੱਚ ਤੈਨਾਤ ਕੀਤੀਆਂ ਜਾਣਗੀਆਂ। ਇਹ ਟੀਮਾਂ ਹੜ੍ਹ ਕਾਰਨ ਕਮਜ਼ੋਰ ਹੋਏ ਘਰਾਂ ਦੀ ਮਜ਼ਬੂਤੀ ਜਾਂਚਣਗੀਆਂ, ਤਾਂ ਜੋ ਲੋਕਾਂ ਦੀ ਜਾਨ ਨੂੰ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਨਾ ਰਹੇ।
ਡੀਸੀ ਸਾਹਨੀ ਨੇ ਕਿਹਾ ਕਿ ਜਦੋਂ ਪਾਣੀ ਘਟੇਗਾ, ਉਸ ਤੋਂ ਬਾਅਦ ਇਹ ਕਾਰਵਾਈ ਤੁਰੰਤ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਹੜ੍ਹ ਤੋਂ ਬਾਅਦ ਦੇ ਖ਼ਤਰੇ ਘੱਟ ਹੋਣਗੇ ਅਤੇ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਆਪਣੇ ਘਰਾਂ ਵਿੱਚ ਵਾਪਸ ਜਾਣ ਦਾ ਮੌਕਾ ਮਿਲੇਗਾ।
ਉਦੇਸ਼
ਹੜ੍ਹ ਨਾਲ ਕਮਜ਼ੋਰ ਹੋਏ ਘਰਾਂ ਦੀ ਜਾਂਚ
ਜਾਨੀ ਨੁਕਸਾਨ ਤੋਂ ਬਚਾਅ
ਪੀੜਤ ਲੋਕਾਂ ਦੀ ਸੁਰੱਖਿਆ ਨੂੰ ਪ੍ਰਾਥਮਿਕਤਾ