ਚੰਡੀਗੜ੍ਹ :- ਮਾਲਵੇ ਦਾ ਪ੍ਰਸਿੱਧ ਛਪਾਰ ਮੇਲਾ, ਜਿੱਥੇ 7 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰੋਨਾ ਕਾਲ ਤੋਂ ਬਾਅਦ ਪਹਿਲੀ ਵਾਰ ਵਿਸ਼ਾਲ ਰੈਲੀ ਕਰਨੀ ਤੈਅ ਸੀ, ਹੁਣ ਰੱਦ ਕਰ ਦਿੱਤੀ ਗਈ ਹੈ। ਇਸ ਸੰਬੰਧੀ ਅੱਜ ਹਲਕਾ ਮੁੱਲਾਪੁਰ ਦਾਖਾ ਦੇ ਪਿੰਡ ਗੁੱਜਰਵਾਲ ਦੇ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਇਕ ਵੱਡੀ ਵਰਕਰ ਮੀਟਿੰਗ ਕੀਤੀ ਗਈ, ਜਿਸ ਵਿੱਚ ਮੁੱਲਾਪੁਰ ਦਾਖਾ, ਰਾਏਕੋਟ, ਸਮਰਾਲਾ, ਗਿੱਲ, ਪਾਇਲ ਸਮੇਤ ਕਈ ਹਲਕਿਆਂ ਦੇ ਵਰਕਰਾਂ ਨੇ ਹਾਜ਼ਰੀ ਭਰੀ।