Home Blog Page 556

ਇਰਾਨ–ਇਜ਼ਰਾਈਲ ਟਕਰਾਅ ਦਾ 12ਵਾਂ ਦਿਨ: 1300 ਤੋਂ ਵੱਧ ਮੌਤਾਂ ਦਾ ਦਾਅਵਾ, ਹਜ਼ਾਰਾਂ ਘਰ ਤਬਾਹ

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਉਤਾਰ-ਚੜ੍ਹਾਅ: ਸ਼ੁਰੂਆਤੀ ਤੇਜ਼ੀ ਬਾਅਦ ਸੈਂਸੈਕਸ ਤੇ ਨਿਫਟੀ ਵਿੱਚ ਗਿਰਾਵਟ

ਜ਼ੀਰਕਪੁਰ ਵਿੱਚ ਤੇਜ਼ ਰਫ਼ਤਾਰ ਕਾਰ ਦਾ ਕਹਿਰ: ਵਿਦੇਸ਼ੀ ਮਹਿਲਾ ਨੂੰ ਟੱਕਰ ਮਾਰ ਕੇ ਉਛਾਲਿਆ, ਮੌਕੇ ’ਤੇ ਮੌਤ

ਮੱਧ ਪੂਰਬੀ ਤਣਾਅ ਦਾ ਬਾਜ਼ਾਰਾਂ ’ਤੇ ਅਸਰ: ਅੱਜ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਫਿਰ ਤੇਜ਼ ਗਿਰਾਵਟ

ਨਵੀਂ ਦਿੱਲੀ :- ਮੱਧ ਪੂਰਬ ਵਿੱਚ ਬਣੇ ਤਣਾਅਪੂਰਨ ਮਾਹੌਲ ਅਤੇ ਈਰਾਨ ਨਾਲ ਜੁੜੇ ਸੰਘਰਸ਼ ਦੇ ਪ੍ਰਭਾਵ ਕਾਰਨ ਅੱਜ ਭਾਰਤੀ ਬਾਜ਼ਾਰਾਂ ਵਿੱਚ ਕੀਮਤੀ ਧਾਤਾਂ ਦੇ ਭਾਅ ਵਿੱਚ ਕਮੀ ਵੇਖਣ ਨੂੰ ਮਿਲੀ। ਬੁੱਧਵਾਰ ਸਵੇਰੇ ਜਿਵੇਂ ਹੀ ਵਪਾਰ ਸ਼ੁਰੂ ਹੋਇਆ, ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਨਿਵੇਸ਼ਕਾਂ ਅਤੇ ਵਪਾਰੀਆਂ ਦੀ ਨਜ਼ਰ ਬਾਜ਼ਾਰ ’ਤੇ ਟਿਕੀ ਰਹੀ।

ਸੋਨੇ ਦੀ ਕੀਮਤ ਵਿੱਚ ਕਰੀਬ 700 ਰੁਪਏ ਦੀ ਕਮੀ
ਵਪਾਰ ਦੌਰਾਨ ਮਲਟੀ ਕਮੋਡਿਟੀ ਐਕਸਚੇਂਜ ’ਤੇ ਸੋਨੇ ਦੀ ਕੀਮਤ ਵਿੱਚ ਲਗਭਗ 700 ਰੁਪਏ ਦੀ ਕਮੀ ਦਰਜ ਕੀਤੀ ਗਈ। ਇਸ ਗਿਰਾਵਟ ਨਾਲ ਸੋਨੇ ਦੇ ਭਾਅ ਕਰੀਬ 0.36 ਫੀਸਦੀ ਘਟ ਕੇ ਲਗਭਗ 1,62,711 ਰੁਪਏ ਦੇ ਪੱਧਰ ’ਤੇ ਪਹੁੰਚ ਗਏ। ਬਾਜ਼ਾਰ ਵਿਸ਼ਲੇਸ਼ਕਾਂ ਅਨੁਸਾਰ ਗਲੋਬਲ ਹਾਲਾਤਾਂ ਦਾ ਇਸ ਉਤਾਰ-ਚੜ੍ਹਾਅ ’ਤੇ ਸਿੱਧਾ ਪ੍ਰਭਾਵ ਪੈ ਰਿਹਾ ਹੈ।

ਚਾਂਦੀ ਦੇ ਭਾਅ ਵਿੱਚ ਵੱਡੀ ਗਿਰਾਵਟ
ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵਿੱਚ ਵੀ ਵੱਡੀ ਕਮੀ ਦਰਜ ਕੀਤੀ ਗਈ। ਵਪਾਰ ਦੌਰਾਨ ਚਾਂਦੀ ਲਗਭਗ 2,700 ਰੁਪਏ ਘਟ ਗਈ ਅਤੇ ਇਸ ਦੀ ਕੀਮਤ ਕਰੀਬ 0.88 ਫੀਸਦੀ ਦੀ ਕਮੀ ਨਾਲ 2,75,399 ਰੁਪਏ ਦੇ ਆਸ-ਪਾਸ ਦਰਜ ਕੀਤੀ ਗਈ।

ਪਿਛਲੇ ਦਿਨ ਰਿਕਾਰਡ ਉਛਾਲ ਦੇਖਣ ਨੂੰ ਮਿਲਿਆ
ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਦਿੱਲੀ ਦੇ ਸਰਰਾਫਾ ਬਾਜ਼ਾਰ ਵਿੱਚ ਚਾਂਦੀ ਦੀ ਕੀਮਤ ਵਿੱਚ ਭਾਰੀ ਉਛਾਲ ਦਰਜ ਕੀਤਾ ਗਿਆ ਸੀ। ਮੰਗਲਵਾਰ ਨੂੰ ਚਾਂਦੀ ਲਗਭਗ 10,975 ਰੁਪਏ ਮਹਿੰਗੀ ਹੋ ਕੇ ਕਰੀਬ 2.79 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਇਤਿਹਾਸਕ ਪੱਧਰ ਤੱਕ ਪਹੁੰਚ ਗਈ ਸੀ। ਉਸੇ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲੀ ਸੀ।

ਮਾਹਿਰਾਂ ਵੱਲੋਂ ਨਿਵੇਸ਼ਕਾਂ ਲਈ ਸਲਾਹ
ਬਾਜ਼ਾਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਡਾਲਰ ਇੰਡੈਕਸ ਅਤੇ ਮੱਧ ਪੂਰਬ ਵਿੱਚ ਬਣੇ ਤਣਾਅ ਕਾਰਨ ਕੀਮਤਾਂ ਵਿੱਚ ਅਗਲੇ ਦਿਨਾਂ ਦੌਰਾਨ ਵੀ ਉਤਾਰ-ਚੜ੍ਹਾਅ ਜਾਰੀ ਰਹਿ ਸਕਦਾ ਹੈ। ਉਨ੍ਹਾਂ ਦੇ ਅਨੁਸਾਰ ਲੰਬੇ ਸਮੇਂ ਲਈ ਨਿਵੇਸ਼ ਕਰਨ ਵਾਲਿਆਂ ਲਈ ਕੀਮਤਾਂ ਵਿੱਚ ਆਈ ਕਮੀ ਇੱਕ ਮੌਕਾ ਬਣ ਸਕਦੀ ਹੈ ਅਤੇ ਇਸ ਦੌਰਾਨ ਹੌਲੀ-ਹੌਲੀ ਨਿਵੇਸ਼ ਵਧਾਇਆ ਜਾ ਸਕਦਾ ਹੈ।

ਅੱਜ ਵਿਧਾਨ ਸਭਾ ਵਿੱਚ ਖਹਿਰਾ ਮਾਮਲੇ ਤੇ ਸਿਆਸਤ ਗਰਮਾਉਣ ਦੀ ਸੰਭਾਵਨਾ ਹੈ

 

 

ਖਾੜੀ ਖੇਤਰ ਵਿੱਚ ਤਣਾਅ ਵਧਿਆ: ਅਮਰੀਕੀ ਫੌਜ ਵੱਲੋਂ ਇਰਾਨ ਦੀਆਂ ਕਈ ਕਿਸ਼ਤੀਆਂ ਨਸ਼ਟ ਕਰਨ ਦਾ ਦਾਅਵਾ

ਪੱਛਮੀ ਏਸ਼ੀਆ ਵਿੱਚ ਤਣਾਅ ਦੇ ਬਾਵਜੂਦ ਹਵਾਈ ਸੇਵਾਵਾਂ ਜਾਰੀ, ਏਅਰ ਇੰਡੀਆ ਸਮੂਹ ਵੱਲੋਂ 58 ਉਡਾਣਾਂ ਚਲਾਉਣ ਦੀ ਯੋਜਨਾ

ਨਵੀਂ ਦਿੱਲੀ :- ਪੱਛਮੀ ਏਸ਼ੀਆ ਵਿੱਚ ਬਣੇ ਤਣਾਅਪੂਰਨ ਮਾਹੌਲ ਦੇ ਬਾਵਜੂਦ ਏਅਰ ਇੰਡੀਆ ਅਤੇ ਇਸ ਦੀ ਘੱਟ ਕਿਰਾਏ ਵਾਲੀ ਸਹਾਇਕ ਹਵਾਈ ਸੇਵਾ ਵੱਲੋਂ ਬੁੱਧਵਾਰ ਨੂੰ ਕੁੱਲ 58 ਉਡਾਣਾਂ ਚਲਾਉਣ ਦੀ ਯੋਜਨਾ ਬਣਾਈ ਗਈ ਹੈ। ਹਵਾਈ ਕੰਪਨੀ ਦੇ ਬਿਆਨ ਅਨੁਸਾਰ ਹਵਾਈ ਖੇਤਰ ਦੀ ਬਦਲ ਰਹੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਆਮ ਅਤੇ ਖ਼ਾਸ ਦੋਹਾਂ ਕਿਸਮ ਦੀਆਂ ਉਡਾਣਾਂ ਸੰਭਲ ਕੇ ਚਲਾਈਆਂ ਜਾਣਗੀਆਂ।

ਖੇਤਰ ਵਿੱਚ ਜੰਗੀ ਤਣਾਅ ਕਾਰਨ ਹਵਾਈ ਯਾਤਰਾ ਪ੍ਰਭਾਵਿਤ
ਮੱਧ-ਪੂਰਬ ਵਿੱਚ ਅਮਰੀਕਾ, ਇਸਰਾਈਲ ਅਤੇ ਇਰਾਨ ਨਾਲ ਜੁੜੇ ਤਣਾਅ ਕਾਰਨ ਕਈ ਦੇਸ਼ਾਂ ਦੇ ਹਵਾਈ ਖੇਤਰਾਂ ਵਿੱਚ ਪਾਬੰਦੀਆਂ ਜਾਂ ਬੰਦਸ਼ਾਂ ਲੱਗੀਆਂ ਹੋਈਆਂ ਹਨ। ਇਸ ਸਥਿਤੀ ਦੇ ਚਲਦਿਆਂ ਦੁਨੀਆ ਭਰ ਦੀਆਂ ਕਈ ਹਵਾਈ ਕੰਪਨੀਆਂ ਨੇ ਆਪਣੀਆਂ ਉਡਾਣਾਂ ਦੇ ਸਮੇਂ ਅਤੇ ਰਸਤੇ ਵਿੱਚ ਤਬਦੀਲੀਆਂ ਕੀਤੀਆਂ ਹਨ।

ਜਿੱਦਾਹ ਅਤੇ ਮਸਕਟ ਲਈ ਨਿਯਮਿਤ ਉਡਾਣਾਂ ਜਾਰੀ
ਏਅਰ ਇੰਡੀਆ ਸਮੂਹ ਨੇ ਸਪਸ਼ਟ ਕੀਤਾ ਹੈ ਕਿ ਜਿੱਦਾਹ ਅਤੇ ਮਸਕਟ ਲਈ ਨਿਯਮਿਤ ਹਵਾਈ ਸੇਵਾਵਾਂ ਜਾਰੀ ਰਹਿਣਗੀਆਂ। ਏਅਰ ਇੰਡੀਆ ਵੱਲੋਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਜਿੱਦਾਹ ਲਈ ਅੱਠ ਉਡਾਣਾਂ ਚਲਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਦਿੱਲੀ ਅਤੇ ਮੁੰਬਈ ਤੋਂ ਆਉਣ-ਜਾਣ ਵਾਲੀਆਂ ਸੇਵਾਵਾਂ ਵੀ ਸ਼ਾਮਲ ਹਨ।

ਏਅਰ ਇੰਡੀਆ ਐਕਸਪ੍ਰੈੱਸ ਦੀਆਂ ਕਈ ਉਡਾਣਾਂ ਮਸਕਟ ਲਈ
ਦੂਜੇ ਪਾਸੇ ਏਅਰ ਇੰਡੀਆ ਐਕਸਪ੍ਰੈੱਸ ਵੱਲੋਂ ਮਸਕਟ ਲਈ ਕੁੱਲ 14 ਨਿਯਮਿਤ ਉਡਾਣਾਂ ਚਲਾਉਣ ਦੀ ਯੋਜਨਾ ਹੈ। ਇਹ ਸੇਵਾਵਾਂ ਦਿੱਲੀ, ਮੁੰਬਈ, ਕਨੂਰ, ਤਿਰੁਵਨੰਤਪੁਰਮ ਅਤੇ ਤਿਰੁਚਿਰਾਪੱਲੀ ਵਰਗੇ ਸ਼ਹਿਰਾਂ ਨਾਲ ਜੋੜਨਗੀਆਂ, ਜਦਕਿ ਕੋਚੀ ਤੋਂ ਦੋ ਆਉਣ-ਜਾਣ ਵਾਲੀਆਂ ਉਡਾਣਾਂ ਵੀ ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਹੈਦਰਾਬਾਦ ਅਤੇ ਕੋਝਿਕੋਡ ਤੋਂ ਵੀ ਜਿੱਦਾਹ ਲਈ ਆਉਣ-ਜਾਣ ਦੀ ਸੇਵਾ ਚਲਾਈ ਜਾਵੇਗੀ।

ਸੰਯੁਕਤ ਅਰਬ ਅਮੀਰਾਤ ਲਈ ਵਾਧੂ ਉਡਾਣਾਂ ਦੀ ਤਿਆਰੀ
ਨਿਯਮਿਤ ਉਡਾਣਾਂ ਤੋਂ ਇਲਾਵਾ ਹਵਾਈ ਕੰਪਨੀਆਂ ਵੱਲੋਂ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ 36 ਵਾਧੂ ਖ਼ਾਸ ਉਡਾਣਾਂ ਚਲਾਉਣ ਦੀ ਵੀ ਯੋਜਨਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਉਡਾਣਾਂ ਹਵਾਈ ਅੱਡਿਆਂ ’ਤੇ ਉਪਲਬਧ ਸਮੇਂ ਅਤੇ ਤਕਨੀਕੀ ਹਾਲਾਤਾਂ ਦੇ ਅਧਾਰ ’ਤੇ ਚਲਾਈਆਂ ਜਾਣਗੀਆਂ।

ਸੁਰੱਖਿਆ ਮਾਪਦੰਡਾਂ ਦੇ ਨਾਲ ਸੇਵਾਵਾਂ ਜਾਰੀ
ਹਵਾਈ ਕੰਪਨੀਆਂ ਨੇ ਦੱਸਿਆ ਕਿ ਸਾਰੀਆਂ ਉਡਾਣਾਂ ਸੰਬੰਧਿਤ ਭਾਰਤੀ ਅਤੇ ਅੰਤਰਰਾਸ਼ਟਰੀ ਹਵਾਈ ਅਧਿਕਾਰੀਆਂ ਤੋਂ ਲੋੜੀਂਦੀ ਮਨਜ਼ੂਰੀ ਲੈ ਕੇ ਹੀ ਚਲਾਈਆਂ ਜਾ ਰਹੀਆਂ ਹਨ। ਖੇਤਰ ਵਿੱਚ ਤਣਾਅ ਦੇ ਬਾਵਜੂਦ ਯਾਤਰੀਆਂ ਦੀ ਆਵਾਜਾਈ ਜਾਰੀ ਰੱਖਣ ਲਈ ਸੀਮਿਤ ਹਵਾਈ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ ਅਤੇ ਸੁਰੱਖਿਆ ਨਾਲ ਜੁੜੀਆਂ ਸਾਰੀਆਂ ਸਥਿਤੀਆਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਗ੍ਰਹਿਆਂ ਦੀ ਵਿਲੱਖਣ ਸਥਿਤੀ ਨਾਲ ਬਦਲ ਸਕਦੀ ਹੈ ਕਿਸਮਤ, ਇਹਨਾ ਚਾਰ ਰਾਸ਼ੀਆਂ ਲਈ ਬਣੇ ਸ਼ੁਭ ਯੋਗ

ਪੰਜਾਬ–ਚੰਡੀਗੜ੍ਹ ਵਿੱਚ ਮੌਸਮ ਬਦਲਣ ਦੇ ਆਸਾਰ, 14 ਮਾਰਚ ਤੋਂ ਗਰਜ-ਚਮਕ ਤੇ ਤੇਜ਼ ਹਵਾਵਾਂ ਦੀ ਸੰਭਾਵਨਾ

ਔਰਤਾਂ ਨੂੰ ਬਲੈਕਮੇਲ ਕਰਕੇ ਪੈਸੇ ਵਸੂਲਣ ਵਾਲਾ ਸਾਈਬਰ ਰੈਕੇਟ ਬੇਨਕਾਬ, 3.49 ਲੱਖ ਰੁਪਏ ਸਮੇਤ ਤਿੰਨ ਗ੍ਰਿਫ਼ਤਾਰ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ, ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸੋਸ਼ਲ ਮੀਡੀਆ ‘ਤੇ ਔਰਤਾਂ ਬਣ ਕੇ ਅਣਜਾਣ ਪੀੜਤਾਂ ਨਾਲ ਧੋਖਾਧੜੀ ਕਰਨ ਅਤੇ ਉਨ੍ਹਾਂ ਤੋਂ ਪੈਸੇ ਵਸੂਲਣ ਵਾਲੇ ਅੰਤਰ-ਰਾਜੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਭਿਸ਼ੇਕ ਭਾਰਗਵ, ਆਕਾਸ਼ ਭਾਰਗਵ ਉਰਫ਼ ਅਮਨ ਅਤੇ ਲੱਕੀ ਭਾਰਗਵ ਤਿੰਨੋਂ ਵਾਸੀ ਝੁੰਝੁਨੂ, ਰਾਜਸਥਾਨ ਵਜੋਂ ਹੋਈ ਹੈ ਜੋ ਤਿੰਨੋ ਭਰਾ ਹਨ ਅਤੇ ਮੌਜੂਦਾ ਸਮੇਂ ਇਹ ਸੈਕਟਰ 70, ਐਸਏਐਸ ਨਗਰ (ਮੋਹਾਲੀ) ਵਿਖੇ ਰਹਿ ਰਹੇ ਸਨ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3.49 ਲੱਖ ਰੁਪਏ ਦੀ ਨਕਦੀ, 500 ਅਮਰੀਕੀ ਡਾਲਰ, 29 ਮੋਬਾਈਲ ਫੋਨ, ਇੱਕ ਲੈਪਟਾਪ, ਇੱਕ ਡੌਂਗਲ, ਇੱਕ ਟੈਬਲੇਟ ਅਤੇ ਮੋਬਾਈਲ ਫੋਨਾਂ ਦੇ 38 ਖਾਲੀ ਡੱਬੇ ਬਰਾਮਦ ਕੀਤੇ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਨੇ ਇੰਸਟਾਗ੍ਰਾਮ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਔਰਤਾਂ ਬਣਕੇ ਫਰਜ਼ੀ ਪ੍ਰੋਫਾਈਲ ਬਣਾਏ ਹੋਏ ਸਨ ਅਤੇ ਇਹਨਾਂ ਰਾਹੀਂ ਆਪਣੇ ਟਾਰਗੇਟ ਨਾਲ ਸੰਪਰਕ ਕਰਦੇ ਸਨ।  ਇਸ ਆਪਰੇਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ, ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਦੱਸਿਆ ਕਿ ਇੱਕ ਪੀੜਤ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਪੀੜਤ ਨਾਲ ਸਾਲ 2023 ਅਤੇ 2025 ਦੇ ਵਿਚਕਾਰ ਉਸ ਸਮੇਂ 3.10 ਲੱਖ ਰੁਪਏ ਦੀ ਠੱਗੀ ਮਾਰੀ ਗਈ ਸੀ, ਜਦੋਂ ਉਹ ਕੈਨੇਡਾ ਵਿੱਚ ਰਹਿ ਰਹੀ ਸੀ।

ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਐਸਪੀ ਜਸਪਿੰਦਰ ਸਿੰਘ ਦੀ ਨਿਗਰਾਨੀ ਹੇਠ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਐਸਐਚਓ ਅਮਨਦੀਪ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਸਰਗਨਾ ਆਕਾਸ਼ ਭਾਰਗਵ ਨੇ ਦੋ ਸਾਲ ਪਹਿਲਾਂ ਇਹ ਢੰਗ-ਤਰੀਕਾ ਤਿਆਰ ਕੀਤਾ ਸੀ ਜਿਸ ਰਾਹੀਂ ਉਹ ਨਕਲੀ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਵਰਤੋਂ ਕਰਕੇ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਸਨ ਅਤੇ ਨਕਲੀ ਧਾਰਮਿਕ ਗੁਰੂ ਜਾਂ ਜੋਤਸ਼ੀ ਬਣ ਕੇ ਉਨ੍ਹਾਂ ਨਾਲ ਧੋਖਾ ਕਰ ਰਹੇ ਸਨ।

ਪੁੱਛਗਿੱਛ ਦੌਰਾਨ, ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਸ ਢੰਗ ਦੀ ਵਰਤੋਂ ਕਰਕੇ ਲਗਭਗ 40 ਲੱਖ ਰੁਪਏ ਠੱਗੇ ਹਨ। ਇਸ ਸਬੰਧੀ, ਐਫਆਈਆਰ ਨੰਬਰ 14 ਮਿਤੀ 08.08.2025 ਨੂੰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 308(2) ਅਤੇ 61(2) ਅਤੇ ਆਈਟੀ ਐਕਟ ਦੀ ਧਾਰਾ 67 ਤਹਿਤ ਥਾਣਾ ਸਟੇਟ ਸਾਈਬਰ ਕ੍ਰਾਈਮ, ਮੋਹਾਲੀ ਵਿਖੇ ਦਰਜ ਕੀਤੀ ਗਈ ਹੈ।