Home Blog Page 441

ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ਨੇ ‘ਆਪ’ ਛੱਡੀ, ਭਾਜਪਾ ‘ਚ ਸ਼ਾਮਿਲ ਹੋਣ ਦਾ ਐਲਾਨ!

ਚੰਡੀਗੜ੍ਹ :- ਆਮ ਆਦਮੀ ਪਾਰਟੀ ਨਾਲ ਸੰਬੰਧਿਤ ਰਾਜ ਸਭਾ ਦੇ ਕਈ ਮੈਂਬਰਾਂ ਨੇ ਇੱਕ ਅਹਿਮ ਸਿਆਸੀ ਫੈਸਲਾ ਲੈਂਦਿਆਂ ਪਾਰਟੀ ਤੋਂ ਅਲੱਗ ਹੋ ਕੇ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਦਾ ਐਲਾਨ ਕੀਤਾ ਹੈ। ਇਸ ਕਦਮ ਨਾਲ ਦੇਸ਼ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਛਿੜ ਗਈ ਹੈ। ਜਾਣਕਾਰੀ ਅਨੁਸਾਰ, ਰਾਜ ਸਭਾ ਵਿੱਚ ਪਾਰਟੀ ਨਾਲ ਜੁੜੇ ਮੈਂਬਰਾਂ ਵਿੱਚੋਂ ਵੱਡੀ ਗਿਣਤੀ ਨੇ ਇਕੱਠੇ ਇਹ ਫੈਸਲਾ ਲਿਆ ਹੈ।

ਪ੍ਰੈਸ ਕਾਨਫਰੰਸ ਦੌਰਾਨ ਫੈਸਲੇ ਦੀ ਪੁਸ਼ਟੀ
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਸੰਸਦ ਮੈਂਬਰ ਸੰਵਿਧਾਨਕ ਪ੍ਰਾਵਧਾਨਾਂ ਅਨੁਸਾਰ ਆਪਣਾ ਵਿਲੀਨ ਭਾਰਤੀ ਜਨਤਾ ਪਾਰਟੀ ਨਾਲ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਵੀ ਮੌਜੂਦ ਸਨ।

ਕਈ ਪ੍ਰਮੁੱਖ ਨਾਮ ਸ਼ਾਮਲ
ਜਿਨ੍ਹਾਂ ਆਗੂਆਂ ਨੇ ਇਹ ਫੈਸਲਾ ਲਿਆ ਹੈ, ਉਨ੍ਹਾਂ ਵਿੱਚ Harbhajan Singh, Vikram Sahney, Rajinder Gupta ਅਤੇ Swati Maliwal ਵਰਗੇ ਨਾਮ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਈ ਮੈਂਬਰ ਪੰਜਾਬ ਨਾਲ ਸੰਬੰਧਤ ਹਨ, ਜਿਸ ਨਾਲ ਸੂਬੇ ਦੀ ਸਿਆਸਤ ਵਿੱਚ ਵੀ ਹਲਚਲ ਵੇਖੀ ਜਾ ਰਹੀ ਹੈ।

ਨਵੇਂ ਰਾਜਨੀਤਿਕ ਦੌਰ ਦੀ ਸ਼ੁਰੂਆਤ ਦੇ ਸੰਕੇਤ
ਪ੍ਰੈਸ ਕਾਨਫਰੰਸ ਦੌਰਾਨ ਆਗੂਆਂ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਨੇ ਆਪਣੇ ਭਵਿੱਖੀ ਰਾਜਨੀਤਿਕ ਦ੍ਰਿਸ਼ਟੀਕੋਣ ਅਤੇ ਜਨਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਲੋਕਾਂ ਨਾਲ ਹੋਰ ਨੇੜੇ ਰਹਿੰਦੇ ਹੋਏ ਆਪਣੀ ਸੇਵਾ ਜਾਰੀ ਰੱਖਣਗੇ।

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਕੁੜੀ ਦੀ ਰਹੱਸਮਈ ਮੌਤ, ਪਰਿਵਾਰ ‘ਚ ਸੋਗ ਦੀ ਲਹਿਰ

ਸਮਰਾਲਾ ਹਸਪਤਾਲ ‘ਚ ਮਹਿਲਾ ਦੀ ਮੌਤ ‘ਤੇ ਹੰਗਾਮਾ, ਪਰਿਵਾਰ ਵੱਲੋਂ ਲਾਪਰਵਾਹੀ ਦੇ ਦੋਸ਼

ਸਮਰਾਲਾ :- ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਇੱਕ ਨੌਜਵਾਨ ਮਹਿਲਾ ਦੀ ਮੌਤ ਤੋਂ ਬਾਅਦ ਹਾਲਾਤ ਤਣਾਅਪੂਰਨ ਹੋ ਗਏ। 27 ਸਾਲਾ ਪੂਜਾ, ਜੋ ਕਿ ਪਿੰਡ ਊਰਨਾ ਦੀ ਰਹਿਣ ਵਾਲੀ ਸੀ, ਇਲਾਜ ਦੌਰਾਨ ਦਮ ਤੋੜ ਗਈ। ਇਸ ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਡਾਕਟਰਾਂ ਅਤੇ ਪ੍ਰਸ਼ਾਸਨ ‘ਤੇ ਗੰਭੀਰ ਲਾਪਰਵਾਹੀ ਦੇ ਇਲਜ਼ਾਮ ਲਗਾਏ।

ਪਰਿਵਾਰ ਦਾ ਦਾਅਵਾ—ਸਧਾਰਣ ਬਿਮਾਰੀ ਨਾਲ ਆਈ ਸੀ ਹਸਪਤਾਲ
ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਸਿਰਫ਼ ਖਾਂਸੀ ਦੀ ਸਮੱਸਿਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਸਨੇ ਸਿਜ਼ੇਰੀਅਨ ਰਾਹੀਂ ਬੱਚੇ ਨੂੰ ਜਨਮ ਦਿੱਤਾ ਸੀ। ਉਨ੍ਹਾਂ ਅਨੁਸਾਰ, ਮਹਿਲਾ ਦੀ ਹਾਲਤ ਠੀਕ ਸੀ ਅਤੇ ਥੋੜ੍ਹੀ ਦੇਰ ਪਹਿਲਾਂ ਹੀ ਉਸ ਨਾਲ ਗੱਲਬਾਤ ਵੀ ਹੋਈ ਸੀ, ਪਰ ਅਚਾਨਕ ਹਾਲਤ ਵਿਗੜ ਗਈ। ਪਰਿਵਾਰ ਨੇ ਦੋਸ਼ ਲਗਾਇਆ ਕਿ ਜੇ ਹਸਪਤਾਲ ਇਲਾਜ ਲਈ ਯੋਗ ਨਹੀਂ ਸੀ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਣਾ ਚਾਹੀਦਾ ਸੀ।

ਡਾਕਟਰਾਂ ਦੀ ਗੈਰਹਾਜ਼ਰੀ ਦੇ ਵੀ ਲਗੇ ਦੋਸ਼
ਮ੍ਰਿਤਕਾ ਦੇ ਇੱਕ ਰਿਸ਼ਤੇਦਾਰ ਨੇ ਕਿਹਾ ਕਿ ਜਦੋਂ ਮਹਿਲਾ ਦੀ ਤਬੀਅਤ ਖ਼ਰਾਬ ਹੋਈ ਤਾਂ ਉਸ ਵੇਲੇ ਕੋਈ ਸੀਨੀਅਰ ਡਾਕਟਰ ਮੌਜੂਦ ਨਹੀਂ ਸੀ। ਉਨ੍ਹਾਂ ਮੁਤਾਬਕ, ਸਿਰਫ਼ ਸਟਾਫ਼ ਨੇ ਹੀ ਪਹਿਲਾਂ ਸੰਭਾਲਿਆ ਅਤੇ ਡਾਕਟਰ ਦੇ ਪਹੁੰਚਣ ਤੱਕ ਦੇਰੀ ਹੋ ਚੁੱਕੀ ਸੀ। ਬਾਅਦ ਵਿੱਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ, ਜਿਸ ‘ਤੇ ਪਰਿਵਾਰ ਨੇ ਸਵਾਲ ਖੜ੍ਹੇ ਕੀਤੇ ਹਨ।

ਪੂਰੀ ਰਿਪੋਰਟ ਤੇ ਕਾਰਵਾਈ ਦੀ ਮੰਗ
ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਤੋਂ ਮੌਤ ਦੇ ਅਸਲ ਕਾਰਨਾਂ ਬਾਰੇ ਲਿਖਤੀ ਰਿਪੋਰਟ ਮੰਗੀ ਹੈ ਅਤੇ ਦੋਸ਼ੀ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਨਿਆਂ ਮਿਲਣ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।

ਡਾਕਟਰਾਂ ਦਾ ਜਵਾਬ—ਬਚਾਉਣ ਲਈ ਕੀਤੀ ਹਰ ਕੋਸ਼ਿਸ਼
ਦੂਜੇ ਪਾਸੇ ਹਸਪਤਾਲ ਪੱਖੋਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਗਿਆ ਕਿ ਮਰੀਜ਼ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਗਈ। ਡਾਕਟਰਾਂ ਮੁਤਾਬਕ ਕਰੀਬ 45 ਮਿੰਟ ਤੱਕ ਸੀਪੀਆਰ ਦਿੱਤਾ ਗਿਆ ਅਤੇ ਉਪਲਬਧ ਸਾਰੀਆਂ ਜ਼ਰੂਰੀ ਸਹੂਲਤਾਂ ਵਰਤੀ ਗਈਆਂ, ਪਰ ਮਰੀਜ਼ ਨੂੰ ਬਚਾਇਆ ਨਾ ਜਾ ਸਕਿਆ।

ਪੁਲਿਸ ਵੱਲੋਂ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਹਾਲਾਤ ਨੂੰ ਕਾਬੂ ਵਿੱਚ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਸੁਲਤਾਨਪੁਰ ਲੋਧੀ ‘ਚ ਚਾਚੇ ਨੇ ਨਾਬਾਲਿਕ ਭਤੀਜੀ ਨਾਲ ਕੀਤਾ ਜਬਰ ਜਨਾਹ!

ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਮਾਗਮਾਂ ਦੀ ਰੂਪ-ਰੇਖਾ ਜਾਰੀ, 29 ਅਪ੍ਰੈਲ ਤੋਂ ਸ਼ੁਰੂ ਹੋਣਗੇ ਵਿਸ਼ਾਲ ਗੁਰਮਤਿ ਸਮਾਗਮ

ਕੇਂਦਰ ਸਰਕਾਰ ਵੱਲੋਂ ‘ਲਾਰੈਂਸ ਆਫ਼ ਪੰਜਾਬ’ ਸੀਰੀਜ਼ ਤੇ ਲੱਗੀ ਰੋਕ, ਰਿਲੀਜ਼ ਰੱਦ ਕਰਨ ਦੇ ਨਿਰਦੇਸ਼

ਚੰਡੀਗੜ੍ਹ :- ਵੱਡੀ ਖ਼ਬਰ ਸਾਹਮਣੇ ਆਯੋ ਹੈ, 27 ਅਪ੍ਰੈਲ ਨੂੰ ਜਾਰੀ ਹੋਣ ਵਾਲੀ ਦਸਤਾਵੇਜ਼ੀ ਲੜੀ ‘ਲਾਰੈਂਸ ਆਫ਼ ਪੰਜਾਬ’ ‘ਤੇ ਕੇਂਦਰ ਸਰਕਾਰ ਨੇ ਰੋਕ ਲਗਾ ਦਿੱਤੀ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਸੰਬੰਧਤ ਓਟੀਟੀ ਮੰਚ ਨੂੰ ਨੋਟਿਸ ਜਾਰੀ ਕਰਦਿਆਂ ਹਦਾਇਤ ਕੀਤੀ ਗਈ ਹੈ ਕਿ ਗੈਂਗਸਟਰਾਂ ਦੇ ਜੀਵਨ ‘ਤੇ ਆਧਾਰਿਤ ਇਸ ਲੜੀ ਨੂੰ ਫਿਲਹਾਲ ਪ੍ਰਸਾਰਿਤ ਨਾ ਕੀਤਾ ਜਾਵੇ। ਮੰਤਰਾਲੇ ਨੇ ਇਹ ਕਦਮ ਜਨਤਕ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਹੈ।

ਪੰਜਾਬ ਪੁਲਿਸ ਵੱਲੋਂ ਵੀ ਜਤਾਈ ਗਈ ਸੀ ਗੰਭੀਰ ਚਿੰਤਾ
ਇਸ ਮਾਮਲੇ ‘ਚ ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ ਮੰਤਰਾਲੇ ਨੂੰ ਪੱਤਰ ਲਿਖ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਸੀ। ਪੁਲਿਸ ਨੇ ਆਪਣੇ ਪੱਤਰ ਵਿੱਚ ਦਰਸਾਇਆ ਸੀ ਕਿ ਇਸ ਤਰ੍ਹਾਂ ਦੀ ਸਮੱਗਰੀ ਅਪਰਾਧਕ ਤੱਤਾਂ ਨੂੰ ਵਧਾਵਾ ਦੇ ਸਕਦੀ ਹੈ ਅਤੇ ਨੌਜਵਾਨਾਂ ਨੂੰ ਗਲਤ ਰਾਹ ‘ਤੇ ਲੈ ਜਾ ਸਕਦੀ ਹੈ। ਨਾਲ ਹੀ ਇਹ ਵੀ ਚੇਤਾਵਨੀ ਦਿੱਤੀ ਗਈ ਸੀ ਕਿ ਇਸ ਨਾਲ ਸੂਬੇ ਦੀ ਅਮਨ-ਸ਼ਾਂਤੀ ਪ੍ਰਭਾਵਿਤ ਹੋ ਸਕਦੀ ਹੈ।

ਸਿਆਸੀ ਪੱਧਰ ‘ਤੇ ਵੀ ਵਿਰੋਧ ਤੇ ਅਦਾਲਤ ਦਾ ਰੁਖ
ਇਸ ਲੜੀ ਨੂੰ ਲੈ ਕੇ ਸਿਆਸੀ ਮੰਚਾਂ ‘ਤੇ ਵੀ ਤਿੱਖਾ ਵਿਰੋਧ ਸਾਹਮਣੇ ਆਇਆ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਸ ਮਾਮਲੇ ਵਿੱਚ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਸੀ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਸੀ ਕਿ ਅਜਿਹੀ ਸਮੱਗਰੀ ਅਪਰਾਧ ਦੀ ਮਹਿਮਾ ਕਰਦੀ ਹੈ ਅਤੇ ਸਮਾਜ ‘ਤੇ ਨਕਾਰਾਤਮਕ ਅਸਰ ਪਾ ਸਕਦੀ ਹੈ।

ਪਰਿਵਾਰ ਵੱਲੋਂ ਵੀ ਲੜੀ ਦੇ ਖ਼ਿਲਾਫ਼ ਆਵਾਜ਼
ਲਾਰੈਂਸ ਬਿਸ਼ਨੋਈ ਦੇ ਪਰਿਵਾਰ ਨੇ ਵੀ ਇਸ ਲੜੀ ‘ਤੇ ਅਪਤੀਤੀ ਜਤਾਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਲੜੀ ਵਿੱਚ ਦਰਸਾਏ ਗਏ ਤੱਥ ਸਹੀ ਨਹੀਂ ਹਨ ਅਤੇ ਇਹ ਨਿਆਂ ਪ੍ਰਣਾਲੀ ਤੇ ਪੰਜਾਬੀ ਸੱਭਿਆਚਾਰ ਦੋਹਾਂ ਦੀ ਬੇਅਦਬੀ ਕਰਦੀ ਹੈ। ਪਰਿਵਾਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਜਾਂ ਸਲਾਹ ਨਹੀਂ ਕੀਤੀ ਗਈ।

ਵਿਵਾਦਾਂ ਕਾਰਨ ਰਿਲੀਜ਼ ‘ਤੇ ਲੱਗੀ ਰੋਕ
ਇਹ ਲੜੀ ਇੱਕ ਬਦਨਾਮ ਅਪਰਾਧੀ ਦੇ ਜੀਵਨ ਅਤੇ ਉਸ ਦੇ ਅਪਰਾਧਿਕ ਸਫ਼ਰ ‘ਤੇ ਕੇਂਦਰਿਤ ਦੱਸੀ ਜਾ ਰਹੀ ਸੀ। ਟ੍ਰੇਲਰ ਸਾਹਮਣੇ ਆਉਣ ਤੋਂ ਬਾਅਦ ਹੀ ਇਸ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਸੀ। ਲਗਾਤਾਰ ਵਿਰੋਧ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਦੇਖਦਿਆਂ ਹੁਣ ਸਰਕਾਰ ਵੱਲੋਂ ਇਸ ਦੀ ਰਿਲੀਜ਼ ‘ਤੇ ਰੋਕ ਲਾ ਦਿੱਤੀ ਗਈ ਹੈ।

ਬੱਲੇਬਾਜ਼ੀ ਦੀ ਕਸੌਟੀ ‘ਤੇ ਆਰ.ਸੀ.ਬੀ.-ਗੁਜਰਾਤ ਟਾਈਟਨਜ਼ ਦਾ ਅੱਜ ਅਹਿਮ ਮੁਕਾਬਲਾ

ਕੈਨੇਡਾ ‘ਚ ਪੰਜਾਬੀ ਬਜ਼ੁਰਗ ਨਾਲ ਨਸਲੀ ਬਦਸਲੂਕੀ, ਵੀਡੀਓ ਵਾਇਰਲ ਮਗਰੋਂ ਦੋਸ਼ੀ ਗ੍ਰਿਫ਼ਤਾਰ

ਕੈਨੇਡਾ :- ਕੈਨੇਡਾ ਦੇ ਓਨਟਾਰੀਓ ਸੂਬੇ ਦੇ ਵੁਡਸਟੋਕ ਖੇਤਰ ਵਿੱਚ ਇੱਕ ਪੰਜਾਬੀ ਬਜ਼ੁਰਗ ਨਾਲ ਨਸਲੀ ਵਿਤਕਰੇ ਦੀ ਘਟਨਾ ਸਾਹਮਣੇ ਆਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀ ਹੈ। ਵੀਡੀਓ ਵਿੱਚ ਇੱਕ ਵਿਅਕਤੀ ਬਜ਼ੁਰਗ ਨਾਲ ਧੱਕੇਸ਼ਾਹੀ ਕਰਦਾ ਅਤੇ ਨਸਲੀ ਟਿੱਪਣੀਆਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਨਾਲ ਭਾਈਚਾਰੇ ਵਿੱਚ ਨਾਰਾਜ਼ਗੀ ਦਾ ਮਾਹੌਲ ਬਣ ਗਿਆ ਹੈ।

ਸੂਚਨਾ ਮਿਲਣ ‘ਤੇ ਪੁਲਿਸ ਨੇ ਕੀਤਾ ਤੁਰੰਤ ਇਕਸ਼ਨ
ਘਟਨਾ ਦੇ ਦਰਸ਼ਨ ਕਰ ਰਹੇ ਇਕ ਵਿਅਕਤੀ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਕਾਬੂ ਕਰ ਲਿਆ। ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬੀ ਭਾਈਚਾਰੇ ‘ਚ ਚਿੰਤਾ ਤੇ ਚਰਚਾ
ਇਸ ਘਟਨਾ ਨੇ ਸਥਾਨਕ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਲੋਕਾਂ ਵੱਲੋਂ ਇਸ ਤਰ੍ਹਾਂ ਦੇ ਵਧਦੇ ਨਸਲੀ ਵਿਤਕਰੇ ‘ਤੇ ਗੰਭੀਰ ਸਵਾਲ ਉਠਾਏ ਜਾ ਰਹੇ ਹਨ ਅਤੇ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵੀ ਜਤਾਈਆਂ ਜਾ ਰਹੀਆਂ ਹਨ।

ਪਿਛਲੇ ਹਫ਼ਤੇ ਵੀ ਵਾਪਰੀ ਸੀ ਮਿਲਦੀ-ਜੁਲਦੀ ਘਟਨਾ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਨਸਲੀ ਵਿਤਕਰੇ ਨਾਲ ਜੁੜੀ ਇੱਕ ਘਟਨਾ ਸਾਹਮਣੇ ਆਈ ਸੀ, ਜਿਸ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਵਪਾਰਕ ਵੈਨ ਅਤੇ ਨਿੱਜੀ ਕਾਰ ਨੂੰ ਅੱਗ ਲਗਾ ਦਿੱਤੀ ਗਈ ਸੀ। ਲਗਾਤਾਰ ਵਾਪਰ ਰਹੀਆਂ ਐਸੀਆਂ ਘਟਨਾਵਾਂ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।

ਹਾਈ ਕੋਰਟ ਨੇ ਵੜਿੰਗ ਨੂੰ ਰਾਹਤ ਨਹੀਂ ਦਿੱਤੀ, ਵੈੱਬ ਸੀਰੀਜ਼ ਮਾਮਲੇ ‘ਚ ਪਟੀਸ਼ਨ ਵਾਪਸ

ਚੰਡੀਗੜ੍ਹ :- ਹਾਈ ਕੋਰਟ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਾਇਰ ਕੀਤੀ ਉਸ ਪਟੀਸ਼ਨ ‘ਤੇ ਤੁਰੰਤ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ “ਲਾਰੈਂਸ ਆਫ਼ ਪੰਜਾਬ” ਨਾਮਕ ਵੈੱਬ ਸੀਰੀਜ਼ ਦੇ ਪ੍ਰਸਾਰਣ ‘ਤੇ ਰੋਕ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦੇ ਮਾਮਲੇ ਸੈਂਸਰ ਬੋਰਡ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ ਅਤੇ ਅਦਾਲਤ ਸਿੱਧਾ ਦਖਲ ਨਹੀਂ ਕਰ ਸਕਦੀ। ਅਦਾਲਤੀ ਟਿੱਪਣੀ ਤੋਂ ਬਾਅਦ ਵੜਿੰਗ ਨੇ ਆਪਣੀ ਪਟੀਸ਼ਨ ਵਾਪਸ ਲੈਣ ਦਾ ਫੈਸਲਾ ਕੀਤਾ।

ਪੰਜਾਬ ਭਰ ‘ਚ ਵਕੀਲਾਂ ਦੀ ਹੜਤਾਲ, ਨਿਆਂ ਪ੍ਰਣਾਲੀ ਦੇ ਫੈਸਲਿਆਂ ਖ਼ਿਲਾਫ਼ ਪ੍ਰਦਰਸ਼ਨ

ਚੰਡੀਗੜ੍ਹ :- ਪੰਜਾਬ ਦੀਆਂ ਵੱਖ-ਵੱਖ ਬਾਰ ਐਸੋਸੀਏਸ਼ਨਾਂ ਵੱਲੋਂ ਅੱਜ ਜੁਆਇੰਟ ਐਕਸ਼ਨ ਕਮੇਟੀ ਦੇ ਆਹਵਾਨ ‘ਤੇ “ਨੋ ਵਰਕ ਡੇ” ਮਨਾਇਆ ਗਿਆ, ਜਿਸ ਕਾਰਨ ਅਦਾਲਤੀ ਕੰਮਕਾਜ ‘ਤੇ ਵੱਡਾ ਅਸਰ ਦੇਖਣ ਨੂੰ ਮਿਲਿਆ। ਇਹ ਫ਼ੈਸਲਾ ਹਾਲ ਹੀ ਵਿੱਚ ਹੋਈ ਇਕ ਅਹਿਮ ਮੀਟਿੰਗ ਦੌਰਾਨ ਲਿਆ ਗਿਆ ਸੀ, ਜਿਸ ਵਿੱਚ ਨਿਆਂ ਪ੍ਰਣਾਲੀ ਨਾਲ ਜੁੜੇ ਕੁਝ ਨਵੇਂ ਪ੍ਰਸਤਾਵਾਂ ‘ਤੇ ਗੰਭੀਰ ਚਰਚਾ ਕੀਤੀ ਗਈ।

ਸਰਪੰਚਾਂ ਨੂੰ ਮੀਡੀਏਟਰ ਬਣਾਉਣ ‘ਤੇ ਤਿੱਖਾ ਵਿਰੋਧ
ਵਕੀਲ ਭਾਈਚਾਰੇ ਨੇ ਸਰਪੰਚਾਂ ਨੂੰ ਮੀਡੀਏਟਰ ਵਜੋਂ ਨਿਯੁਕਤ ਕਰਨ ਦੇ ਸੁਝਾਅ ‘ਤੇ ਕੜੀ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੀਡੀਏਸ਼ਨ ਇੱਕ ਕਾਨੂੰਨੀ ਅਤੇ ਤਕਨੀਕੀ ਪ੍ਰਕਿਰਿਆ ਹੈ, ਜਿਸ ਲਈ ਮਾਹਿਰਤਾ ਅਤੇ ਤਜਰਬਾ ਲਾਜ਼ਮੀ ਹੁੰਦਾ ਹੈ, ਇਸ ਲਈ ਬਿਨ੍ਹਾਂ ਕਾਨੂੰਨੀ ਪਿਛੋਕੜ ਵਾਲੇ ਵਿਅਕਤੀਆਂ ਨੂੰ ਇਹ ਜ਼ਿੰਮੇਵਾਰੀ ਦੇਣਾ ਢੁੱਕਵਾਂ ਨਹੀਂ।

ਨਵੇਂ ਵਕੀਲਾਂ ਲਈ ਮੌਕੇ ਦੀ ਮੰਗ
ਕਮੇਟੀ ਨੇ ਦਰਸਾਇਆ ਕਿ ਹਰ ਸਾਲ ਕਈ ਨਵੇਂ ਵਕੀਲ ਪੇਸ਼ੇ ਵਿੱਚ ਆਉਂਦੇ ਹਨ, ਪਰ ਉਨ੍ਹਾਂ ਨੂੰ ਯੋਗ ਮੌਕੇ ਨਹੀਂ ਮਿਲਦੇ। ਇਸ ਲਈ ਜੇ ਮੀਡੀਏਟਰਾਂ ਦੀ ਲੋੜ ਹੈ ਤਾਂ ਇਹ ਜ਼ਿੰਮੇਵਾਰੀ ਕਾਨੂੰਨੀ ਤਜਰਬੇਕਾਰਾਂ, ਖ਼ਾਸ ਕਰਕੇ ਨਵੇਂ ਵਕੀਲਾਂ ਨੂੰ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਦੀ ਪ੍ਰੋਫੈਸ਼ਨਲ ਵਿਕਾਸ ਵਿੱਚ ਮਦਦ ਮਿਲ ਸਕੇ।

ਹੈਲਪ ਡੈਸਕਾਂ ‘ਤੇ ਵੀ ਉਠੇ ਸਵਾਲ
ਪਰਿਵਾਰਕ ਅਦਾਲਤਾਂ ਅਤੇ ਹੋਰ ਵਿਸ਼ੇਸ਼ ਅਦਾਲਤਾਂ ਦੇ ਬਾਹਰ ਹੈਲਪ ਡੈਸਕ ਬਣਾਉਣ ਦੇ ਪ੍ਰਸਤਾਵ ‘ਤੇ ਵੀ ਵਕੀਲਾਂ ਨੇ ਚਿੰਤਾ ਜਤਾਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸਦਾ ਗਲਤ ਇਸਤੇਮਾਲ ਹੋ ਸਕਦਾ ਹੈ, ਜਦਕਿ ਅਦਾਲਤੀ ਪ੍ਰਣਾਲੀ ਵਿੱਚ ਪਹਿਲਾਂ ਹੀ ਜਾਗਰੂਕਤਾ ਲਈ ਯੋਗ ਪ੍ਰਬੰਧ ਮੌਜੂਦ ਹਨ।

ਅਗਲੇ ਕਦਮ ਵਜੋਂ ਲੋਕ ਅਦਾਲਤ ਦਾ ਬਾਇਕਾਟ
ਬਾਰ ਐਸੋਸੀਏਸ਼ਨਾਂ ਨੇ ਆਪਣੇ ਵਿਰੋਧ ਨੂੰ ਹੋਰ ਮਜ਼ਬੂਤ ਕਰਦਿਆਂ 9 ਮਈ 2026 ਨੂੰ ਹੋਣ ਵਾਲੀ ਰਾਸ਼ਟਰੀ ਲੋਕ ਅਦਾਲਤ ਦਾ ਬਾਇਕਾਟ ਕਰਨ ਦਾ ਐਲਾਨ ਕੀਤਾ ਹੈ। ਵਕੀਲਾਂ ਦਾ ਕਹਿਣਾ ਹੈ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ‘ਤੇ ਗੌਰ ਨਹੀਂ ਕੀਤਾ ਜਾਂਦਾ, ਇਸ ਤਰ੍ਹਾਂ ਦੇ ਕਦਮ ਜਾਰੀ ਰਹਿਣਗੇ।