ਜਲੰਧਰ (ਵਰੂਣ)। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਜੇ.ਡੀ.ਏ. ਦੇ ਮੁੱਖ ਪ੍ਰਸ਼ਾਸਕ ਰਾਜੀਵ ਵਰਮਾ ਪੀ.ਸੀ.ਐਸ. ਵਲੋਂ ਵਿਦਿਆਰਥੀਆਂ ਵਲੋਂ ਕੱਢੀ ਗਈ ਵੋਟਾਂ ਸਬੰਧੀ ਜਾਗਰੂਕ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉਹਨਾਂ ਨਾਲ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਵਿਭਾਗ ਮੁੱਖੀ ਵੀ ਸ਼ਾਮਿਲ ਹੋਏ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ। ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਮੁੱਖ ਮਹਿਮਾਨ ਰਾਜੀਵ ਵਰਮਾ ਨੇ ਇੱਕ ਪੈਫਲੈਂਟ ਵੀ ਰਿਲੀਜ਼ ਕੀਤਾ ਤਾਂ ਜੋ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵੋਟਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਸਕੇ। ਮੁੱਖ ਮਹਿਮਾਨ ਨੇ ਕੈਂਪਸ ਅਬੈਂਸਡਰ ਯੁਵਰਾਜ ਤੇ ਰੈਸੀ ਨਾਲ ਮੁਲਾਕਾਤ ਕੀਤੀ ਤੇ ੳਹੁਨਾਂ ਦੀ ਪ੍ਰਸ਼ੰਸਾ ਕੀਤੀ।
ਉਹਨਾਂ ਕਾਲਜ ਕੈਂਪਸ ਵਿੱਚ ਇੱਕ ਬੂਟਾ ਸਵੱਛਤਾ ਮਿਸ਼ਨ ਤਹਿਤ ਲਗਾਇਆ। ਅੰਤ ਵਿੱਚ ਰਾਜੀਵ ਵਰਮਾ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋਂ ਕੰਕਰੀਟ ਨਾਲ ਤਿਆਰ ਕੀਤਾ ਹੋਇਆ ਵਿਸ਼ਾਲ ਸਟੈਚੂ , ਜਿਸ ਵਿੱਚ ਵੋਟਿੰਗ ਮਸ਼ੀਨ ਅਤੇ ਅੰਦਰੂਨੀ ਹਿੱਸੇ ਵੀ.ਵੀ.ਪੈਟ., ਕੰਟਰੋਲ ਯੁਨਿਟ ਅਤੇ ਬੈਲਟ ਯੁਨਿਟ ਬਾਰੇ ਦਰਸਾਇਆ ਗਿਆ ਦਾ ਵੀ ਪੁਨਰ ਅਨਵਾਰਨ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਬੀ.ਐਲ.ੳ. ਤੇ ਹੋਰ ਸਟਾਫ ਮੈਂਬਰ ਹਾਜਿਰ ਸਨ। ਰਾਜੀਵ ਵਰਮਾ ਨੇ ਕਾਲਜ ਦੇ ਇਨਫਰਾਸਟਰਕਚਰ ਅਤੇ ਸਾਫ ਸਫਾਈ ਦੀ ਤਾਰੀਫ਼ ਕੀਤੀ।