ਨਵੀਂ ਦਿੱਲੀ :- ਦੇਸ਼ ਦੇ ਤਿੰਨ ਸੂਬਿਆਂ ਦੀਆਂ ਤਿੰਨ ਅਹਿਮ ਵਿਧਾਨ ਸਭਾ ਸੀਟਾਂ ਲਈ ਅੱਜ ਉਪ ਚੋਣਾਂ ਤਹਿਤ ਵੋਟਿੰਗ ਹੋ ਰਹੀ ਹੈ। ਬਿਹਾਰ ਦੀ ਬਾਂਕੀਪੁਰ, ਮੱਧ ਪ੍ਰਦੇਸ਼ ਦੀ ਦਤੀਆ ਅਤੇ ਗੁਜਰਾਤ ਦੀ ਮੰਜਲਪੁਰ ਸੀਟ ‘ਤੇ ਮਤਦਾਨ ਜਾਰੀ ਹੈ। ਬਾਂਕੀਪੁਰ ਵਿੱਚ ਭਾਜਪਾ, ਰਾਸ਼ਟਰੀ ਜਨਤਾ ਦਲ (ਆਰਜੇਡੀ) ਅਤੇ ਜਨ ਸੁਰਾਜ ਵਿਚਾਲੇ ਤਿਕੋਣਾ ਮੁਕਾਬਲਾ ਹੈ। ਦੂਜੇ ਪਾਸੇ ਦਤੀਆ ਅਤੇ ਮੰਜਲਪੁਰ ਵਿੱਚ ਭਾਜਪਾ ਤੇ ਕਾਂਗਰਸ ਦੇ ਉਮੀਦਵਾਰ ਆਹਮੋ-ਸਾਹਮਣੇ ਹਨ। ਚੋਣ ਕਮਿਸ਼ਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਤਿੰਨਾਂ ਸੀਟਾਂ ਦੇ ਨਤੀਜੇ 3 ਅਗਸਤ ਨੂੰ ਐਲਾਨੇ ਜਾਣਗੇ।

