ਸਵੇਰੇ ਸਾਢੇ 6 ਵਜੇ ਵਾਪਰਿਆ ਹਾਦਸਾ
ਪੁਲਸ ਸੁਪਰਡੈਂਟ ਵਿਵੇਕ ਤਿਵਾੜੀ ਮੁਤਾਬਕ ਹਾਦਸਾ ਸਵੇਰੇ ਕਰੀਬ 6:30 ਵਜੇ ਵਾਪਰਿਆ। ਐਂਬੂਲੈਂਸ ਜੈਪੁਰ ਤੋਂ ਪੱਛਮੀ ਬੰਗਾਲ ਵੱਲ ਜਾ ਰਹੀ ਸੀ। ਜਦੋਂ ਇਹ ਸੁਬੇਹਾ ਇਲਾਕੇ ਵਿੱਚ ਕਿਲੋਮੀਟਰ ਨੰਬਰ 53.3 ’ਤੇ ਪਹੁੰਚੀ ਤਾਂ ਪਿਕਅੱਪ ਟਰੱਕ ਨਾਲ ਇਸ ਦੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਮੌਕੇ ’ਤੇ ਹਫ਼ੜਾ-ਦਫ਼ੜੀ ਮਚ ਗਈ।
ਮ੍ਰਿਤਕਾਂ ਵਿੱਚ ਰਾਜਸਥਾਨ ਅਤੇ ਪੱਛਮੀ ਬੰਗਾਲ ਦੇ ਵਸਨੀਕ ਸ਼ਾਮਲ
ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਪਛਾਣ ਮਕਬੂਲ ਖਾਨ (62), ਵਾਸੀ ਜਵਾਹਰ ਨਗਰ ਕੱਚੀ ਬਸਤੀ, ਜੈਪੁਰ; ਹਰੀਓਮ ਯੋਗੀ (33), ਵਾਸੀ ਪਿੱਪਲਖੇੜ, ਅਲਵਰ; ਅਮੀਨੁਲ ਹੱਕ (32), ਰਫ਼ੀਕ (50) ਅਤੇ ਆਲਮ ਵਜੋਂ ਹੋਈ ਹੈ। ਅਮੀਨੁਲ ਹੱਕ, ਰਫ਼ੀਕ ਅਤੇ ਆਲਮ ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਦੇ ਮੋਤੀਵਾਲਾ ਇਲਾਕੇ ਦੇ ਰਹਿਣ ਵਾਲੇ ਸਨ।
ਐਂਬੂਲੈਂਸ ਵਿੱਚ ਪਹਿਲਾਂ ਤੋਂ ਮੌਜੂਦ ਸੀ ਇੱਕ ਮ੍ਰਿਤਕ ਦੀ ਦੇਹ
ਇਸ ਹਾਦਸੇ ਦਾ ਇੱਕ ਹੋਰ ਦੁਖਦਾਈ ਪੱਖ ਇਹ ਹੈ ਕਿ ਐਂਬੂਲੈਂਸ ਵਿੱਚ ਪਹਿਲਾਂ ਹੀ ਇੱਕ ਮ੍ਰਿਤਕ ਵਿਅਕਤੀ ਦੀ ਦੇਹ ਲਿਜਾਈ ਜਾ ਰਹੀ ਸੀ। ਪਰ ਰਸਤੇ ਵਿੱਚ ਵਾਪਰੀ ਟੱਕਰ ਕਾਰਨ ਐਂਬੂਲੈਂਸ ਵਿੱਚ ਸਵਾਰ ਪੰਜ ਹੋਰ ਵਿਅਕਤੀਆਂ ਦੀ ਜਾਨ ਚਲੀ ਗਈ। ਇਸ ਤਰ੍ਹਾਂ ਇੱਕ ਮ੍ਰਿਤਕ ਦੀ ਦੇਹ ਲੈ ਕੇ ਜਾ ਰਹੀ ਐਂਬੂਲੈਂਸ ਖੁਦ ਇੱਕ ਹੋਰ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ।