ਝਾਰਖੰਡ :- ਝਾਰਖੰਡ ਦੇ ਸਿੱਖਿਆ ਮੰਤਰੀ ਰਾਮਦਾਸ ਸੋਰੇਨ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਝਾਰਖੰਡ ਮੁਕਤੀ ਮੋਰਚਾ (JMM) ਦੇ ਬੁਲਾਰੇ ਕੁਨਾਲ ਅਤੇ ਮੰਤਰੀ ਦੇ ਭਤੀਜੇ ਵਿਕਟਰ ਸੋਰੇਨ ਨੇ ਦਿੱਤੀ ਹੈ।
ਬਾਥਰੂਮ ਵਿੱਚ ਡਿੱਗਣ ਨਾਲ ਹੋਏ ਗੰਭੀਰ ਜ਼ਖ਼ਮੀ
ਮਿਲੀ ਜਾਣਕਾਰੀ ਅਨੁਸਾਰ, 2 ਅਗਸਤ ਨੂੰ ਰਾਮਦਾਸ ਸੋਰੇਨ ਆਪਣੇ ਜੱਦੀ ਘਰ ਘੋੜਾਬੰਦਾ ਵਿਖੇ ਬੇਹੋਸ਼ ਹੋ ਗਏ ਅਤੇ ਬਾਥਰੂਮ ਵਿੱਚ ਡਿੱਗ ਪਏ। ਇਸ ਦੌਰਾਨ ਉਹਨਾਂ ਨੂੰ ਗੰਭੀਰ ਚੋਟਾਂ ਆਈਆਂ। ਤੁਰੰਤ ਉਨ੍ਹਾਂ ਨੂੰ ਜਮਸ਼ੇਦਪੁਰ ਤੋਂ ਏਅਰ ਐਂਬੂਲੈਂਸ ਰਾਹੀਂ ਦਿੱਲੀ ਦੇ ਅਪੋਲੋ ਹਸਪਤਾਲ ਪਹੁੰਚਾਇਆ ਗਿਆ।
15 ਅਗਸਤ ਨੂੰ ਸ਼ੁੱਕਰਵਾਰ ਦੁਪਹਿਰ ਰਾਮਦਾਸ ਸੋਰੇਨ ਦੀ ਹਾਲਤ ਅਚਾਨਕ ਖਰਾਬ ਹੋ ਗਈ। ਦਿਲ ਦੀ ਸਮੱਸਿਆ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਬਚਾ ਨਾ ਸਕੇ। ਰਾਤ ਦੇਰ ਉਹਨਾਂ ਨੇ ਆਖ਼ਰੀ ਸਾਹ ਲਏ।
ਰਾਜਨੀਤਕ ਮੰਡਲ ਵਿੱਚ ਸ਼ੋਕ ਦੀ ਲਹਿਰ
ਸਿੱਖਿਆ ਮੰਤਰੀ ਦੇ ਅਚਾਨਕ ਦਿਹਾਂਤ ਨਾਲ ਝਾਰਖੰਡ ਦੀ ਰਾਜਨੀਤੀ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਪਾਰਟੀ ਵਰਕਰਾਂ ਸਮੇਤ ਵੱਡੇ ਨੇਤਾ ਵੀ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰ ਰਹੇ ਹਨ।