2024 ਵਿੱਚ ਪਹਿਲੀ ਵਾਰ ਸੰਭਾਲਿਆ ਸੀ ਅਹੁਦਾ
ਜੈ ਸ਼ਾਹ ਨੇ ਸਾਲ 2024 ਵਿੱਚ ਪਹਿਲੀ ਵਾਰ ICC ਦੇ ਚੇਅਰਮੈਨ ਵਜੋਂ ਜ਼ਿੰਮੇਵਾਰੀ ਸੰਭਾਲੀ ਸੀ। ਇਸ ਤੋਂ ਪਹਿਲਾਂ ਉਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਰਹਿ ਚੁੱਕੇ ਹਨ। ਹੁਣ ਦੂਜੀ ਵਾਰ ਬਿਨਾਂ ਕਿਸੇ ਵਿਰੋਧ ਦੇ ਚੋਣ ਹੋਣ ਨਾਲ ਉਨ੍ਹਾਂ ਦਾ ਕਾਰਜਕਾਲ ਅੱਗੇ ਵਧੇਗਾ।
ਜੈ ਸ਼ਾਹ ਨੇ ਡਾਇਰੈਕਟਰਾਂ ਦਾ ਕੀਤਾ ਧੰਨਵਾਦ
ਮੁੜ ਚੋਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਜੈ ਸ਼ਾਹ ਨੇ ICC ਬੋਰਡ ਵੱਲੋਂ ਉਨ੍ਹਾਂ ’ਤੇ ਪ੍ਰਗਟਾਏ ਭਰੋਸੇ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ICC ਦਾ ਚੇਅਰਮੈਨ ਬਣਨਾ ਉਨ੍ਹਾਂ ਲਈ ਮਾਣ ਦੇ ਨਾਲ ਵੱਡੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕ੍ਰਿਕਟ ਨੂੰ ਦੁਨੀਆ ਦੇ ਹੋਰ ਹਿੱਸਿਆਂ ਤੱਕ ਪਹੁੰਚਾਉਣ ਲਈ ਸਾਥੀਆਂ ਨਾਲ ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਵੀ ਜਤਾਈ।
ਭਾਰਤ ਨੂੰ ਮਿਲੀ ਦੋ ਵੱਡੇ ਟੂਰਨਾਮੈਂਟਾਂ ਦੀ ਮੇਜ਼ਬਾਨੀ
ਬਾਲੀ ਵਿੱਚ ਹੋਈ ਮੀਟਿੰਗ ਦੌਰਾਨ ICC ਨੇ 2035 ਤੱਕ ਦੇ ਕ੍ਰਿਕਟ ਕੈਲੰਡਰ ਨਾਲ ਜੁੜੇ ਅਹਿਮ ਫੈਸਲੇ ਵੀ ਕੀਤੇ। ਇਸ ਯੋਜਨਾ ਤਹਿਤ ਭਾਰਤ ਨੂੰ ਦੋ ਵੱਡੇ ਕੌਮਾਂਤਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਸੌਂਪੀ ਗਈ ਹੈ।
ਫੈਸਲੇ ਅਨੁਸਾਰ, ਭਾਰਤ 2029 ਵਿੱਚ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਇਲਾਵਾ 2031 ਵਿੱਚ ਭਾਰਤ ਅਤੇ ਬੰਗਲਾਦੇਸ਼ ਸਾਂਝੇ ਤੌਰ ਤੇ ਵਨਡੇ ਵਿਸ਼ਵ ਕੱਪ ਕਰਵਾਉਣਗੇ।