ਅਮਰੀਕਾ :- ਅਮਰੀਕਾ ਦੇ ਲੁਈਜ਼ੀਆਨਾ ਰਾਜ ਵਿੱਚ ਐਤਵਾਰ ਨੂੰ ਇੱਕ ਦਿਲ ਦਹਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਇੱਕ ਹਥਿਆਰਬੰਦ ਵਿਅਕਤੀ ਨੇ ਦੋ ਵੱਖ-ਵੱਖ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਕਰ ਦਿੱਤੀ। ਇਸ ਭਿਆਨਕ ਹਮਲੇ ਵਿੱਚ ਅੱਠ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ, ਜਿਸ ਨਾਲ ਸਾਰੇ ਇਲਾਕੇ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਾਰੇ ਗਏ ਬੱਚਿਆਂ ਦੀ ਉਮਰ ਇੱਕ ਤੋਂ ਬਾਰਾਂ ਸਾਲ ਦਰਮਿਆਨ
ਸਥਾਨਕ ਪੁਲਿਸ ਦੇ ਮੁਤਾਬਿਕ ਮਾਰੇ ਗਏ ਬੱਚਿਆਂ ਦੀ ਉਮਰ ਇੱਕ ਸਾਲ ਤੋਂ ਲੈ ਕੇ ਕਰੀਬ ਬਾਰਾਂ ਸਾਲ ਤੱਕ ਸੀ। ਕੁੱਲ ਦੱਸ ਬੱਚਿਆਂ ਨੂੰ ਗੋਲੀਆਂ ਲੱਗੀਆਂ ਸਨ, ਜਿਨ੍ਹਾਂ ਵਿੱਚੋਂ ਅੱਠ ਦੀ ਮੌਤ ਹੋ ਗਈ, ਜਦਕਿ ਬਾਕੀਆਂ ਦੀ ਹਾਲਤ ਬਾਰੇ ਵੀ ਚਿੰਤਾ ਜਤਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਪੀੜਤ ਸ਼ੱਕੀ ਦੇ ਆਪਣੇ ਪਰਿਵਾਰ ਨਾਲ ਸੰਬੰਧਤ ਸਨ।
ਸ਼ੱਕੀ ਨੇ ਭੱਜਣ ਦੌਰਾਨ ਕਾਰ ਚੋਰੀ ਕੀਤੀ, ਪੁਲਿਸ ਨੇ ਮਾਰ ਡਿੱਗਾਇਆ
ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਿਆ ਅਤੇ ਰਾਹ ਵਿੱਚ ਇੱਕ ਕਾਰ ਚੋਰੀ ਕਰਕੇ ਨਿਕਲਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਸਦਾ ਪਿੱਛਾ ਕੀਤਾ ਗਿਆ ਅਤੇ ਆਖਿਰਕਾਰ ਮੁਕਾਬਲੇ ਦੌਰਾਨ ਉਸਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ ਗਿਆ। ਹਾਲਾਂਕਿ ਅਧਿਕਾਰੀਆਂ ਨੇ ਉਸਦੀ ਪਛਾਣ ਜਾਰੀ ਨਹੀਂ ਕੀਤੀ, ਪਰ ਇਹ ਦੱਸਿਆ ਕਿ ਉਹ ਇੱਕ ਬਾਲਗ ਵਿਅਕਤੀ ਸੀ।
ਘਰੇਲੂ ਵਿਵਾਦ ਤੋਂ ਜੁੜੀ ਮੰਨੀ ਜਾ ਰਹੀ ਘਟਨਾ
ਪੁਲਿਸ ਨੇ ਪ੍ਰਾਰੰਭਿਕ ਜਾਂਚ ਦੇ ਆਧਾਰ ‘ਤੇ ਕਿਹਾ ਹੈ ਕਿ ਇਹ ਖੂਨੀ ਵਾਰਦਾਤ ਸੰਭਵ ਤੌਰ ‘ਤੇ ਘਰੇਲੂ ਝਗੜੇ ਦਾ ਨਤੀਜਾ ਹੈ। ਇਸ ਹਮਲੇ ਨੇ ਸਥਾਨਕ ਲੋਕਾਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ ਅਤੇ ਇਸ ਤਰ੍ਹਾਂ ਦੇ ਦ੍ਰਿਸ਼ਾਂ ਨੂੰ ਪਹਿਲਾਂ ਕਦੇ ਨਾ ਦੇਖਿਆ ਹੋਇਆ ਦੱਸਿਆ ਜਾ ਰਿਹਾ ਹੈ।
ਹਾਲੀਆ ਸਾਲਾਂ ‘ਚ ਸਭ ਤੋਂ ਘਾਤਕ ਘਟਨਾਵਾਂ ਵਿੱਚੋਂ ਇੱਕ
ਜਾਣਕਾਰੀ ਅਨੁਸਾਰ, ਪਿਛਲੇ ਕੁਝ ਸਮੇਂ ਦੌਰਾਨ ਇਹ ਅਮਰੀਕਾ ਵਿੱਚ ਸਭ ਤੋਂ ਵੱਡੀਆਂ ਸਮੂਹਿਕ ਗੋਲੀਬਾਰੀ ਘਟਨਾਵਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ 2024 ਵਿੱਚ ਇੱਕ ਹੋਰ ਵੱਡੀ ਗੋਲੀਬਾਰੀ ਵਿੱਚ ਵੀ ਕਈ ਲੋਕਾਂ ਦੀ ਜਾਨ ਗਈ ਸੀ, ਪਰ ਮੌਜੂਦਾ ਘਟਨਾ ਨੇ ਮੁੜ ਤੋਂ ਸੁਰੱਖਿਆ ਅਤੇ ਸਮਾਜਕ ਸੁਰੱਖਿਆ ਪ੍ਰਣਾਲੀ ‘ਤੇ ਸਵਾਲ ਖੜੇ ਕਰ ਦਿੱਤੇ ਹਨ।

