Homeਸਰਕਾਰੀ ਖ਼ਬਰਾਂਸੁਚੇਤਕ ਰੰਗਮੰਚ ਨੇ ‘ਵਕਤ ਤੈਨੂੰ ਸਲਾਮ ਹੈ’ ਨਾਟਕ ਨਾਲ ਟੈਗੋਰ ਥੀਏਟਰ ਵਿਖੇ...

ਸੁਚੇਤਕ ਰੰਗਮੰਚ ਨੇ ‘ਵਕਤ ਤੈਨੂੰ ਸਲਾਮ ਹੈ’ ਨਾਟਕ ਨਾਲ ਟੈਗੋਰ ਥੀਏਟਰ ਵਿਖੇ ਰੰਗ ਬੰਨ੍ਹਿਆ

WhatsApp Group Join Now
WhatsApp Channel Join Now

ਚੰਡੀਗੜ੍ਹ: ਥੀਏਟਰ ਗਰੁੱਪ ‘ਸੁਚੇਤਕ ਰੰਗਮੰਚ’ ਵੱਲੋਂ ਟੈਗੋਰ ਥੀਏਟਰ, ਚੰਡੀਗੜ੍ਹ ਵਿਖੇ ਪੰਜਾਬੀ ਨਾਟਕ ‘ਵਕਤ ਤੈਨੂੰ ਸਲਾਮ ਹੈ’ ਦਾ ਮੰਚਨ ਕੀਤਾ ਗਿਆ। ਨਾਟਕ ਨੂੰ ਇਸ ਦੇ ਮਜ਼ਬੂਤ ਸਮਾਜਿਕ ਸੰਦੇਸ਼ ਅਤੇ ਦਿਲ ਟੁੰਬਵੀਂ ਅਦਾਕਾਰੀ ਲਈ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ। ਇਹ ਨਾਟਕ ਸੀ.ਟੀ. ਖਾਨੋਲਕਰ ਦੇ ਪ੍ਰਸਿੱਧ ਨਾਟਕ ਦਾ ਪੰਜਾਬੀ ਰੂਪਾਂਤਰ ਹੈ।

ਇਸ ਪੇਸ਼ਕਾਰੀ ਦੌਰਾਨ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਅਤੇ ਬੋਟੈਨਿਕ ਹੈਲਥਕੇਅਰ ਦੇ ਡਾ. ਗੌਰਵ ਸੋਨੀ, ਭਾਈਚਾਰੇ ਦੇ ਕਈ ਹੋਰ ਪਤਵੰਤਿਆਂ ਦੇ ਨਾਲ ਮਹਿਮਾਨਾਂ ਵਜੋਂ ਹਾਜ਼ਰ ਸਨ।

ਸ਼੍ਰੀ ਬਾਲ ਮੁਕੰਦ ਸ਼ਰਮਾ ਨੇ ਨਾਟਕ, ਇਸਦੇ ਨਿਰਦੇਸ਼ਕ ਅਤੇ ਕਲਾਕਾਰਾਂ ਨੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜਿਕ ਵਿਸ਼ੇ ’ਤੇ ਅਧਾਰਤ ਅਜਿਹੇ ਨਾਟਕ ਨਾਲ ਕੇਵਲ ਅੰਧਵਿਸ਼ਵਾਸਾਂ ਉਪਰ ਉੱਠਣ ਦਾ ਸੁਨੇਹਾ ਦਿੰਦੇ ਹਨ ਸਗੋਂ ਜੀਵਨ ਨੂੰ ਵਿਵਹਾਰਕ ਤੌਰ ’ਤੇ ਜਿਉਣ ਲਈ ਵੀ ਪ੍ਰੇਰਦੇ ਹਨ।

ਅਨੀਤਾ ਸ਼ਬਦੀਸ਼ ਵੱਲੋਂ ਨਿਰਦੇਸ਼ਤ ਅਤੇ ਪੰਜਾਬੀ ਵਿੱਚ ਅਨੁਵਾਦਿਤ ਕੀੇਤੇ ਇਸ ਨਾਟਕ ਨੇ ਦਰਸ਼ਕਾਂ ਨੂੰ ਆਪਣੇ ਦਿਲਚਸਪ ਬਿਰਤਾਂਤ, ਦਿਲ-ਖਿੱਚਵੀਂ ਅਦਾਕਾਰੀ ਅਤੇ ਅਰਥਪੂਰਨ ਥੀਮ ਨਾਲ ਕੀਲ ਕੇ ਰੱਖ ਦਿੱਤਾ। ਰੰਗਮੰਚ ਪ੍ਰੇਮੀਆਂ, ਕਲਾਕਾਰਾਂ ਅਤੇ ਮਹਿਮਾਨਾਂ ਵੱਲੋਂ ਨਾਟਕ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਬੋਲਦਿਆਂ ਡਾ. ਜ਼ੋਰਾ ਸਿੰਘ ਨੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਅਤੇ ਸਕਾਰਾਤਮਕ ਤਬਦੀਲੀ ਨੂੰ ਉਤਸ਼ਾਹਿਤ ਕਰਨ ਲਈ ਰੰਗਮੰਚ ਦੀ ਸੁਚੱਜੀ ਵਰਤੋਂ ਕਰਨ ਲਈ ਸਮੂਹ ਨੂੰ ਵਧਾਈ ਦਿੱਤੀ।

ਪ੍ਰਬੰਧਕਾਂ ਨੇ ਇਸ ਸ਼ਾਮ ਨੂੰ ਸਫ਼ਲ ਬਣਾਉਣ ਲਈ ਮੁੱਖ ਮਹਿਮਾਨਾਂ, ਪਤਵੰਤਿਆਂ, ਮੀਡੀਆ, ਸਮਰਥਕਾਂ ਅਤੇ ਸਰੋਤਿਆਂ ਦਾ ਉਨ੍ਹਾਂ ਦੇ ਸ਼ਾਨਦਾਰ ਹੁੰਗਾਰੇ ਲਈ ਧੰਨਵਾਦ ਕੀਤਾ । ਸੁਚੇਤਕ ਰੰਗਮੰਚ ਨੇ ਮਹੱਤਵਪੂਰਨ ਸਮਾਜਿਕ ਸੰਦੇਸ਼ ਦੇਣ ਵਾਲੇ ਅਰਥਪੂਰਨ ਨਾਟਕਾਂ ਦਾ ਮੰਚਨ ਜਾਰੀ ਰੱਖਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ।

ਐਨਕਾਊਂਟਰ ਨਿਊਜ਼ ਉੱਤੇ ਸਾਰੀ ਖ਼ਬਰਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਤੀਜੇ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸਲਈ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ। ਕਿਸੇ ਵੀ ਸਮੱਸਿਆ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। 

ਤਾਜ਼ਾ ਖਬਰਾਂ

LEAVE A REPLY

Please enter your comment!
Please enter your name here

Most Popular

Lifestyle