ਚੰਡੀਗੜ੍ਹ :- ਚਾਰ ਮਹੀਨਿਆਂ ਦੇ ਵਿਰਾਮ ਤੋਂ ਬਾਅਦ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਦੁਬਈ ਵਿਚਕਾਰ ਸਿੱਧੀ ਹਵਾਈ ਸੇਵਾ 26 ਜੂਨ ਤੋਂ ਦੁਬਾਰਾ ਬਹਾਲ ਹੋਣ ਜਾ ਰਹੀ ਹੈ। ਏਅਰਲਾਈਨ ਵੱਲੋਂ ਜਾਰੀ ਸਮਾਂ-ਸਾਰਣੀ ਅਨੁਸਾਰ ਦੁਬਈ ਤੋਂ ਉਡਾਣ ਸਵੇਰੇ 10:10 ਵਜੇ ਰਵਾਨਾ ਹੋ ਕੇ ਦੁਪਹਿਰ 3:45 ਵਜੇ ਚੰਡੀਗੜ੍ਹ ਪਹੁੰਚੇਗੀ। ਵਾਪਸੀ ਵਿੱਚ ਚੰਡੀਗੜ੍ਹ ਤੋਂ ਜਹਾਜ਼ ਸ਼ਾਮ 5:10 ਵਜੇ ਉਡਾਣ ਭਰੇਗਾ ਅਤੇ ਸਥਾਨਕ ਸਮੇਂ ਅਨੁਸਾਰ ਸ਼ਾਮ 7:40 ਵਜੇ ਦੁਬਈ ਉਤਰੇਗਾ। ਸੇਵਾ ਮੁੜ ਸ਼ੁਰੂ ਹੋਣ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਯਾਤਰੀਆਂ ਨੂੰ ਖਾਸ ਸਹੂਲਤ ਮਿਲੇਗੀ।

