ਹੇਠਲੀ ਮੰਜ਼ਿਲ ਤੇ ਸੀ ਮੋਟਰਸਾਈਕਲ ਕਿਰਾਏ ਦੀ ਦੁਕਾਨ
ਜਿਸ ਇਮਾਰਤ ਵਿੱਚ ਅੱਗ ਲੱਗੀ, ਉਸ ਦੀ ਹੇਠਲੀ ਮੰਜ਼ਿਲ ’ਤੇ ਮੋਟਰਸਾਈਕਲ ਕਿਰਾਏ ’ਤੇ ਦੇਣ ਦੀ ਦੁਕਾਨ ਚੱਲਦੀ ਸੀ, ਜਦਕਿ ਉੱਪਰਲੀਆਂ ਮੰਜ਼ਿਲਾਂ ਰਿਹਾਇਸ਼ ਲਈ ਵਰਤੀਆਂ ਜਾਂਦੀਆਂ ਸਨ। ਅਧਿਕਾਰੀਆਂ ਮੁਤਾਬਕ ਅੱਗ ਸੋਮਵਾਰ ਤੜਕੇ ਕਰੀਬ 2 ਵਜੇ ਲੱਗੀ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਕਰੀਬ ਇੱਕ ਘੰਟੇ ਦੀ ਕੋਸ਼ਿਸ਼ ਮਗਰੋਂ ਅੱਗ ’ਤੇ ਕਾਬੂ ਪਾਇਆ।
ਬਿਜਲੀ ਟ੍ਰਾਂਸਫਾਰਮਰ ’ਚ ਧਮਾਕੇ ਦੀ ਵੀ ਜਾਂਚ
ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅੱਗ ਲੱਗਣ ਤੋਂ ਕੁਝ ਸਮਾਂ ਪਹਿਲਾਂ ਇਮਾਰਤ ਦੇ ਨੇੜੇ ਲੱਗੇ ਬਿਜਲੀ ਟ੍ਰਾਂਸਫਾਰਮਰ ਵਿੱਚ ਧਮਾਕਾ ਹੋਇਆ ਸੀ। ਹਾਲਾਂਕਿ, ਇਸ ਧਮਾਕੇ ਅਤੇ ਅੱਗ ਵਿਚਕਾਰ ਕੋਈ ਸਬੰਧ ਹੈ ਜਾਂ ਨਹੀਂ, ਇਸ ਬਾਰੇ ਅਜੇ ਸਪੱਸ਼ਟਤਾ ਨਹੀਂ ਹੈ। ਪੁਲਿਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।