11:10 ਵਜੇ ਜਹਾਜ਼ ਹਾਈਜੈਕ ਕਰਨ ਦੀ ਦਿੱਤੀ ਗਈ ਸੀ ਧਮਕੀ
ANI ਦੀ ਰਿਪੋਰਟ ਮੁਤਾਬਕ, ਉਡਾਣ ਨੇ ਸਵੇਰੇ 10:20 ਵਜੇ ਮੁੰਬਈ ਲਈ ਰਵਾਨਾ ਹੋਣਾ ਸੀ। ਕੋਲਕਾਤਾ ਹਵਾਈ ਅੱਡੇ ਦੇ ਡਾਇਰੈਕਟਰ ਵਿਕਰਮ ਸਿੰਘ ਨੇ ਦੱਸਿਆ ਕਿ ਵਾਸ਼ਰੂਮ ਵਿੱਚੋਂ ਮਿਲੇ ਨੋਟ ਵਿੱਚ ਜਹਾਜ਼ ਨੂੰ ਸਵੇਰੇ 11:10 ਵਜੇ ਹਾਈਜੈਕ ਕਰਨ ਦੀ ਧਮਕੀ ਦਿੱਤੀ ਗਈ ਸੀ।
ਸਾਰੇ ਯਾਤਰੀਆਂ ਨੂੰ ਜਹਾਜ਼ ਵਿੱਚੋਂ ਉਤਾਰਿਆ
ਧਮਕੀ ਭਰਿਆ ਨੋਟ ਮਿਲਣ ਤੋਂ ਬਾਅਦ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਾਰਿਆ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਆਈਸੋਲੇਸ਼ਨ ਬੇਅ ਵਿੱਚ ਲਿਜਾ ਕੇ ਸੁਰੱਖਿਆ ਜਾਂਚ ਸ਼ੁਰੂ ਕੀਤੀ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਤੈਅ ਸੁਰੱਖਿਆ ਪ੍ਰਕਿਰਿਆਵਾਂ ਤੁਰੰਤ ਲਾਗੂ ਕਰ ਦਿੱਤੀਆਂ।
ਜਹਾਜ਼ ਦੀ ਬਾਰੀਕੀ ਨਾਲ ਜਾਂਚ ਜਾਰੀ
ਅਧਿਕਾਰੀਆਂ ਮੁਤਾਬਕ, ਕਿਸੇ ਵੀ ਸੰਭਾਵੀ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ ਜਹਾਜ਼ ਦੀ ਪੂਰੀ ਜਾਂਚ ਕੀਤੀ ਜਾ ਰਹੀ ਸੀ। ਫਿਲਹਾਲ ਜਾਂਚ ਦੇ ਨਤੀਜਿਆਂ ਅਤੇ ਧਮਕੀ ਭਰਿਆ ਨੋਟ ਲਿਖਣ ਵਾਲੇ ਵਿਅਕਤੀ ਬਾਰੇ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਸੀ।