ਭਾਈ ਦੂਜ 2026 ਦਾ ਸ਼ੁਭ ਮੁਹੂਰਤ
ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਦੂਜ ਤਿਥੀ 10 ਨਵੰਬਰ ਨੂੰ ਦੁਪਹਿਰ 2 ਵਜੇ ਸ਼ੁਰੂ ਹੋਈ ਸੀ, ਜਦਕਿ ਇਸ ਦੀ ਸਮਾਪਤੀ ਅੱਜ 11 ਨਵੰਬਰ ਨੂੰ ਦੁਪਹਿਰ 3 ਵੱਜ ਕੇ 53 ਮਿੰਟ ‘ਤੇ ਹੋਵੇਗੀ। ਉਦੈ ਤਿਥੀ ਅਨੁਸਾਰ ਭਾਈ ਦੂਜ ਦਾ ਤਿਉਹਾਰ ਅੱਜ ਮਨਾਇਆ ਜਾ ਰਿਹਾ ਹੈ।
-
ਤਿਲਕ ਲਗਾਉਣ ਦਾ ਸਮਾਂ: ਦੁਪਹਿਰ 1:10 ਤੋਂ 3:20 ਵਜੇ ਤੱਕ।
-
ਬ੍ਰਹਮ ਮੁਹੂਰਤ: ਸਵੇਰੇ 5:00 ਤੋਂ 5:52 ਵਜੇ ਤੱਕ।
-
ਵਿਜੇ ਮੁਹੂਰਤ: ਦੁਪਹਿਰ 2:05 ਤੋਂ 2:50 ਵਜੇ ਤੱਕ।
-
ਗੋਧੂਲੀ ਮੁਹੂਰਤ: ਸ਼ਾਮ 5:46 ਤੋਂ 6:12 ਵਜੇ ਤੱਕ।
-
ਸਰਵਾਰਥ ਸਿੱਧੀ ਯੋਗ: ਸਵੇਰੇ 6:44 ਤੋਂ 11:38 ਵਜੇ ਤੱਕ।
ਇਸ ਤਰ੍ਹਾਂ ਕਰੋ ਭਾਈ ਦੂਜ ਦੀ ਪੂਜਾ
ਭਾਈ ਦੂਜ ਦੀ ਪੂਜਾ ਲਈ ਸਭ ਤੋਂ ਪਹਿਲਾਂ ਥਾਲੀ ਵਿੱਚ ਰੋਲੀ, ਸਾਬਤ ਚੌਲ, ਦੀਵਾ, ਮਠਿਆਈ ਅਤੇ ਸੁੱਕਾ ਨਾਰੀਅਲ ਰੱਖੋ। ਇਸ ਤੋਂ ਬਾਅਦ ਭਰਾ ਨੂੰ ਚੌਕੀ ‘ਤੇ ਪੂਰਬ ਜਾਂ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਬਿਠਾਓ। ਭੈਣ ਉਸ ਦੇ ਮੱਥੇ ‘ਤੇ ਰੋਲੀ ਅਤੇ ਚੌਲਾਂ ਦਾ ਤਿਲਕ ਲਗਾਏ। ਇਸ ਉਪਰੰਤ ਆਰਤੀ ਉਤਾਰ ਕੇ ਮਠਿਆਈ ਖੁਆਈ ਜਾਂਦੀ ਹੈ ਅਤੇ ਭਰਾ ਨੂੰ ਸੁੱਕਾ ਨਾਰੀਅਲ ਦਿੱਤਾ ਜਾਂਦਾ ਹੈ। ਅੰਤ ਵਿੱਚ ਭਰਾ ਆਪਣੀ ਭੈਣ ਨੂੰ ਤੋਹਫ਼ਾ ਦਿੰਦਾ ਹੈ ਅਤੇ ਦੋਵੇਂ ਇਕ-ਦੂਜੇ ਤੋਂ ਆਸ਼ੀਰਵਾਦ ਲੈਂਦੇ ਹਨ।
ਭਾਈ ਦੂਜ ਮੌਕੇ ਕੀਤੇ ਜਾਂਦੇ ਹਨ ਇਹ ਉਪਾਅ
ਧਾਰਮਿਕ ਮਾਨਤਾਵਾਂ ਅਨੁਸਾਰ ਇਸ ਦਿਨ ਕੁਝ ਵਿਸ਼ੇਸ਼ ਉਪਾਅ ਕਰਨੇ ਵੀ ਸ਼ੁਭ ਮੰਨੇ ਜਾਂਦੇ ਹਨ। ਸ਼ਾਮ ਵੇਲੇ ਘਰ ਦੀ ਦੱਖਣ ਦਿਸ਼ਾ ਵਿੱਚ ਚਾਰ ਬੱਤੀਆਂ ਵਾਲਾ ਦੀਵਾ ਜਗਾਉਣ ਦੀ ਪਰੰਪਰਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਅਕਾਲ ਮੌਤ ਦਾ ਡਰ ਦੂਰ ਹੁੰਦਾ ਹੈ।
ਇਸ ਤੋਂ ਇਲਾਵਾ ਯਮੁਨਾ ਨਦੀ ਵਿੱਚ ਇਸ਼ਨਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਨਦੀ ਵਿੱਚ ਇਸ਼ਨਾਨ ਕਰਨਾ ਸੰਭਵ ਨਾ ਹੋਵੇ ਤਾਂ ਨਹਾਉਣ ਵਾਲੇ ਪਾਣੀ ਵਿੱਚ ਯਮੁਨਾ ਜਲ ਦੀਆਂ ਕੁਝ ਬੂੰਦਾਂ ਮਿਲਾਈਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਪੂਜਾ ਦੀ ਥਾਲੀ ਵਿੱਚ ਪੰਜ ਗੋਮਤੀ ਚੱਕਰ ਰੱਖਣ ਦੀ ਵੀ ਮਾਨਤਾ ਹੈ। ਤਿਲਕ ਤੋਂ ਬਾਅਦ ਇਨ੍ਹਾਂ ਨੂੰ ਲਾਲ ਜਾਂ ਪੀਲੇ ਕੱਪੜੇ ਵਿੱਚ ਬੰਨ੍ਹ ਕੇ ਭਰਾ ਵੱਲੋਂ ਆਪਣੇ ਪਰਸ ਜਾਂ ਤਿਜੋਰੀ ਵਿੱਚ ਰੱਖਿਆ ਜਾਂਦਾ ਹੈ। ਧਾਰਮਿਕ ਵਿਸ਼ਵਾਸ ਅਨੁਸਾਰ ਇਸ ਨੂੰ ਆਰਥਿਕ ਖੁਸ਼ਹਾਲੀ ਨਾਲ ਜੋੜਿਆ ਜਾਂਦਾ ਹੈ।