5 ਅਤੇ 9 ਨਵੰਬਰ ਨੂੰ ਲੁਧਿਆਣਾ ਤੋਂ ਹੋਵੇਗੀ ਰਵਾਨਾ
ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਗੱਡੀ ਨੰਬਰ 04660 ਲੁਧਿਆਣਾ-ਪੂਰਨੀਆ ਰਿਜ਼ਰਵਡ ਤਿਉਹਾਰ ਸਪੈਸ਼ਲ ਐਕਸਪ੍ਰੈੱਸ 5 ਅਤੇ 9 ਨਵੰਬਰ ਨੂੰ ਲੁਧਿਆਣਾ ਤੋਂ ਦੁਪਹਿਰ 12 ਵਜੇ ਚੱਲੇਗੀ। ਇਹ ਰੇਲਗੱਡੀ ਕਰੀਬ 33 ਘੰਟੇ 30 ਮਿੰਟ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਅਗਲੇ ਦਿਨ ਰਾਤ 9:30 ਵਜੇ ਪੂਰਨੀਆ ਪਹੁੰਚੇਗੀ।
6 ਅਤੇ 10 ਨਵੰਬਰ ਨੂੰ ਹੋਵੇਗੀ ਵਾਪਸੀ
ਇਸੇ ਤਰ੍ਹਾਂ ਵਾਪਸੀ ਲਈ ਗੱਡੀ ਨੰਬਰ 04659 ਪੂਰਨੀਆ-ਲੁਧਿਆਣਾ ਵਿਸ਼ੇਸ਼ ਰੇਲਗੱਡੀ 6 ਅਤੇ 10 ਨਵੰਬਰ ਨੂੰ ਰਾਤ 11:30 ਵਜੇ ਪੂਰਨੀਆ ਤੋਂ ਰਵਾਨਾ ਹੋਵੇਗੀ। ਲਗਭਗ 31 ਘੰਟੇ 20 ਮਿੰਟ ਦਾ ਸਫ਼ਰ ਤੈਅ ਕਰਕੇ ਇਹ ਲੁਧਿਆਣਾ ਸਵੇਰੇ 6:50 ਵਜੇ ਪਹੁੰਚੇਗੀ।
ਕਈ ਪ੍ਰਮੁੱਖ ਸਟੇਸ਼ਨਾਂ ਤੇ ਹੋਵੇਗਾ ਠਹਿਰਾਅ
ਇਹ ਰੇਲਗੱਡੀ ਦੋਵਾਂ ਪਾਸਿਆਂ ਦੇ ਸਫ਼ਰ ਦੌਰਾਨ ਢੰਡਾਰੀ ਕਲਾਂ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਗੋਰਖਪੁਰ, ਸੀਵਾਨ, ਛਪਰਾ, ਹਾਜੀਪੁਰ, ਬਰੌਨੀ, ਬੇਗੂਸਰਾਏ, ਖਗੜੀਆ ਅਤੇ ਸਹਰਸਾ ਸਮੇਤ ਵੱਖ-ਵੱਖ ਸਟੇਸ਼ਨਾਂ ’ਤੇ ਰੁਕੇਗੀ।
ਰੇਲਵੇ ਪ੍ਰਸ਼ਾਸਨ ਮੁਤਾਬਕ ਤਿਉਹਾਰਾਂ ਦੇ ਮੌਸਮ ਵਿੱਚ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਸੰਭਾਲਣ ਅਤੇ ਉਨ੍ਹਾਂ ਨੂੰ ਸਫ਼ਰ ਦੀ ਵਧੇਰੇ ਸਹੂਲਤ ਦੇਣ ਲਈ ਇਹ ਵਿਸ਼ੇਸ਼ ਰੇਲਗੱਡੀ ਚਲਾਈ ਜਾ ਰਹੀ ਹੈ।