ਫ਼ਰੀਦਕੋਟ :- ਪੰਜਾਬ ਦੇ ਮਸ਼ਹੂਰ ਰੇਡਰ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਦੇਹਾਂਤ ਨਾਲ ਕਬੱਡੀ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਨੇ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਆਖਰੀ ਸਾਹ ਲਏ। ਗੁਰਜੀਤ ਤੂਤ ਪਿਛਲੇ ਕਾਫ਼ੀ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਫਿਰੋਜ਼ਪੁਰ ਦੇ ਪਿੰਡ ਤੂਤ ਦੇ ਰਹਿਣ ਵਾਲੇ ਸਨ ਗੁਰਜੀਤ
ਮਿਲੀ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਤੂਤ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਤੂਤ ਦੇ ਵਸਨੀਕ ਸਨ। ਆਪਣੇ ਖੇਡ ਕਰੀਅਰ ਦੌਰਾਨ ਉਨ੍ਹਾਂ ਨੇ ਕਬੱਡੀ ਦੇ ਮੈਦਾਨਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਅਤੇ ਉਨ੍ਹਾਂ ਨੂੰ ਸੁਪਰਸਟਾਰ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਸੀ।
ਮਜ਼ਬੂਤ ਕੱਦ-ਕਾਠੀ ਲਈ ਸਨ ਮਸ਼ਹੂਰ
ਗੁਰਜੀਤ ਤੂਤ ਦਾ ਕੱਦ ਸਵਾ ਛੇ ਫੁੱਟ ਦੇ ਕਰੀਬ ਸੀ। ਉਨ੍ਹਾਂ ਦੀ ਭਾਰੀ-ਭਰਕਮ ਅਤੇ ਮਜ਼ਬੂਤ ਸਰੀਰਕ ਬਣਤਰ ਕਬੱਡੀ ਦੇ ਮੈਦਾਨ ਵਿੱਚ ਉਨ੍ਹਾਂ ਦੀ ਖਾਸ ਪਛਾਣ ਬਣੀ ਹੋਈ ਸੀ। ਰੇਡਰ ਵਜੋਂ ਉਨ੍ਹਾਂ ਨੇ ਕਬੱਡੀ ਪ੍ਰੇਮੀਆਂ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਸੀ।
ਗੁਰਜੀਤ ਸਿੰਘ ਤੂਤ ਦੀ ਮੌਤ ਦੀ ਖ਼ਬਰ ਨਾਲ ਉਨ੍ਹਾਂ ਦੇ ਪਰਿਵਾਰ, ਜਾਣਕਾਰਾਂ ਅਤੇ ਕਬੱਡੀ ਨਾਲ ਜੁੜੇ ਖਿਡਾਰੀਆਂ ਤੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ।

