ਖੰਨਾ :- ਸੁਤੰਤਰਤਾ ਦਿਵਸ-2026 ਦੇ ਮੌਕੇ ’ਤੇ ਪੰਜਾਬ ਸਰਕਾਰ ਵੱਲੋਂ ਐਸ.ਪੀ. (ਡੀ) ਖੰਨਾ ਸ੍ਰੀ ਪਵਨਜੀਤ ਪੀ.ਪੀ.ਐਸ. ਨੂੰ ਪੁਲਿਸ ਸੇਵਾ ਵਿੱਚ ਸ਼ਾਨਦਾਰ ਕਾਰਗੁਜ਼ਾਰੀ, ਡਿਊਟੀ ਪ੍ਰਤੀ ਸਮਰਪਣ ਅਤੇ ਤਨਦੇਹੀ ਲਈ ਵੱਕਾਰੀ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਦਿੱਤੀ ਵਧਾਈ
ਇਸ ਸਨਮਾਨ ਦਾ ਐਲਾਨ ਹੋਣ ’ਤੇ ਸੀਨੀਅਰ ਪੁਲਿਸ ਕਪਤਾਨ ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਸ੍ਰੀ ਪਵਨਜੀਤ ਪੀ.ਪੀ.ਐਸ. ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਵੱਲੋਂ ਪੁਲਿਸ ਸੇਵਾ ਦੌਰਾਨ ਕੀਤੀ ਮਿਹਨਤ, ਫਰਜ਼ ਪ੍ਰਤੀ ਵਚਨਬੱਧਤਾ ਅਤੇ ਸਮਰਪਣ ਦਾ ਪ੍ਰਮਾਣ ਹੈ।
ਪੁਲਿਸ ਫੋਰਸ ਦਾ ਮਨੋਬਲ ਹੋਵੇਗਾ ਉੱਚਾ
ਡਾ. ਦਰਪਣ ਆਹਲੂਵਾਲੀਆ ਨੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਅਧਿਕਾਰੀਆਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਸਰਕਾਰੀ ਪੱਧਰ ’ਤੇ ਮਿਲਣ ਵਾਲੀ ਮਾਨਤਾ ਨਾਲ ਪੂਰੀ ਪੁਲਿਸ ਫੋਰਸ ਦਾ ਮਨੋਬਲ ਹੋਰ ਮਜ਼ਬੂਤ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਵੱਕਾਰੀ ਸਨਮਾਨ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਹੋਰ ਵੀ ਇਮਾਨਦਾਰੀ, ਤਨਦੇਹੀ ਅਤੇ ਸਮਰਪਣ ਨਾਲ ਨਿਭਾਉਣ ਲਈ ਉਤਸ਼ਾਹਿਤ ਕਰਦੇ ਹਨ।
ਭਵਿੱਖ ’ਚ ਵੀ ਲੋਕ ਸੇਵਾ ਦੀ ਉਮੀਦ
ਐਸ.ਐਸ.ਪੀ. ਨੇ ਆਸ ਪ੍ਰਗਟਾਈ ਕਿ ਸ੍ਰੀ ਪਵਨਜੀਤ ਪੀ.ਪੀ.ਐਸ. ਅੱਗੇ ਵੀ ਇਸੇ ਸਮਰਪਿਤ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ ਅਤੇ ਲੋਕਾਂ ਦੀ ਸੇਵਾ ਕਰਦਿਆਂ ਪੁਲਿਸ ਵਿਭਾਗ ਦਾ ਨਾਮ ਰੌਸ਼ਨ ਕਰਨਗੇ।

