Homeਸਰਕਾਰੀ ਖ਼ਬਰਾਂਐਸ.ਆਈ.ਆਰ.-2026  ਅਧੀਨ ਪੰਜਾਬ ਭਰ ’ਚ ਅੱਜ ਘਰੋ-ਘਰੀ ਗਣਨਾ ਸ਼ੁਰੂ

ਐਸ.ਆਈ.ਆਰ.-2026  ਅਧੀਨ ਪੰਜਾਬ ਭਰ ’ਚ ਅੱਜ ਘਰੋ-ਘਰੀ ਗਣਨਾ ਸ਼ੁਰੂ

WhatsApp Group Join Now
WhatsApp Channel Join Now
ਚੰਡੀਗੜ੍ਹ : ਸੂਬੇ ਭਰ ਵਿੱਚ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) 2026 ਅਧੀਨ  ਅੱਜ 24,453 ਬੀ.ਐਲ.ਓਜ਼. ਨੇ ਘਰੋ-ਘਰੀ ਦੌਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਭਾਰਤੀ ਚੋਣ ਕਮਿਸ਼ਨ  ਵੱਲੋਂ ਨਿਰਧਾਰਤ ਗਣਨਾ ਪੜਾਅ 25 ਜੂਨ ਤੋਂ 24 ਜੁਲਾਈ, 2026 ਤੱਕ ਜਾਰੀ ਰਹੇਗਾ, ਜਿਸ ਤਹਿਤ ਪੰਜਾਬ ਭਰ ਦੇ 2,14,61,043 ਵੋਟਰਾਂ ਤੱਕ ਪਹੁੰਚ ਕੀਤੀ ਜਾਵੇਗੀ।

ਘਰ-ਘਰ ਗਣਨਾ ਦੇ ਪਹਿਲੇ ਦਿਨ ਸੂਬੇ ਦੇ ਲੋਕਾਂ ਲਈ ਬਾਖ਼ੂਬ ਉਦਾਹਰਣ ਪੇਸ਼ ਕਰਦਿਆਂ ਸ਼੍ਰੀਮਤੀ ਅਨਿੰਦਿਤਾ ਮਿਤਰਾ, ਆਈਏਐਸ, ਮੁੱਖ ਚੋਣ ਅਫ਼ਸਰ, ਪੰਜਾਬ ਨੇ ਆਪਣੇ ਪਰਿਵਾਰ ਸਮੇਤ ਆਪਣਾ ਗਣਨਾ ਫਾਰਮ ਭਰਿਆ ਅਤੇ ਦਰੁਸਤ, ਸਮਾਵੇਸ਼ੀ ਤੇ ਸੋਧੀ ਹੋਈ ਵੋਟਰ ਸੂਚੀ ਤਿਆਰ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਣਨਾ ਫਾਰਮ ਵੰਡਣ ਅਤੇ ਭਰਨ ਵਿੱਚ ਸਹਾਇਤਾ ਕਰਨ ਲਈ ਆਪਣੇ ਘਰਾਂ ਦਾ ਦੌਰਾ ਕਰਨ ਵਾਲੇ ਬੀ.ਐਲ.ਓਜ਼. ਨਾਲ ਸਹਿਯੋਗ ਕਰਨ।

ਸ਼੍ਰੀਮਤੀ ਮਿਤਰਾ ਨੇ ਦੱਸਿਆ ਕਿ ਪਹਿਲਾ ਦਿਨ ਬਹੁਤ ਉਤਸ਼ਾਹਪੂਰਨ ਤੇ ਸਕਾਰਾਤਮਕ ਰਿਹਾ, ਸੂਬੇ ਵਿੱਚ ਗਣਨਾ ਫਾਰਮ ਪੂਰੇ ਸਫਲਤਾਪੂਰਵਕ ਵੰਡੇ ਗਏ।

ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਇੱਕ ਤਾਜ਼ਾ ਰੰਗਦਾਰ ਫੋਟੋ ਤਿਆਰ ਰੱਖਣ, ਫਾਰਮ ਭਰ ਕੇ, ਇਸ ’ਤੇ ਦਸਤਖਤ ਕਰਨ ਅਤੇ ਬੀਐਲਓਜ਼ ਨੂੰ ਸੌਂਪਣ ਅਤੇ ਵਿਸ਼ੇਸ਼ ਗਹਿਰੀ ਸੁਧਾਈ (ਐਸਆਈਆਰ) ਪ੍ਰਕਿਰਿਆ ਪੂਰੀ ਹੋਣ ਤੱਕ ਦੂਜੀ ਕਾਪੀ  ਨੂੰ ਆਪਣੇ ਕੋਲ ਸੰਭਾਲ ਕੇ ਰੱਖਿਆ ਜਾਵੇ। ਸੀ.ਈ.ਓ. ਨੇ ਵੋਟਰਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਕਿਸੇ ਵੀ ਸਥਿਤੀ ਵਿੱਚ ਘਬਰਾਉਣ ਦੀ ਲੋੜ ਨਹੀਂ ਹੈ। ਜੇਕਰ ਕੋਈ ਘਰ ਬੰਦ ਪਾਇਆ ਜਾਂਦਾ ਹੈ ਤਾਂ ਬੀਐਲਓ ਫਾਰਮ ਨੂੰ ਦਰਵਾਜ਼ੇ ਦੇ ਹੇਠੋਂ ਅੰਦਰ ਪਹੁੰਚਾ ਦੇਵੇਗਾ ਅਤੇ ਸਬੰਧਤ ਘਰ ਦੇ ਅਗਲੇ ਦੌਰੇ ਦੀ ਮਿਤੀ ਬਾਰੇ ਕੰਧ ’ਤੇ ਸਟਿੱਕਰ ਚਿਪਕਾ ਦਿੱਤਾ ਜਾਵੇਗਾ। ਬੀਐਲਓ  ਫਾਰਮ ਇਕੱਠੇ ਕਰਨ ਲਈ ਤਿੰਨ ਵਾਰ ਘਰੋ-ਘਰੀ ਜਾਣਗੇ। ਜੇਕਰ ਵੋਟਰ ਘਰ ਮੌਜੂਦ ਨਹੀਂ ਹੈ, ਤਾਂ ਪਰਿਵਾਰਕ ਕੋਈ ਵੀ ਬਾਲਗ ਮੈਂਬਰ , ਸਬੰਧਤ ਵਿਅਕਤੀ ਨਾਲ ਆਪਣਾ ਰਿਸ਼ਤਾ ਦੱਸ ਕੇ ਉਸਦੇ ਫਾਰਮ ’ਤੇ ਦਸਤਖਤ ਕਰ ਕਰਕੇ ਫਾਰਮ ਵਾਪਸ ਬੀਐਲਓ ਨੂੰ ਦੇ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਹਾਇਤਾ ਲਈ ਵੋਟਰ ਈਸੀਆਈਨੈਟ ਮੋਬਾਈਲ ਐਪ ਦੀ ਵਰਤੋਂ ਵੀ ਕਰ ਸਕਦੇ ਹਨ ਅਤੇ ਆਪਣੇ  ਬੀਐਲਓ ਨਾਲ ਸਿੱਧੇ ਜੁੜਨ ਲਈ ‘ਬੁਕ ਏ ਕਾਲ ਵਿਦ ਬੀਐਲਓ’ ਸਹੂਲਤ ਦਾ ਲਾਭ ਉਠਾ ਸਕਦੇ ਹਨ। ਵੋਟਰ ਈਸੀਆਈਨੈਟ ਮੋਬਾਈਲ ਐਪ ਜਾਂ ਵੋਟਰ ਸੇਵਾ ਪੋਰਟਲ ਰਾਹੀਂ ਔਨਲਾਈਨ ਵੀ ਭਰੇ ਹੋਏ ਗਣਨਾ ਫਾਰਮ ਜਮ੍ਹਾਂ ਕਰਵਾ ਸਕਦੇ ਹਨ, ਜਿਸ ਦੀ ਤਸਦੀਕ ਸਬੰਧਤ ਬੀਐਲਓ ਵੱਲੋਂ ਕੀਤੀ  ਜਾਂਦੀ ਹੈ। ਪਿਛਲੇ ਐਸਆਈਆਰ ਰਿਕਾਰਡਾਂ ਤੱਕ ਵੀ ਇਹਨਾਂ ਪਲੇਟਫਾਰਮਾਂ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ।

ਪੋਲਿੰਗ ਸਟੇਸ਼ਨਾਂ ਦੇ ਰੈਸ਼ਨੇਲਾਈਜੇਸ਼ਨ ਦੀ ਪ੍ਰਕਿਰਿਆ 24 ਜੁਲਾਈ, 2026 ਤੱਕ ਜਾਰੀ ਰਹੇਗੀ, ਜਦੋਂ ਕਿ ਡਰਾਫਟ ਵੋਟਰ ਸੂਚੀਆਂ 3 ਅਗਸਤ, 2026 ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਵੋਟਰ ਸੂਚੀਆਂ ਸੰਬੰਧੀ ਦਾਅਵੇ ਅਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ, 2026 ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ, ਜਿਨ੍ਹਾਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ, 2026 ਤੱਕ ਕੀਤਾ ਜਾਵੇਗਾ। ਅੰਤਿਮ ਵੋਟਰ ਸੂਚੀ 1 ਅਕਤੂਬਰ, 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।

ਮੁੱਖ ਚੋਣ ਅਧਿਕਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਜਮਹੂਰੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਨਾਗਰਿਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਤਾਂ ਦਰੁਸਤ ਤੇ  ਸੋਧੀਆਂ ਵੋਟਰ ਸੂਚੀਆਂ  ਯਕੀਨੀ ਬਣਾਈਆਂ ਜਾ ਸਕਣ।

————-
ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਗਣਨਾ ਫ਼ਾਰਮ ਭਰਨ ਮੌਕੇ। ਇਸ ਮੌਕੇ ਉਨ੍ਹਾਂ ਉਨ੍ਹਾਂ ਦੇ ਮਾਤਾ ਜੀ ਨੇ ਵੀ ਆਪਣਾ ਗਣਨਾ ਫ਼ਾਰਮ ਭਰਿਆ।

ਐਨਕਾਊਂਟਰ ਨਿਊਜ਼ ਉੱਤੇ ਸਾਰੀ ਖ਼ਬਰਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਤੀਜੇ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸਲਈ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ। ਕਿਸੇ ਵੀ ਸਮੱਸਿਆ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। 

ਤਾਜ਼ਾ ਖਬਰਾਂ

LEAVE A REPLY

Please enter your comment!
Please enter your name here

Most Popular

Lifestyle