ਗੁਰਦਾਸਪੁਰ :- ਪੰਜਾਬ ਸਰਕਾਰ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਰਾਜ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਐਲਾਨੀ ਗਈ ਸੀ, ਪਰ ਗੁਰਦਾਸਪੁਰ ਜ਼ਿਲ੍ਹੇ ਦੇ ਦਬੂਰੀ ਪਿੰਡ ਵਿੱਚ ਸਥਿਤ ਜਵਾਹਰ ਨਵੋਦਯਾ ਵਿਦਿਆਲਯ ਨੇ ਇਹ ਹੁਕਮ ਅਣਡਿੱਠੇ ਕਰ ਦਿੱਤੇ। ਇਸ ਬੇਧਿਆਨੀ ਕਾਰਨ ਲਗਭਗ 400 ਬੱਚੇ ਅਤੇ ਅਧਿਆਪਕ ਸਕੂਲ ਅੰਦਰ ਫਸੇ ਰਹੇ। ਸਕੂਲ ਵਿੱਚ 4 ਤੋਂ 5 ਫੁੱਟ ਤੱਕ ਪਾਣੀ ਦਾਖਲ ਹੋ ਗਿਆ, ਜਿਸ ਕਾਰਨ ਸਥਿਤੀ ਹੋਰ ਵੀ ਖਤਰਨਾਕ ਬਣ ਗਈ।