ਨਵੀਂ ਦਿੱਲੀ :- IPL 2026 ਦੇ 66ਵੇਂ ਮੁਕਾਬਲੇ ਵਿੱਚ ਅੱਜ Gujarat Titans ਅਤੇ Chennai Super Kings ਵਿਚਾਲੇ ਅਹਿਮ ਟੱਕਰ ਹੋਣ ਜਾ ਰਹੀ ਹੈ। ਇਹ ਮੁਕਾਬਲਾ Narendra Modi Stadium ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਲਈ ਇਹ ਮੈਚ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ, ਖ਼ਾਸ ਕਰਕੇ ਚੇਨਈ ਲਈ।
ਚੇਨਈ ਲਈ ਜਿੱਤ ਲਾਜ਼ਮੀ
ਚੇਨਈ ਦੀ ਟੀਮ ਹੁਣ ਤੱਕ 13 ਮੈਚਾਂ ਵਿੱਚੋਂ 6 ਜਿੱਤ ਦਰਜ ਕਰ ਸਕੀ ਹੈ ਅਤੇ 12 ਅੰਕਾਂ ਨਾਲ ਅੰਕ ਸੂਚੀ ਵਿੱਚ ਛੇਵੇਂ ਸਥਾਨ ‘ਤੇ ਮੌਜੂਦ ਹੈ। ਜੇਕਰ ਟੀਮ ਅੱਜ ਦਾ ਮੁਕਾਬਲਾ ਹਾਰ ਜਾਂਦੀ ਹੈ ਤਾਂ ਉਸ ਦੀਆਂ ਪਲੇਆਫ਼ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
ਗੁਜਰਾਤ ਪਹਿਲਾਂ ਹੀ ਆਖ਼ਰੀ ਚਾਰ ਵਿੱਚ
ਦੂਜੇ ਪਾਸੇ Shubman Gill ਦੀ ਅਗਵਾਈ ਵਾਲੀ ਗੁਜਰਾਤ ਟੀਮ ਪਹਿਲਾਂ ਹੀ ਪਲੇਆਫ਼ ਲਈ ਕੁਆਲੀਫਾਈ ਕਰ ਚੁੱਕੀ ਹੈ। ਟੀਮ ਨੇ 13 ਵਿੱਚੋਂ 8 ਮੈਚ ਜਿੱਤ ਕੇ 16 ਅੰਕ ਹਾਸਲ ਕੀਤੇ ਹਨ ਅਤੇ ਅੰਕ ਸੂਚੀ ਵਿੱਚ ਦੂਜੇ ਨੰਬਰ ‘ਤੇ ਕਾਇਮ ਹੈ।
ਪਿਛਲੇ ਮੁਕਾਬਲੇ ਵਿੱਚ ਗੁਜਰਾਤ ਨੇ ਮਾਰੀ ਸੀ ਬਾਜ਼ੀ
ਇਸ ਸੀਜ਼ਨ ਵਿੱਚ ਦੋਵੇਂ ਟੀਮਾਂ ਪਹਿਲਾਂ ਵੀ ਇੱਕ ਵਾਰ ਆਮਨੇ-ਸਾਮਨੇ ਹੋ ਚੁੱਕੀਆਂ ਹਨ। ਉਸ ਵੇਲੇ ਗੁਜਰਾਤ ਨੇ ਚੇਨਈ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਦੋਵੇਂ ਟੀਮਾਂ ਵਿਚਾਲੇ ਹੁਣ ਤੱਕ 9 ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਗੁਜਰਾਤ ਨੇ 5 ਅਤੇ ਚੇਨਈ ਨੇ 4 ਜਿੱਤਾਂ ਦਰਜ ਕੀਤੀਆਂ ਹਨ।
ਦੋਵੇਂ ਟੀਮਾਂ ਦੀ ਸੰਭਾਵਿਤ ਟੀਮ
ਗੁਜਰਾਤ ਟੀਮ:
ਸ਼ੁਭਮਨ ਗਿੱਲ, ਸਾਈ ਸੁਦਰਸ਼ਨ, Jos Buttler, ਵਾਸ਼ਿੰਗਟਨ ਸੁੰਦਰ, ਨਿਸ਼ਾਂਤ ਸਿੰਧੂ, ਰਾਹੁਲ ਤਿਵਾਤੀਆ, ਜੇਸਨ ਹੋਲਡਰ, Rashid Khan, ਅਰਸ਼ਦ ਖਾਨ, Kagiso Rabada, Mohammed Siraj ਅਤੇ ਪ੍ਰਸਿੱਧ ਕ੍ਰਿਸ਼ਨਾ।
ਚੇਨਈ ਟੀਮ:
Ruturaj Gaikwad, Sanju Samson, ਉਰਵਿਲ ਪਟੇਲ, ਕਾਰਤਿਕ ਸ਼ਰਮਾ, ਡੀਵਾਲਡ ਬ੍ਰੇਵਿਸ, Shivam Dube, ਪ੍ਰਸ਼ਾਂਤ ਵੀਰ, ਅਕੇਲ ਹੁਸੈਨ, ਅੰਸ਼ੁਲ ਕੰਬੋਜ, ਸਪੈਂਸਰ ਜਾਨਸਨ, ਨੂਰ ਅਹਿਮਦ ਅਤੇ ਮੁਕੇਸ਼ ਚੌਧਰੀ।

