ਚੰਡੀਗੜ੍ਹ :- ਸਿੱਖਿਆ ਵਿਭਾਗ ਵਲੋਂ ਸਾਰੇ ਸਕੂਲਾਂ ਨੂੰ ਸਪੱਸ਼ਟ ਹੁਕਮ ਜਾਰੀ ਕੀਤੇ ਗਏ ਸਨ ਕਿ ਵਿਦਿਆਰਥੀਆਂ ਦੀ ਰੋਜ਼ਾਨਾ ਹਾਜ਼ਰੀ ਈ-ਪੰਜਾਬ ਪੋਰਟਲ ’ਤੇ ਸਮੇਂ ਸਿਰ ਦਰਜ ਕੀਤੀ ਜਾਵੇ। ਪਰ ਹੈਰਾਨੀਜਨਕ ਤੱਥ ਇਹ ਹੈ ਕਿ ਬਹੁਤ ਸਾਰੇ ਸਕੂਲ ਮੁਖੀ ਵਿਭਾਗੀ ਆਦੇਸ਼ਾਂ ਦੀ ਖੁੱਲ੍ਹ ਕੇ ਅਣਦੇਖੀ ਕਰ ਰਹੇ ਹਨ। ਇਸ ਕਾਰਨ ਨਾ ਸਿਰਫ਼ ਡਾਟੇ ਦੀ ਪਾਰਦਰਸ਼ਤਾ ਪ੍ਰਭਾਵਿਤ ਹੋ ਰਹੀ ਹੈ, ਸਗੋਂ ਵਿਦਿਆਰਥੀਆਂ ਦੇ ਸਹੀ ਮੁਲਾਂਕਣ ‘ਤੇ ਵੀ ਸਵਾਲ ਖੜ੍ਹ ਰਹੇ ਹਨ। ਵਿਭਾਗ ਦਾ ਮੰਨਣਾ ਹੈ ਕਿ ਡਿਜੀਟਲ ਪ੍ਰਣਾਲੀ ਲਾਗੂ ਕਰਨ ਦਾ ਮੁੱਖ ਉਦੇਸ਼ ਸਕੂਲਾਂ ਦੀ ਜਵਾਬਦੇਹੀ ਤੈਅ ਕਰਨਾ ਸੀ, ਪਰ ਹੁਣ ਸਕੂਲਾਂ ਦੀ ਇਹ ਢਿੱਲ-ਮੱਠ ਪੂਰੇ ਸਿਸਟਮ ’ਤੇ ਹੀ ਉਂਗਲੀਆਂ ਉੱਠਾ ਰਹੀ ਹੈ।