ਨਵੀਂ ਦਿੱਲੀ :- ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿੱਚ ਫੇਸਬੁਕ, ਐਕਸ ਤੇ ਯੂ-ਟਿਊਬ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਬੈਨ ਦੇ ਸਰਕਾਰੀ ਫੈਸਲੇ ਤੋਂ ਬਾਅਦ ਸੈਂਕੜੇ ਨੌਜਵਾਨਾਂ ਨੇ ਦੇਸ਼ ਭਰ ਵਿੱਚ ਵਿਰੋਧ ਸ਼ੁਰੂ ਕਰ ਦਿੱਤਾ ਹੈ।
ਸੰਸਦ ਭਵਨ ਘਿਰਿਆ, ਗੇਟ ’ਤੇ ਅੱਗ
‘ਜਨਰਲ-ਜੀ’ ਦੇ ਨਾਂ ਹੇਠ ਅੰਦੋਲਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਕੁਝ ਪ੍ਰਦਰਸ਼ਨਕਾਰੀ ਪਾਬੰਦੀਸ਼ੁਦਾ ਖੇਤਰ ਤੋੜ ਕੇ ਸੰਸਦ ਭਵਨ ਵਿੱਚ ਦਾਖਲ ਹੋ ਗਏ। ਗੇਟ ਨੰਬਰ 2 ਨੂੰ ਅੱਗ ਲਗਾ ਕੇ ਕੰਧ ਪੱਥਰਾਂ ਨਾਲ ਤੋੜ ਦਿੱਤੀ ਗਈ।
ਪੁਲਸ ਨਾਲ ਝੜਪਾਂ, ਕਰਫਿਊ ਜਾਰੀ
ਪੁਲਸ ਨੇ ਰਬੜ ਦੀਆਂ ਗੋਲੀਆਂ ਤੇ ਅੱਥਰੂ ਗੈਸ ਦੇ ਗੋਲੇ ਚਲਾਏ। ਦੋਵਾਂ ਪਾਸਿਆਂ ਤੋਂ ਕੁਝ ਲੋਕ ਜ਼ਖਮੀ ਹੋਏ ਤੇ ਹਸਪਤਾਲ ਪਹੁੰਚਾਏ ਗਏ। ਹਾਲਾਤ ਕਾਬੂ ਕਰਨ ਲਈ ਕਰਫਿਊ ਦਾ ਹੁਕਮ ਜਾਰੀ ਕਰ ਦਿੱਤਾ ਗਿਆ।