ਨਵੀਂ ਦਿੱਲੀ :- ਅਮਰੀਕਾ ਦੇ ਮੋਂਟਾਨਾ ਰਾਜ ਵਿੱਚ ਸਥਿਤ ਕੈਲੀਸਪੈਲ ਸਿਟੀ ਹਵਾਈ ਅੱਡੇ ‘ਤੇ ਸੋਮਵਾਰ ਦੁਪਹਿਰ ਨੂੰ ਇੱਕ ਹਾਦਸੇ ਨੇ ਹਲਚਲ ਮਚਾ ਦਿੱਤੀ। ਲੈਂਡਿੰਗ ਕਰ ਰਹੇ ਇੱਕ ਛੋਟੇ ਜਹਾਜ਼ ਨੇ ਰਨਵੇਅ ‘ਤੇ ਖੜ੍ਹੇ ਦੂਜੇ ਜਹਾਜ਼ ਨਾਲ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਜਹਾਜ਼ ਵਿੱਚ ਅੱਗ ਲੱਗ ਗਈ। ਘਟਨਾ ਤੋਂ ਬਾਅਦ ਹਵਾਈ ਅੱਡੇ ‘ਤੇ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ।
ਖੁਸ਼ਕਿਸਮਤੀ ਨਾਲ, ਪਾਇਲਟ ਅਤੇ ਸਾਰੇ ਯਾਤਰੀ ਸੁਰੱਖਿਅਤ ਤੌਰ ‘ਤੇ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ ਅਤੇ ਕੋਈ ਵੀ ਗੰਭੀਰ ਜ਼ਖ਼ਮੀ ਨਹੀਂ ਹੋਇਆ। ਇਸ ਨਾਲ ਇੱਕ ਵੱਡੇ ਹਾਦਸੇ ਤੋਂ ਬਚਾਵ ਹੋ ਗਿਆ।
ਐਫਏਏ ਦੇ ਰਿਕਾਰਡਾਂ ਮੁਤਾਬਕ, ਹਾਦਸੇ ਵਿੱਚ ਸ਼ਾਮਲ ਜਹਾਜ਼ 2011 ਵਿੱਚ ਬਣਾਇਆ ਗਿਆ ਸੀ ਅਤੇ ਇਹ ਪੁਲਮੈਨ, ਵਾਸ਼ਿੰਗਟਨ ਦੀ ਕੰਪਨੀ ਮੀਟਰ ਸਕਾਈ ਐਲਐੱਲਸੀ ਦੀ ਮਲਕੀਅਤ ਹੈ। ਐਫਏਏ ਸਮੇਤ ਹੋਰ ਜਾਂਚ ਏਜੰਸੀਆਂ ਨੇ ਟੱਕਰ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।