ਨਵੀਂ ਦਿੱਲੀ :- ਤਾਈਵਾਨ ਦੇ ਪੂਰਬੀ ਹੂਆਲਿਅਨ ਕਾਉਂਟੀ ਵਿੱਚ ਸੁਪਰ ਟਾਈਫੂਨ ਰਾਗਾਸਾ ਕਾਰਨ ਭਾਰੀ ਮੀਂਹ ਪੈਣ ਅਤੇ ਜ਼ਮੀਨ ਖਿਸਕਣ (landslide) ਦੇ ਨਾਲ ਇੱਕ ਪਹਾੜੀ ਝੀਲ ਭਰ ਗਈ। ਇਸ ਕਾਰਨ ਨੇੜਲੇ ਸ਼ਹਿਰ ਗੁਆਂਗਫੂ ਵਿੱਚ ਪਾਣੀ ਭਰ ਗਿਆ। ਘਟਨਾ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ 124 ਤੋਂ ਵੱਧ ਲੋਕ ਲਾਪਤਾ ਹਨ। ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਜਾ ਰਿਹਾ ਹੈ।