ਨਵੀਂ ਦਿੱਲੀ:- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੂੰ ਇੱਕ ਵਿਲੱਖਣ ਤੇ ਖ਼ਾਸ ਤੋਹਫ਼ਾ ਪੇਸ਼ ਕੀਤਾ ਹੈ। ਇਸ ਵਿੱਚ ਇੱਕ ਵੱਡਾ ਭੂਰੇ ਰੰਗ ਦਾ ਮੂਨਸਟੋਨ ਬੌਲ, ਚਾਰ ਛੋਟੇ ਬੌਲ ਅਤੇ ਚਾਂਦੀ ਦੀਆਂ ਚੋਪਸਟਿਕਸ ਸ਼ਾਮਲ ਹਨ। ਇਹ ਤੋਹਫ਼ਾ ਜਪਾਨ ਦੀ ਡੋਨਬੁਰੀ ਅਤੇ ਸੋਬਾ ਰਸੋਈ ਪਰੰਪਰਾਵਾਂ ਤੋਂ ਪ੍ਰੇਰਿਤ ਹੈ।
ਮੂਨਸਟੋਨ – ਪ੍ਰੇਮ ਅਤੇ ਸੁਰੱਖਿਆ ਦਾ ਪ੍ਰਤੀਕ
ਇਹ ਕੀਮਤੀ ਮੂਨਸਟੋਨ ਆਂਧਰਾ ਪ੍ਰਦੇਸ਼ ਤੋਂ ਪ੍ਰਾਪਤ ਕੀਤਾ ਗਿਆ ਹੈ। ਇਸ ਦੀ ਅਡਿਊਲੇਰੇਸੈਂਸ (ਚਮਕ) ਇਸਨੂੰ ਖ਼ਾਸ ਬਣਾਉਂਦੀ ਹੈ ਅਤੇ ਇਹ ਪ੍ਰੇਮ, ਸੰਤੁਲਨ ਅਤੇ ਸੁਰੱਖਿਆ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਰਾਜਸਥਾਨੀ ਕਲਾ ਦਾ ਨਮੂਨਾ
ਮੁੱਖ ਬੌਲ ਦਾ ਬੇਸ ਮਕਰਾਨਾ ਮਾਰਬਲ ਦਾ ਹੈ, ਜਿਸ ‘ਤੇ ਰਾਜਸਥਾਨ ਦੀ ਰਵਾਇਤੀ ਪ੍ਰਾਚੀਨ ਕਲਾ ਰਾਹੀਂ ਅਰਧ ਕੀਮਤੀ ਪੱਥਰ ਜੜੇ ਹੋਏ ਹਨ। ਇਹ ਡਿਜ਼ਾਇਨ ਭਾਰਤੀ ਹੱਥਕਲਾ ਦੀ ਸ਼ਾਨਦਾਰ ਝਲਕ ਪੇਸ਼ ਕਰਦਾ ਹੈ।