ਨਵੀਂ ਦਿੱਲੀ :- ਮੱਧ ਪੂਰਬ ਵਿੱਚ ਇਰਾਨ ਅਤੇ ਇਸਰਾਇਲ ਦਰਮਿਆਨ ਚੱਲ ਰਹੇ ਤਣਾਅ ਦੇ ਮਾਹੌਲ ਵਿਚਕਾਰ North Korea ਨੇ ਇੱਕ ਸ਼ੱਕੀ ਬੈਲਿਸਟਿਕ ਪ੍ਰੋਜੈਕਟਾਈਲ ਦਾ ਪ੍ਰੀਖਣ ਕੀਤਾ ਹੈ। ਦੱਖਣੀ ਕੋਰੀਆ ਅਤੇ ਹੋਰ ਗੁਆਂਢੀ ਦੇਸ਼ਾਂ ਨੇ ਇਸ ਘਟਨਾ ‘ਤੇ ਚਿੰਤਾ ਜਤਾਈ ਹੈ। ਰਿਪੋਰਟਾਂ ਮੁਤਾਬਕ ਇਹ ਪ੍ਰੀਖਣ ਉਸ ਵੇਲੇ ਕੀਤਾ ਗਿਆ ਜਦੋਂ ਦੇਸ਼ ਦੇ ਆਗੂ Kim Jong Un ਹਾਲ ਹੀ ਵਿੱਚ ਨਵੇਂ ਜੰਗੀ ਜਹਾਜ਼ ਤੋਂ ਕਰੂਜ਼ ਮਿਜ਼ਾਈਲ ਪ੍ਰੀਖਣ ਦੀ ਨਿਗਰਾਨੀ ਕਰ ਚੁੱਕੇ ਹਨ। ਸੈਨਿਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਲਗਾਤਾਰ ਹੋ ਰਹੇ ਅਜਿਹੇ ਪ੍ਰੀਖਣਾਂ ਕਾਰਨ ਖੇਤਰ ਦੀ ਸੁਰੱਖਿਆ ਸਥਿਤੀ ‘ਤੇ ਨਜ਼ਦੀਕੀ ਨਜ਼ਰ ਰੱਖੀ ਜਾ ਰਹੀ ਹੈ।

