ਨਵੀਂ ਦਿੱਲੀ :- ਸੀਬੀਐਸਈ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਅਨੁਸਾਰ ਮੱਧ-ਪੂਰਬ ਦੇ ਕੁਝ ਦੇਸ਼ਾਂ ਵਿੱਚ ਬਣੀ ਅਸਥਿਰ ਸਥਿਤੀ ਦੇ ਮੱਦੇਨਜ਼ਰ 5 ਅਤੇ 6 ਮਾਰਚ 2026 ਨੂੰ ਹੋਣ ਵਾਲੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਅਸਥਾਈ ਤੌਰ ‘ਤੇ ਟਾਲ ਦਿੱਤੀਆਂ ਗਈਆਂ ਹਨ। ਬੋਰਡ ਨੇ ਇਹ ਫੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਮੌਜੂਦਾ ਹਾਲਾਤਾਂ ਦੀ ਗੰਭੀਰ ਸਮੀਖਿਆ ਤੋਂ ਬਾਅਦ ਲਿਆ ਹੈ।
ਬੋਰਡ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਇਹ ਫੈਸਲਾ ਖਾਸ ਕਰਕੇ ਉਹਨਾਂ ਦੇਸ਼ਾਂ ‘ਤੇ ਲਾਗੂ ਹੋਵੇਗਾ ਜਿੱਥੇ ਤਣਾਅਪੂਰਨ ਹਾਲਾਤ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚ Bahrain, Iran, Kuwait, Oman, Qatar, Saudi Arabia ਅਤੇ United Arab Emirates ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਵਿੱਚ ਸੀਬੀਐਸਈ ਨਾਲ ਸੰਬੰਧਿਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਹੁਣ ਨਵੀਆਂ ਤਰੀਖਾਂ ਦੀ ਉਡੀਕ ਕਰਨੀ ਪਵੇਗੀ।
CBSE BOARD EXAMS CANCEL
ਬੋਰਡ ਨੇ ਭਰੋਸਾ ਦਿੱਤਾ ਹੈ ਕਿ ਮੁਲਤਵੀ ਕੀਤੀਆਂ ਗਈਆਂ ਪ੍ਰੀਖਿਆਵਾਂ ਲਈ ਤਾਜ਼ਾ ਸ਼ਡਿਊਲ ਜਲਦ ਹੀ ਜਾਰੀ ਕੀਤਾ ਜਾਵੇਗਾ। ਨਾਲ ਹੀ ਸਕੂਲ ਪ੍ਰਬੰਧਨਾਂ ਅਤੇ ਵਿਦਿਆਰਥੀਆਂ ਨੂੰ ਅਧਿਕਾਰਕ ਸੂਚਨਾਵਾਂ ‘ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਕਿਸੇ ਵੀ ਕਿਸਮ ਦੀ ਗਲਤਫਹਿਮੀ ਤੋਂ ਬਚਿਆ ਜਾ ਸਕੇ।
ਉਲੇਖਣਯੋਗ ਹੈ ਕਿ ਬੋਰਡ ਨੇ ਇਹ ਕਦਮ ਐਹਤਿਆਤਨ ਚੁੱਕਿਆ ਹੈ, ਤਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾ ਸਕੇ ਅਤੇ ਪ੍ਰੀਖਿਆ ਪ੍ਰਕਿਰਿਆ ਸੁਚਾਰੂ ਢੰਗ ਨਾਲ ਕਰਵਾਈ ਜਾ ਸਕੇ।

