ਨਵੀਂ ਦਿੱਲੀ :- ਫਲੋਰੀਡਾ (ਅਮਰੀਕਾ) ਵਿੱਚ 12 ਅਗਸਤ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ, ਇੱਕ ਪੰਜਾਬੀ ਡਰਾਈਵਰ ਵੱਲੋਂ ਚਲਾਇਆ ਜਾ ਰਿਹਾ ਸੈਮੀ ਟਰੱਕ ਗਲਤ ਜਗ੍ਹਾ ਤੋਂ ਯੂ-ਟਰਨ ਲੈ ਰਿਹਾ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਉਸ ਨਾਲ ਟਕਰਾ ਗਈ ਅਤੇ ਸਿੱਧੀ ਟਰੱਕ ਦੇ ਅੰਦਰ ਘੁੱਸ ਗਈ।
ਤਿੰਨ ਲੋਕਾਂ ਦੀ ਦਰਦਨਾਕ ਮੌਤ, ਵੀਡੀਓ ਵਾਇਰਲ
ਕਾਰ ਵਿੱਚ ਸਵਾਰ 30 ਸਾਲਾ ਡਰਾਈਵਰ, 37 ਸਾਲਾ ਔਰਤ ਅਤੇ 54 ਸਾਲਾ ਆਦਮੀ ਦੀ ਮੌਤ ਹੋ ਗਈ। ਤਿੰਨੇ ਹੀ ਕਾਰ ਵਿੱਚ ਸਨ ਅਤੇ ਮੌਕੇ ‘ਤੇ ਹੀ ਜਾਨ ਗੁਆ ਬੈਠੇ। ਟਰੱਕ ਵਿੱਚ ਸਵਾਰ ਦੋਵੇਂ ਲੋਕ ਬਿਲਕੁਲ ਠੀਕ ਹਨ। ਇਹ ਸਾਰਾ ਮੰਜ਼ਰ ਟਰੱਕ ਵਿੱਚ ਲੱਗੇ ਕੈਮਰੇ ਵਿੱਚ ਕੈਦ ਹੋ ਗਿਆ, ਜਿਸਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਲੋਕ ਡਰਾਈਵਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਅਧਿਕਾਰੀਆਂ ਮੁਤਾਬਿਕ, ਡਰਾਈਵਰ ਕੋਲ ਵਪਾਰਕ ਲਾਇਸੈਂਸ ਸੀ ਪਰ ਉਸਨੇ ਐਮਰਜੈਂਸੀ ਲਈ ਬਣਾਏ ਗਏ ਯੂ-ਟਰਨ ਦਾ ਗਲਤ ਵਰਤੋਂ ਕਰਕੇ ਵੱਡੀ ਲਾਪਰਵਾਹੀ ਕੀਤੀ। ਮਾਮਲੇ ਦੀ ਜਾਂਚ ਜਾਰੀ ਹੈ।