ਸਿਡਨੀ :- ਸਿਡਨੀ ਵਿਚ ਇਕ ਹਾਦਸੇ ਨੇ ਭਾਰਤੀ ਮੂਲ ਪਰਿਵਾਰ ਦੀਆਂ ਖੁਸ਼ੀਆਂ ਮਿੰਟਾਂ ਵਿੱਚ ਖਤਮ ਕਰ ਦਿੱਤੀਆਂ। 33 ਸਾਲਾਂ ਦੀ ਸਮਨਵਿਥਾ ਧਰੇਸ਼ਵਰ, ਜੋ ਕੁਝ ਹੀ ਹਫ਼ਤਿਆਂ ਵਿੱਚ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਸੀ, ਸ਼ਾਮ ਨੂੰ ਆਪਣੇ ਪਤੀ ਅਤੇ ਤਿੰਨ ਸਾਲਾਂ ਦੇ ਪੁੱਤਰ ਨਾਲ ਟਹਿਲ ਰਹੀ ਸੀ।
ਤੇਜ਼ ਰਫ਼ਤਾਰ BMW ਨੇ ਮਚਾਇਆ ਕਹਿਰ
ਰਾਤ ਕਰੀਬ 8 ਵਜੇ ਜਾਰਜ ਸਟਰੀਟ ’ਤੇ ਇੱਕ Kia Carnival ਗੱਡੀ ਨੇ ਪਰਿਵਾਰ ਨੂੰ ਰਸਤਾ ਦੇਣ ਲਈ ਗਤੀ ਹੌਲੀ ਕੀਤੀ। ਓਧਰੋ ਹੀ ਤੇਜ਼ੀ ਨਾਲ ਆ ਰਹੀ BMW ਨੇ Kia ਨੂੰ ਪਿਛੋਂ ਜਾ ਟੱਕਰ ਮਾਰੀ। ਟੱਕਰ ਦੀ ਸ਼ਕਤੀ ਇੰਨੀ ਜ਼ੋਰਦਾਰ ਸੀ ਕਿ Kia Carnival ਅੱਗੇ ਵਧ ਕੇ ਸਮਨਵਿਥਾ ਨੂੰ ਟੱਕਰ ਮਾਰ ਗਈ। ਇਹ ਟੱਕਰ ਕਾਰਪਾਰਕ ਦੇ ਗੇਟ ਨੇੜੇ ਪਈ।
ਮਾਂ ਤੇ ਅਜੰਮੇ ਬੱਚੇ ਦੀ ਨਾ ਬਚਾਈ ਜਾ ਸਕੀ ਜਾਨ
ਭਾਰੀ ਚੋਟਾਂ ਕਾਰਨ ਸਮਨਵਿਥਾ ਨੂੰ ਤੁਰੰਤ ਵੈਸਟਮੀਡ ਹਸਪਤਾਲ ਲਿਆਂਦਾ ਗਿਆ, ਪਰ ਡਾਕਟਰ ਉਨ੍ਹਾਂ ਦੀ ਅਤੇ ਉਹਨਾਂ ਦੇ ਅਜੰਮੇ ਬੱਚੇ ਦੀ ਜਾਨ ਨਾ ਬਚਾ ਸਕੇ। ਪਰਿਵਾਰ ਦੇ ਬਾਕੀ ਦੋ ਮੈਂਬਰਾਂ ਦੀ ਹਾਲਤ ਬਾਰੇ ਪੁਲਿਸ ਵੱਲੋਂ ਵੀਰਵਾਰ ਤੱਕ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ।
19 ਸਾਲਾ ਡਰਾਈਵਰ ਗ੍ਰਿਫ਼ਤਾਰ — P-ਪਲੇਟ ਲਾਇਸੈਂਸ ਹੋਲਡਰ
BMW ਚਲਾ ਰਿਹਾ 19 ਸਾਲਾ ਐਰਨ ਪਾਪਾਜੋਗਲੂ, ਜੋ provisional (P-plate) ਲਾਇਸੈਂਸ ਰੱਖਦਾ ਹੈ, ਹਾਦਸੇ ਤੋਂ ਬਾਅਦ ਬਚ ਤਾਂ ਗਿਆ, ਪਰ ਪੁਲਿਸ ਨੇ ਉਸ ਨੂੰ ਉਸਦੇ ਵਾਹਰੂਂਗਾ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। Kia ’ਚ ਸਫ਼ਰ ਕਰ ਰਹੇ ਲੋਕ ਵੀ ਹਾਦਸੇ ’ਚ ਸੁਰੱਖਿਅਤ ਬਚ ਗਏ।
ਗੰਭੀਰ ਦੋਸ਼ — ਅਦਾਲਤ ਨੇ ਜ਼ਮਾਨਤ ਰੱਦ ਕੀਤੀ
ਟ੍ਰੈਫ਼ਿਕ ਪੁਲਿਸ ਨੇ ਨੌਜਵਾਨ ਡਰਾਈਵਰ ’ਤੇ ਇਹ ਦੋਸ਼ ਲਗਾਏ ਹਨ—
-
ਖ਼ਤਰਨਾਕ ਡਰਾਈਵਿੰਗ ਕਰਕੇ ਮੌਤ ਦਾ ਕਾਰਣ ਬਣਨਾ
-
ਲਾਪਰਵਾਹੀ ਨਾਲ ਚਲਾਉਣ ਕਾਰਨ ਮੌਤ
-
ਅਜੰਮੇ ਬੱਚੇ ਦੀ ਮੌਤ ਦਾ ਕਾਰਨ ਬਣਨਾ
ਮੈਜਿਸਟ੍ਰੇਟ ਨੇ ਇਸਦੀ ਜ਼ਮਾਨਤ ਸਖ਼ਤੀ ਨਾਲ ਰੱਦ ਕਰ ਦਿੱਤੀ।
Zoe’s Law ਹੇਠ ਚੱਲੇਗਾ ਮਾਮਲਾ — ਵਧੇਰੇ ਸਜ਼ਾ ਦਾ ਪ੍ਰਬੰਧ
ਇਹ ਕੇਸ ਨਿਊ ਸਾਊਥ ਵੇਲਜ਼ ਦੇ 2022 ਵਿੱਚ ਲਾਗੂ ਹੋਏ Zoe’s Law ਅਧੀਨ ਚੱਲੇਗਾ। ਇਸ ਕਾਨੂੰਨ ਤਹਿਤ, ਜੇ ਖ਼ਤਰਨਾਕ ਡਰਾਈਵਿੰਗ ਨਾਲ ਅਜੰਮੇ ਬੱਚੇ ਦੀ ਮੌਤ ਹੁੰਦੀ ਹੈ ਤਾਂ ਦੋਸ਼ੀ ਨੂੰ ਤਿੰਨ ਸਾਲ ਤੱਕ ਵੱਧ ਸਜ਼ਾ ਹੋ ਸਕਦੀ ਹੈ।
IT ਸੈਕਟਰ ’ਚ ਕਰਦੀ ਸੀ ਨੌਕਰੀ
ਸਮਨਵਿਥਾ ਧਰੇਸ਼ਵਰ ਪ੍ਰੋਫੈਸ਼ਨ ਨਾਲ ਇੱਕ IT ਸਪੋਰਟ ਅਤੇ ਟੈਸਟ ਐਨਾਲਿਸਟ ਸੀ ਅਤੇ Alsco Uniforms ਕੰਪਨੀ ਵਿੱਚ ਕੰਮ ਕਰ ਰਹੀ ਸੀ। ਉਸਦੀ ਮੌਤ ਨਾਲ ਦੋਸ਼ੀਆਂ ਲਈ ਕਾਨੂੰਨੀ ਸਜ਼ਾ ਤਾਂ ਹੋਵੇਗੀ ਹੀ, ਪਰ ਇਸ ਘਟਨਾ ਨੇ ਪਰਿਵਾਰ ਅਤੇ ਭਾਰਤੀ ਕਮਿਊਨਿਟੀ ਨੂੰ ਹਿਲਾ ਕੇ ਰੱਖ ਦਿੱਤਾ ਹੈ।

