ਨਵੀਂ ਦਿੱਲੀ :- ਫ਼ਰਾਂਸ ਵਿੱਚ ਰਾਜਨੀਤਿਕ ਹਲਚਲ ਦੇ ਵਿਚਕਾਰ ਸੇਬਾਸਤਿਆਨ ਲੇਕੋਰਨੂ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ। ਉਹ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੇ ਨੇੜਲੇ ਸਾਥੀ ਹਨ ਅਤੇ ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਫਰਾਂਸਵਾ ਬਾਇਰੂ ਦੇ ਅਚਾਨਕ ਅਸਤੀਫ਼ੇ ਤੋਂ ਬਾਅਦ ਇਹ ਜ਼ਿੰਮੇਵਾਰੀ ਦਿੱਤੀ ਗਈ। ਬਾਇਰੂ ਨੇ ਬਜਟ ‘ਤੇ ਭਰੋਸਾ ਮਤ ਪਾਸ ਨਾ ਹੋਣ ਕਾਰਨ ਮੰਗਲਵਾਰ ਨੂੰ ਅਹੁਦਾ ਛੱਡ ਦਿੱਤਾ ਸੀ।