ਕੈਨੇਡਾ :- ਕੈਨੇਡਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਚਾਰ ਮਹੀਨੇ ਤੋਂ ਲਾਪਤਾ 23 ਸਾਲਾ ਮਨਚਲਪ੍ਰੀਤ ਸਿੰਘ ਸੇਖੋਂ ਦੀ ਲਾਸ਼ ਮੈਨੀਟੋਬਾ ਸੂਬੇ ਦੇ ਡੌਫ਼ਿਨ ਕਸਬੇ ਨੇੜੇ ਵੈਲੀ ਰਿਵਰ ਤੋਂ ਬਰਾਮਦ ਕੀਤੀ ਗਈ ਹੈ। ਮਨਚਲਪ੍ਰੀਤ ਨੂੰ ਆਖਰੀ ਵਾਰ 28 ਮਾਰਚ ਦੀ ਸ਼ਾਮ ਫੋਰਟ ਰਿਚਮੰਡ ਇਲਾਕੇ ਵਿੱਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਦੀ ਭਾਲ ਲਈ ਲੋਕਾਂ ਤੋਂ ਮਦਦ ਮੰਗੀ ਗਈ ਸੀ।
ਡੀਐਨਏ ਟੈਸਟ ਨਾਲ ਪਛਾਣ ਦੀ ਪੁਸ਼ਟੀ
ਵੈਲੀ ਰਿਵਰ ਤੋਂ ਮਿਲੀ ਲਾਸ਼ ਦੀ ਪਛਾਣ ਸ਼ੁਰੂ ‘ਚ ਸੰਭਵ ਨਹੀਂ ਸੀ। ਆਰ.ਸੀ.ਐਮ.ਪੀ. ਨੇ ਡੀਐਨਏ ਨਮੂਨਾ ਮਨਚਲਪ੍ਰੀਤ ਸਿੰਘ ਦੇ ਮਾਪਿਆਂ ਨਾਲ ਮਿਲਾਇਆ, ਜੋ ਮੇਲ ਖਾ ਗਿਆ। ਪੁਲਿਸ ਨੇ ਉਸਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।
ਮਾਪਿਆਂ ਲਈ ‘ਗੋ ਫੰਡ ਮੀ’ ਰਾਹੀਂ ਸਹਾਇਤਾ ਅਪੀਲ
ਸੇਖੋਂ ਪਰਿਵਾਰ, ਜੋ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਆਇਆ ਸੀ, ਪੁੱਤ ਦੇ ਵਿਛੋੜੇ ਨਾਲ ਗਹਿਰੇ ਸਦਮੇ ਵਿੱਚ ਹੈ। ਪਰਿਵਾਰ ਦੇ ਨਜ਼ਦੀਕੀ ਰੌਬਿਨ ਬਰਾੜ ਨੇ ਗੋ ਫੰਡ ਮੀ ਪੇਜ ਸਥਾਪਤ ਕਰਦਿਆਂ ਦੱਸਿਆ ਕਿ ਮਨਚਲਪ੍ਰੀਤ ਦੇ ਮਾਪੇ ਆਰਥਿਕ ਤੌਰ ‘ਤੇ ਮਜ਼ਬੂਤ ਨਹੀਂ ਹਨ ਅਤੇ ਇਸ ਮੁਸ਼ਕਲ ਵੇਲੇ ਉਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ।