ਨਵੀਂ ਦਿੱਲੀ :- ਅਮਰੀਕਾ ਨੇ ਭਾਰਤ ਤੋਂ ਆਯਾਤ ਹੋਣ ਵਾਲੇ ਉਤਪਾਦਾਂ ‘ਤੇ ਟੈਰਿਫ 25% ਤੋਂ ਵਧਾ ਕੇ 50% ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਹ ਨਵਾਂ ਟੈਰਿਫ 27 ਅਗਸਤ 2025, ਦੁਪਹਿਰ 12:01 ਵਜੇ (Eastern Daylight Time) ਤੋਂ ਲਾਗੂ ਹੋਵੇਗਾ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਇਸ ਸਬੰਧੀ ਡਰਾਫਟ ਨੋਟਿਸ ਜਾਰੀ ਕਰ ਦਿੱਤਾ ਹੈ।