ਨਵੀਂ ਦਿੱਲੀ :- ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹਾ ਕੰਪਲੈਕਸ ਵਿੱਚ 15 ਅਗਸਤ ਨੂੰ ਹੋਏ ਧਾਰਮਿਕ ਸਮਾਗਮ ਦੌਰਾਨ ਇੱਕ ਸੋਨੇ ਅਤੇ ਰਤਨ ਨਾਲ ਜੜਿਆ ਕਲਸ਼ ਚੋਰੀ ਹੋ ਗਿਆ। ਮਾਮਲੇ ਦੀ ਜਾਂਚ ਦਿੱਲੀ ਪੁਲਿਸ ਅਪਰਾਧ ਸ਼ਾਖਾ ਵੱਲੋਂ ਕੀਤੀ ਗਈ, ਜਿਸ ਵਿੱਚ ਸੀਸੀਟੀਵੀ ਫੁਟੇਜ ਸਪਸ਼ਟ ਦਿਖਾ ਰਿਹਾ ਕਿ ਧੋਤੀ ਪਹਿਨੇ ਇਕ ਵਿਅਕਤੀ ਨੇ ਕਲਸ਼ ਚੁਰੀ ਕਰਕੇ ਭੱਜਣ ਦਾ ਯਤਨ ਕੀਤਾ।