ਮੁੰਬਈ :- ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਨੂੰ ਅਚਾਨਕ ਸਾਹ ਲੈਣ ਵਿੱਚ ਦਿੱਕਤ ਆਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬ੍ਰੀਚ ਕੈਂਡੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਹ ਖ਼ਬਰ ਆਉਂਦੇ ਹੀ ਪ੍ਰਸ਼ੰਸਕਾਂ ਵਿੱਚ ਚਿੰਤਾ ਦੀ ਲਹਿਰ ਦੌੜ ਗਈ।
ਹਾਲਤ ਹੁਣ ਸਥਿਰ
ਅੱਜ ਜਦੋਂ ਓਹਨਾਂ ਦੀ ਤਬੀਅਤ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹਸਪਤਾਲ ਸਟਾਫ ਨੇ ਦੱਸਿਆ ਕਿ ਧਰਮਿੰਦਰ ਦੀ ਹਾਲਤ ਹੁਣ ਸਥਿਰ ਹੈ। ਉਨ੍ਹਾਂ ਦੀ ਹਾਰਟ ਰੇਟ 70 ਅਤੇ ਬਲੱਡ ਪ੍ਰੈਸ਼ਰ ਨਾਰਮਲ ਹੈ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।
ਪੰਜ ਦਿਨਾਂ ਤੋਂ ਹਸਪਤਾਲ ‘ਚ ਦਾਖ਼ਲ
ਖ਼ਬਰਾਂ ਅਨੁਸਾਰ ਅਦਾਕਾਰ ਪਿਛਲੇ ਪੰਜ ਦਿਨਾਂ ਤੋਂ ਹਸਪਤਾਲ ’ਚ ਦਾਖ਼ਲ ਹਨ। ਪਹਿਲਾਂ ਉਨ੍ਹਾਂ ਦੀ ਟੀਮ ਵੱਲੋਂ ਦੱਸਿਆ ਗਿਆ ਸੀ ਕਿ ਉਹ ਸਿਰਫ਼ ਰੂਟੀਨ ਚੈਕਅੱਪ ਲਈ ਗਏ ਹਨ, ਪਰ ਬਾਅਦ ਵਿੱਚ ਸਾਹ ਲੈਣ ਵਿੱਚ ਦਿੱਕਤ ਕਾਰਨ ਇਲਾਜ ਹੇਠ ਰੱਖਿਆ ਗਿਆ।
ਅੱਖ ਦੀ ਵੀ ਕਰਾਈ ਸੀ ਸਰਜਰੀ
ਕੁਝ ਸਮਾਂ ਪਹਿਲਾਂ ਧਰਮਿੰਦਰ ਨੇ ਆਪਣੀ ਅੱਖ ਦੀ ਸਰਜਰੀ ਕਰਵਾਈ ਸੀ। ਹਸਪਤਾਲ ਤੋਂ ਨਿਕਲਦੇ ਸਮੇਂ ਉਨ੍ਹਾਂ ਨੇ ਕਿਹਾ ਸੀ, “ਮੈਂ ਅਜੇ ਵੀ ਮਜ਼ਬੂਤ ਹਾਂ, ਧਰਮਿੰਦਰ ਵਿੱਚ ਅਜੇ ਵੀ ਜਾਨ ਬਾਕੀ ਹੈ।”
ਫਿਲਹਾਲ ਅਦਾਕਾਰ ਦੀ ਸਿਹਤ ਡਾਕਟਰੀ ਨਿਗਰਾਨੀ ਹੇਠ ਹੈ। ਪ੍ਰਸ਼ੰਸਕ ਤੇ ਸਿਨੇਮਾਪ੍ਰੇਮੀ ਉਨ੍ਹਾਂ ਦੀ ਜਲਦੀ ਤੰਦਰੁਸਤੀ ਲਈ ਦੁਆ ਕਰ ਰਹੇ ਹ

