ਬ੍ਰਾਜ਼ੀਲ :- ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਸੰਗਠਿਤ ਅਪਰਾਧ ਦੇ ਖਿਲਾਫ਼ ਹੁਣ ਤੱਕ ਦਾ ਸਭ ਤੋਂ ਵੱਡਾ ਪੁਲਿਸ ਅਭਿਆਨ ਚਲਾਇਆ ਗਿਆ, ਜਿਸ ਵਿਚ ਘੱਟੋ-ਘੱਟ 64 ਅਪਰਾਧੀਆਂ ਨੂੰ ਮਾਰਿਆ ਗਿਆ। ਇਸ ਕਾਰਵਾਈ ਦੌਰਾਨ ਚਾਰ ਬ੍ਰਾਜ਼ੀਲੀ ਪੁਲਿਸ ਅਧਿਕਾਰੀਆਂ ਨੇ ਵੀ ਜਾਨ ਗੁਆਈ।
ਫਵੇਲਾ ਖੇਤਰ ‘ਚ “ਰੇੱਡ ਕਮਾਂਡ” ਦੀ ਕਮਰ ਟੁੱਟੀ
ਕਾਰਵਾਈ ਸ਼ਹਿਰ ਦੇ ਉੱਤਰੀ ਹਿੱਸੇ ਅਲੇਮਾਓ ਅਤੇ ਪੇਨਹਾ ਕੰਪਲੈਕਸ ਫਵੇਲਾ ਇਲਾਕਿਆਂ ਵਿੱਚ ਕੇਂਦ੍ਰਿਤ ਰਹੀ, ਜਿੱਥੇ “ਕਮਾਂਡੋ ਵਰਮੇਲਹੋ” (ਰੈੱਡ ਕਮਾਂਡ) ਨਾਂ ਦੇ ਅਪਰਾਧਿਕ ਗਿਰੋਹ ਦਾ ਵੱਡਾ ਦਬਦਬਾ ਹੈ।
ਇਹ ਸੰਗਠਨ ਬ੍ਰਾਜ਼ੀਲ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਖ਼ਤਰਨਾਕ ਡਰੱਗ ਨੈਟਵਰਕ ਮੰਨਿਆ ਜਾਂਦਾ ਹੈ।
2,500 ਤੋਂ ਵੱਧ ਸੁਰੱਖਿਆ ਕਰਮਚਾਰੀ ਮੈਦਾਨ ਵਿਚ
ਬ੍ਰਾਜ਼ੀਲੀ ਸਰਕਾਰ ਦੇ ਮੁਤਾਬਕ:
-
ਇਹ ਕਾਰਵਾਈ ਇੱਕ ਸਾਲ ਤੋਂ ਵੱਧ ਤਿਆਰੀ ਤੋਂ ਬਾਅਦ ਕੀਤੀ ਗਈ
-
2,500 ਤੋਂ ਵੱਧ ਪੁਲਿਸ ਤੇ ਸੈਨਾ ਦੇ ਜਵਾਨ ਸ਼ਾਮਲ ਸੀ
-
42 ਰਾਈਫਲਾਂ ਸਮੇਤ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ
-
ਘੱਟੋ-ਘੱਟ 81 ਲੋਕ ਗ੍ਰਿਫਤਾਰ
-
ਡਰੋਨ ਨਾਲ ਪੁਲਿਸ ’ਤੇ ਵਾਪਸੀ ਹਮਲੇ
ਰਾਜ ਸਰਕਾਰ ਨੇ ਦੱਸਿਆ ਕਿ ਗਿਰੋਹਾਂ ਨੇ ਪੁਲਿਸ ਵਿਰੁੱਧ ਡਰੋਨ ਦੀ ਵਰਤੋਂ ਕੀਤੀ ਅਤੇ ਫਾਵੇਲਾ ਖੇਤਰ ਵਿੱਚ ਬੈਰੀਕੇਡ ਵਜੋਂ ਵਾਹਨਾਂ ਨੂੰ ਅੱਗ ਲਗਾ ਦਿੱਤੀ।
ਵੀਡੀਓਜ਼ ਵਿੱਚ ਵਿਸਥਾਰ ਨਾਲ ਕਾਲੇ ਧੂੰਏਂ ਦੇ ਗੁੱਛੇ ਅਤੇ ਤਬਾਹੀ ਦੇ ਨਜ਼ਾਰੇ ਦਿੱਖੇ।

