ਸ਼੍ਰੀਲੰਕਾ :- ਸ਼੍ਰੀਲੰਕਾ ਦੇ ਉਵਾ ਪ੍ਰਾਂਤ ‘ਚ ਬੀਤੀ ਰਾਤ ਇੱਕ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ‘ਚ ਘੱਟੋ-ਘੱਟ 15 ਲੋਕਾਂ ਦੀ ਜਾਨ ਚਲੀ ਗਈ। ਪੁਲਿਸ ਨੇ ਦੱਸਿਆ ਕਿ ਇਹ ਬੱਸ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਨਗਰ ਪਾਲਿਕਾ ਦੇ ਕਰਮਚਾਰੀਆਂ ਨੂੰ ਲੈ ਕੇ ਆ ਰਹੀ ਬੱਸ ਮਨੋਰੰਜਨ ਯਾਤਰਾ ਤੋਂ ਵਾਪਸ ਆ ਰਹੀ ਸੀ। ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ਤੋਂ ਲੁੱਡਕ ਗਈ ਅਤੇ ਸੈਂਕੜੇ ਮੀਟਰ ਗਹਿਰੇ ਖੱਡ ਵਿੱਚ ਜਾ ਡਿੱਗੀ।
ਬਚਾਵ ਕਾਰਵਾਈ ‘ਚ ਪੁਲਸ, ਫੌਜ, ਏਅਰ ਫੋਰਸ ਤੇ ਸਥਾਨਕ ਵਾਸੀ ਸ਼ਾਮਲ
ਪੁਲਿਸ ਮੁਤਾਬਕ, ਇਸ ਹਾਦਸੇ ‘ਚ ਕਰੀਬ 16 ਲੋਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਸਥਾਨਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਵੱਲੋਂ ਦੱਸਿਆ ਗਿਆ ਕਿ ਕੁਝ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੈ। ਖਰਾਬ ਭੂਮੀ ਕਾਰਨ ਬਚਾਵ ਅਭਿਆਨ ਕਾਫ਼ੀ ਮੁਸ਼ਕਲ ਰਿਹਾ, ਜਿਸ ਵਿੱਚ ਪੁਲਿਸ, ਫੌਜ, ਏਅਰ ਫੋਰਸ, ਅੱਗ ਬੁਝਾਉਂ ਬ੍ਰਿਗੇਡ ਅਤੇ ਸਥਾਨਕ ਲੋਕਾਂ ਨੇ ਹਿੱਸਾ ਲਿਆ। ਰਾਹਤ ਕਾਰਜ ਸਵੇਰੇ ਤੱਕ ਜਾਰੀ ਰਿਹਾ।